ਸਾਦਿਕ (ਪਰਮਜੀਤ)- ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ 1590 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਸ਼ੁਰੂ ਕੀਤੀ ਜਾਣੀ ਹੈ ਪਰ ਅਗੇਤੀ ਝੋਨੇ ਦੀ ਫਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਪਰਮਜੀਤ ਸਿੰਘ ਐਂਡ ਕੰਪਨੀ ਦੀ ਆੜ੍ਹਤ ਤੇ ਲਖਵਿੰਦਰ ਸਿੰਘ ਕਿਸਾਨ ਦਾ ਕਰੀਬ 900 ਬੋਰੀ ਝੋਨਾ ਦੀ ਵੱਖ ਵੱਖ ਵਪਾਰੀਆਂ ਨੇ ਖੁੱਲ੍ਹੀ ਬੋਲੀ ਕੀਤੀ ਹੈ ।
ਜਿਸ ਵਿਚ ਸਨਰਾਈਜ਼ ਓਵਰਸ਼ੀਜ ਸਾਦਿਕ ਦੇ ਮਾਲਕ ਸੋਨੂੰ ਰਾਜਪਾਲ ਨੇ ਇਹ ਮਾਲ ਸਭ ਤੋਂ ਵੱਧ ਬੋਲੀ 1572 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਖਰੀਦ ਕੀਤਾ। ਇਸ ਮੌਕੇ ਝੋਨੇ ਦੇ ਢੇਰੀ ਦੀ ਪਹਿਲੀ ਬੋਲੀ ਕਰਾਉਣ ਦੀ ਰਸਮ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਅਗਵਾਈ ਹੇਠ ਸ਼ਿਵਰਾਜ ਸਿੰਘ ਢਿੱਲੋਂ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਫਰੀਦਕੋਟ ਅਤੇ ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਨੇ ਕਰਵਾਈ। ਸ. ਕੋਹਲੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝੋਨੇ ਦੀ ਫਸਲ ਸੁੱਕਾ ਕੇ ਕਟਾਈ ਕਰਾਉਣ ਤੇ ਸਾਫ ਕਰਕੇ ਮੰਡੀਆਂ ਵਿਚ ਲਿਆਉਣ। ਮੰਡੀ ਵਿਚ 17 ਪ੍ਰਤੀਸ਼ਤ ਤੱਕ ਨਮੀ ਵਾਲੇ ਝੋਨੇ ਦੀ ਸਰਕਾਰੀ ਖਰੀਦ ਹੋਣੀ ਹੈ।
ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ 1590 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਸ਼ੁਰੂ ਹੋਵੇਗੀ। ਸ੍ਰੀ ਕੋਹਲੀ ਨੇ ਦੱਸਿਆ ਕਿ ਸਾਰੇ ਖਰੀਦ ਕੇਂਦਰਾਂ ਵਿਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤੇ ਮੰਡੀਆਂ ਵਿਚ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ਼ੈਲਰ ਐਸ. ਕੇ. ਆਈ ਤੋਂ ਸੰਜੂ, ਜੇ. ਕੇ ਇੰਟਰਪਰਾਈਜ਼ਜ਼ ਤੋਂ ਮਿੰਕੂ ਜੈਨ ਤੇ ਮੋਹਿਤ ਅਤੇ ਸੋਨੂੰ ਰਾਜਪਾਲ ਤੋਂ ਇਲਾਵਾ ਸ਼ਿਵਰਾਜ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਤਰਸੇਮ ਲਾਲ, ਮਨਜੀਤਇੰਦਰ ਸਿੰਘ ਲੇਖਾਕਾਰ, ਰੇਵਤੀ ਰਮਨ ਵੀ ਹਾਜ਼ਰ ਸਨ।
ਪੰਜਾਬ ਦੇ ਮਿੰਨੀ ਬੱਸ ਓਪਰੇਟਰ ਨੇ ਬਿਨ੍ਹਾਂ ਪਰਮਿਟ ਦੇ ਚੱਲ ਰਹੀਆਂ ਬੱਸਾਂ ਦਾ ਕੀਤਾ ਘਿਰਾਓ
NEXT STORY