Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    4:22:51 AM

  • 7 4 magnitude earthquake in colombia

    ਕੋਲੰਬੀਆ 'ਚ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 111...

  • car and bike collide 3 dead

    ਪੰਜਾਬ: ਕਾਰ ਤੇ ਬਾਈਕ ਵਿਚਾਲੇ ਹੋ ਗਈ ਸਿੱਧੀ ਟੱਕਰ,...

  • punjab body builder charanjit singh channi

    ਪੰਜਾਬ 'ਚ ਪਹਿਲਵਾਨ ਨਾਲ ਵਾਪਰੀ ਅਣਹੋਣੀ, ਚੜ੍ਹਦੀ...

  • punjab schools bill

    ਪੰਜਾਬ 'ਚ ਬੰਦ ਹੋਵੇਗੀ ਪ੍ਰਾਈਵੇਟ ਸਕੂਲਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕਾਜੀ ਨੂਰ ਮੁਹੰਮਦ ਅਤੇ ਉਸਦਾ ਜੰਗਨਾਮਾ

PUNJAB News Punjabi(ਪੰਜਾਬ)

ਕਾਜੀ ਨੂਰ ਮੁਹੰਮਦ ਅਤੇ ਉਸਦਾ ਜੰਗਨਾਮਾ

  • Edited By Rajwinder Kaur,
  • Updated: 12 Apr, 2020 12:35 PM
Jalandhar
qazi noor mohammed jangnama
  • Share
    • Facebook
    • Tumblr
    • Linkedin
    • Twitter
  • Comment

ਮਾਸਟਰ ਸਤਵੀਰ ਸਿੰਘ ਚਾਨੀਆਂ
 9256973526

ਸ. ਕਰਮ ਸਿੰਘ ਹਿਸਟੋਰਿਅਨ ਲਿਖਦੇ ਹਨ, " ਫਰਵਰੀ 1906 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਗੁਰਦੁਆਰਾ ਸਾਹਿਬ ਦੀ ਖੋਜ ਵਿਚ ਮੈਂ ਕੀਚ ਮਕਰਾਨ ਵੱਲ ਗਿਆ। ਮੁੜਿਦਆਂ ਸਿੰਧ ਵੱਲ ਆਉਣ ’ਤੇ ਮੈਨੂੰ ਸੁੰਧਕ ਲੱਗੀ ਕਿ ਖ਼ਾਨ ਕਲਾਤ ਪਾਸ ਇਕ ਅਜਿਹੀ ਪੁਰਾਣੀ ਪੁਸਤਕ ਹੈ ਜਿਸ ’ਚ ਸਿੰਘਾਂ ਦੇ ਬਹੁਤ ਸਾਰੇ ਹਾਲ ਦਰਜ ਹਨ। ਮੈਂ ਸਿੱਧਾ ਰਾਏ ਬਹਾਦਰ ਸ. ਸਾਧੂ ਸਿੰਘ ਪਾਸ ਸਿੱਬੀ ਪੁੱਜਾ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਕੋਇਟੇ ਜਾ ਕੇ ਮਾਰਚ 1906 ’ਚ ਇਸ ਜੰਗ ਨਾਮੇ ਦੀ ਨਕਲ ਕਰ ਲਈ।"

ਇਕ ਦਿਨ ਮੁਹੰਮਦ ਨਸੀਰ ਖਾਂ ਬਲੋਚ (1750-95) ਆਪਣੀ ਰਾਜਧਾਨੀ ਕਲਾਤ ਵਿਚ ਬੈਠਾ ਮਜਿਲਸ ਵਿਚ ਹੱਜ ’ਤੇ ਜਾਣ ਦੀ ਵਿਚਾਰ ਕਰ ਰਿਹਾ ਸੀ। ਉਸ ਵਕਤ ਇਕ ਦਰਬਾਨ ਆਇਆ ਅਤੇ ਕਿਹਾ ਕਿ ਹੁਣੇ ਡੇਰੇ (ਡੇਰਾ ਇਸਮਾਇਲ ਖਾਂ- ਡੇਰਾ ਗਾਜ਼ੀ ਖਾਂ) ਤੋਂ ਖ਼ਬਰ ਆਈ ਹੈ ਕਿ ਬੇਦੀਨ ਸਿੱਖਾਂ ਨੇ ਲਾਹੌਰੋਂ ਡੇਰੇ ਤਕ ਸਾਰਾ ਦੇਸ਼ ਗਾਹ ਮਾਰਿਆ ਹੈ ਅਤੇ ਮਸੀਤਾਂ ਢਾਹ ਦਿੱਤੀਆਂ ਹਨ। ਇਹ ਸੁਣ ਕੇ ਖ਼ਾਨ ਜੋਸ਼ ਵਿਚ ਆਇਆ ਅਤੇ ਬੋਲਿਆ,"ਹੈਫ਼ ਇਨ੍ਹਾਂ ਕਾਫ਼ਰਾਂ ਦੀ, ਮੋਮਨਾਂ ਉਤੇ ਜ਼ੋਰ ਪੈ ਗਿਆ, ਜੋ ਦੇਸ਼ ਅੱਗੇ ਦਾਰੁਲ ਇਸਲਾਮ (ਇਸਲਾਮ ਦਾ ਘਰ) ਸੀ, ਉਹ ਹੁਣ ਦਾਰੁਲ ਹਰਬ (ਗੈਰ ਇਸਲਾਮ ਘਰ) ਬਣ ਗਿਆ ਹੈ। ਇਸ ਲਈ ਪਹਿਲਾਂ ਮੇਰੇ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਪਹਿਲਾਂ ਉਨ੍ਹਾਂ ਕਾਫ਼ਰਾਂ ’ਤੇ ਤਲਵਾਰ ਝਾੜਾਂ ਅਤੇ ਉਨ੍ਹਾਂ ਦੇ ਸਿਰਾਂ ’ਚੋਂ ਮਿੱਝ ਕੱਢਾਂ। ਇਸ ਸਬੰਧੀ ਅਹਿਮਦ ਸ਼ਾਹ ਦੁਰਾਨੀ ਨਾਲ ਵੀ ਖਤੋ ਕਿਤਾਬਤ ਹੋਇਆ। ਹਰ ਪਾਸੇ ਨਸੀਰ ਖਾਂ ਵਲੋਂ ਜਹਾਦ ਵਾਸਤੇ ਨੌਜਵਾਨਾਂ ਨੂੰ ਇਕੱਠੇ ਹੋਣ ਲਈ ਸੁਨੇਹੇ ਭੇਜੇ ਗਏ।

ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਦੀ ਟੋਲੀ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ) 

ਇਹ ਅਹਿਮਦ ਸ਼ਾਹ ਅਬਦਾਲੀ ਦਾ 1764-65 ਵਿਚ ਭਾਰਤ ਉਪਰ 7ਵਾਂ ਹਮਲਾ ਸੀ। ਇਨ੍ਹਾਂ ਫੌਜਾਂ ਵਿਚ ਹੀ ਚਿੱਟੀ ਦਾੜ੍ਹੀ ਵਾਲਾ ਕਾਜ਼ੀ ਨੂਰ ਮੁਹੰਮਦ ਵਲਦ ਕਾਜ਼ੀ ਅਬਦੁਲ ਕਿਲਵਾੜ ਵਸਨੀਕ ਗੁੰਜਾਬੇ (ਬਲੋਚਿਸਤਾਨ) ਵੀ ਨਸੀਰ ਖਾਂ ਬਲੋਚ ਦੇ ਫੌਜੀ ਦਸਤੇ ਵਿਚ ਕਲਾਤ ਤੋਂ ਚੱਲ ਕੇ ਅਗਲੇ ਪੜਾਅ ਗੰਜਾਬੇ ਸਮੇਂ ਗਾਜ਼ੀ ਦੇ ਰੂਪ ਵਿਚ ਸ਼ਾਮਲ ਹੋਇਆ, ਜੋ 12000 ਬਲੋਚੀ ਯੋਧਿਆਂ ਦੀ ਆਪਣੀ ਫੌਜ ਲੈ ਕੇ ਅਹਿਮਦ ਸ਼ਾਹ ਨਾਲ ਹਮ ਰਾਹ ਹੋਇਆ ਸੀ। ਦੁਰਾਨੀ ਦੀਆਂ ਫੌਜਾਂ ਵਲੋਂ 10 ਮਹੀਨੇ ਤੱਕ ਦੀ ਫੌਜੀ ਮੁਹਿੰਮ ਦੌਰਾਨ ਹੋਈਆਂ ਘਟਨਾਵਾਂ ਦਾ ਹਾਲ ਵਾਪਸੀ ਵੇਲੇ ਕਲਾਤ ਪੁੱਜਣ ’ਤੇ, ਨਸੀਰ ਖ਼ਾਂ ਦੇ ਕਹਿਣ ’ਤੇ ਕਾਜ਼ੀ ਨੂਰ ਮੁਹੰਮਦ ਨੇ ਜੰਗਨਾਮਾ ਦੇ ਰੂਪ ਵਿਚ ਲਿਖਿਆ। ਇਸ ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਦੀ ਲਾਹੌਰ ਨੇੜੇ ਬਲੋਚਾਂ ਨਾਲ ਝੜਪ, ਅੰਬਰਸਰ ਵਿਚ ਬਲੋਚ ਫੌਜਾਂ ਨਾਲ ਗੁਰਬਖਸ਼ ਸਿੰਘ ਸ਼ਹੀਦ ਭੰਗੀ ਮਿਸਲ ਦੇ ਜਥੇ ਦੀ ਝੜਪ ਅਤੇ ਗੁਰਬਖਸ਼ ਸਿੰਘ ਦੀ 30 ਸਾਥੀਆਂ ਸਮੇਤ ਸ਼ਹੀਦੀ ਦਾ ਜ਼ਿਕਰ ਹੈ। ਅਹਿਮਦ ਸ਼ਾਹ ਅੱਗੇ ਸਰਹੰਦ ਤੱਕ ਵਧਿਆ ਅਤੇ ਮਹਾਰਾਜਾ ਆਲਾ ਸਿੰਘ ਫੁਲਕੀਆਂ ਮਿਸਲ ਨੂੰ ਰਾਜਗੀ ਦਾ ਖਿਤਾਬ ਦੇ ਕੇ ਲਾਹੌਰ ਵਲੱ ਮੁੜਿਆ ਤਾਂ ਸਿੰਘਾਂ ਫਿਲੋਰ ਅਤੇ ਤਲਵਣ ਦੇ ਪੱਤਣ ’ਤੇ ਨਾਕਾ ਲਾ ਲਿਆ ਪਰ ਅਬਦਾਲੀ ਝਕਾਨੀ ਦੇ ਕੇ ਰੋਪੜ ਕੋਲੋਂ ਸਤਲੁਜ ਉਰਾਰ ਹੋਇਆ ਪਰ ਖਾਲਸਾ ਫੌਜਾਂ ਫਿਰ ਵੀ ਅਬਦਾਲੀ ਨੂੰ ਜਾ ਘੇਰਿਆ ਅਤੇ ਬਿਸਤ ਦੁਆਬ 'ਚ ਹੀ ਅਬਦਾਲੀ ਨੂੰ ਹਫਤਾ ਭਰ ਸਿੰਘਾਂ ਚੰਗੀ ਟਕੱਰ ਦਿੱਤੀ। ਮਜਬੂਰ ਹੋ ਕੇ ਅੰਤ ਅਹਿਮਦ ਸ਼ਾਹ ਵਾਪਸ ਰੁਹਤਾਸ ਪੁੱਜਾ। ਉਥੇ ਹੀ ਅਹਿਮਦ ਸ਼ਾਹ ਅਤੇ ਨਸੀਰ ਖਾਨ ਆਪਣੇ ਇਲਾਕਿਆਂ 'ਚ ਚਲੇ ਗਏ।

ਜੰਗਨਾਮਾ ਛੋਟੇ-ਛੋਟੇ 55 ਅਧਿਆਏ ਵਿਚ ਵੰਡਿਆ ਹੋਇਆ ਹੈ। ਪਹਿਲੇ 6 ਭਾਗ ਅੱਲਾਹ, ਹਜ਼ਰਤ ਮੁਹੰਮਦ ਸਾਹਿਬ, ਅਹਿਮਦ ਸ਼ਾਹ ਦੁਰਾਨੀ ਅਤੇ ਮੀਰ ਨਸੀਰ ਖਾਨ ਦੀ ਸਿਫਤ ਸਲਾਹ ਅਤੇ ਯੁੱਧਾਂ ਦੇ ਅੱਖੋਂ ਦੇਖੇ ਹਾਲ ਨਸ਼ਰ ਕੀਤੇ ਗਏ ਹਨ। ਭਾਗ 41 ਅਤੇ 42 ਵਿਚ ਵਿਸ਼ੇਸ਼ ਕਰ ਸਿੱਖ ਇਤਿਹਾਸ ਦਾ ਜ਼ਿਕਰ ਹੈ। ਇਸ ਵਿਚ ਸਿੱਖਾਂ ਦੀ ਬਹਾਦਰੀ ਅਤੇ ਉਚੇ ਕਿਰਦਾਰ ਦਾ ਜ਼ਿਕਰ ਹੈ।

ਪੜ੍ਹੋ ਇਹ ਵੀ ਖਬਰ - ਕੀ ਚੀਨ 'ਚ 5 ਜੀ ਨੈੱਟਵਰਕ ਹੈ, ਕੋਰੋਨਾ ਵਾਇਰਸ ਦਾ ਕਾਰਨ ? (ਵੀਡੀਓ)      

ਕਾਜ਼ੀ ਨੂਰ ਮੁਹੰਮਦ ਸਿੱਖ ਧਰਮ ਬਾਰੇ ਲਿਖਦੇ ਹਨ,"ਸਿੱਖ ਉਸ ਧਾਰਿਮਕ ਬਿਰਤੀ ਵਾਲੇ ਇਨਸਾਨ ਦੇ ਪੈਰੋਕਾਰ ਹਨ, ਜੋ ਚੱਕ (ਅੰਬਰਸਰ) ਵਿਚ ਰਹਿੰਦਾ ਸੀ। ਉਸ ਦੇ ਪਿੱਛੇ ਉਸ ਦਾ ਅਗਲਾ ਗੱਦੀ ਨਸ਼ੀਨ ਗੋਬਿੰਦ ਸਿੰਘ ਹੋਇਆ, ਜਿਸ ਤੋਂ ਸਿੱਖਾਂ ਵਿਚ ਸਿੰਘ ਦਾ ਖਿਤਾਬ ਸ਼ੁਰੂ ਹੋਇਆ। ਇਹ ਕੁੱਤੇ ਹਿੰਦੂਆਂ ਵਿਚੋਂ ਨਹੀਂ ਹਨ। ਇਨ੍ਹਾਂ ਬੁਰੇ ਲੋਕਾਂ ਦਾ ਰਸਤਾ ਵੱਖਰਾ ਹੈ।" ਅੱਗੇ ਚੱਲ ਕੇ ਉਹ ਸਿੱਖਾਂ ਦੇ ਕਾਬਜ ਸਥਾਨਾਂ ਬਾਰੇ ਲਿਖਦਾ ਹੈ ਕਿ ਸਾਰਾ ਮੱਧ ਪੰਜਾਬ ਰੁਹਤਾਸ ਤੋਂ ਦੀਪਾਲਪੁਰ ਅਤੇ ਮੁਲਤਾਨ ਤੋਂ ਸਰਹਿੰਦ ਤੱਕ ਕਬਜ਼ੇ ਵਿਚ ਹੈ ਪਰ ਉਹ ਡੇਰਾ ਜਾਤ ਤੱਕ ਟੈਕਸ ਉਗਰਾਹ ਲੈਂਦੇ ਹਨ ਕਿਸੇ ਤੋਂ ਡਰਦੇ ਨਹੀਂ। 

ਇਨ੍ਹਾਂ ਸਤਰਾਂ ਦੇ ਲੇਖਕ ਵਲੋਂ ਇਥੇ ਕਾਜ਼ੀ ਨੂਰ ਮੁਹੰਮਦ ਦੀ ਸਿੱਖਾਂ ਪ੍ਰਤੀ ਮਸ਼ਹੂਰ ਨਜ਼ਮ ਦਾ ਉਸੇ ਬਹਿਰ ’ਚ ਕੀਤਾ ਗਿਆ, ਪੰਜਾਬੀ ਰੁਪਾਂਤ ਪੇਸ਼ ਕੀਤਾ ਜਾਂਦਾ ਹੈ। ਜੋ ਜੰਗਨਾਮਾ ਦੇ 41ਵੇਂ ਭਾਗ ਵਿਚ ਨਸ਼ਰ ਕੀਤੀ ਗਈ ਹੈ। 

1- ਸਿੱਖ ਕੁੱਤੇ ਨਹੀਂ ਕਿ ਹਨ ਉਹ ਸ਼ੇਰ
 ਜੰਗ ਵਿਚ ਜੂਝਦੇ ਕਿ ਉਹ ਮਰਦ ਦਲੇਰ
2- ਜ਼ੰਗੀ ਸ਼ੇਰ ਹੋ ਸਕਦੇ ਕਿਵੇਂ ਕੁੱਤੇ
 ਗਾਜ਼ੀਆਂ ਨੂੰ ਮਾਰਦੇ ਰਣੀ ਨਾ ਸੁੱਤੇ
3- ਜੇ ਤੈਨੂੰ ਹੁਨਰ ਦੇਖਣ ਦਾ ਹੈ ਚਾਅ
 ਫੜ ਤਲਵਾਰ ਤੇ ਸਿੱਖਾ ਜੰਗ ਵਿਚ ਜਾਅ
4- ਦਿਖਾਉਣਗੇ ਜੰਗ ਵਿਚ ਐਸੇ ਹੱਥ
 ਵਾਹ-ਵਾਹ ਖੱਟਣ ਗੇ ਯੋਧੇ ਸਿਰਲੱਥ
5- ਸਿਖਣਾ ਚੌਦੈਂ ਜੇ ਹੁਨਰ ਯੁਧਵਾਰ ਦੇ
 ਜਾ ਉਨ੍ਹਾਂ ਪਾਸ ਐ ਧਨੀ ਤਲਵਾਰ ਦੇ
6- ਤੂੰ ਜਾਣਦੈਂ ਸਿੰਘ ਮਤਲਬ, ਸ਼ੇਰ ਹੈ
 ਫਿਰ ਕੁੱਤੇ ਕਹਿਣਾ ਇਨਸਾਫ਼ ਨਾ,ਨੇਰ ਹੈ
7- ਯੁੱਧ ਕਲਾ ਤੋਂ ਉਪਰ ਇਕ ਗਲ ਹੋਰ ਹੈ
 ਹੋਰ ਵੀ ਇਕ ਵੱਖਰੀ ਕਲਾ ਦਾ ਜ਼ੋਰ ਹੈ
8- ਉਹ ਜੰਗ ਵਿਚ ਬੁਜ਼ਦਿਲ ਨੂੰ ਨਾ ਮਾਰ ਦੇ
 ਬੇਝਿਜਕ ਨੱਠ ਜਾਣ ਜੰਗ ਵਿਚ ਜੋ ਹਾਰ ਦੇ
9- ਧੰਨ ਦੌਲਤ ਨਾ ਕਿਸੇ ਦੀ ਉਹ ਮਾਣ ਦੇ
 ਰਾਣੀ ਨੌਕਰਾਣੀ ਨੂੰ ਬੀਬੀ ਜਾਣ ਦੇ
10- ਵਿਭਚਾਰ ਨਾ ਬਦਕਾਰੀ ਦੀ ਆਦਤ
 ਜ਼ੁਬਾਨ ਦੇ ਸਾਫ਼ ਹਨ ਤੇ ਦਿਲ ਦੇ ਸਾਦਕ
11- ਔਰਤ ਹੋਵੇ ਜਵਾਂ ਜਾਂ ਫਿਰ ਬੁੱਢੀ
 ਦੇਖਦੇ ਇਸ ਨਜ਼ਰ ਕਹਿਣ ਕਿ ਬੁੱਢੀ
12- ਚੋਰੀ ਦੀ ਆਦਤ ਨਾ ਦਿਲ 'ਚ ਕਿ ਖੋਟ
ਇਨ੍ਹਾਂ ਦੇ ਅੰਦਰ ਨਾ ਬਾਹਰ ਹੈ ਚੋਰ
13- ਵਿਭਚਾਰਾਂ ਚੋਰਾਂ ਨੂੰ ਆਖਣ ਮੰਦੇ
 ਭਲੇ ਹੋਰ ਕੰਮਾਂ ਲਈ ਨਾ ਹੋਵਣ ਚੰਗੇ
 

  • Qazi Noor Mohammed
  • Jangnama
  • Master Satvir Singh
  • ਕਾਜੀ ਨੂਰ ਮਹੁੰਮਦ
  • ਮਾਸਟਰ ਸਤਵੀਰ ਸਿੰਘ

ਕਣਕ ਦੀ ਖਰੀਦ ਦੌਰਾਨ ਮੰਡੀਆਂ 'ਚ ਸੋਸ਼ਲ ਡਿਸਟੈਂਸ ਨੂੰ ਬਣਾਇਆ ਜਾਵੇਗਾ ਯਕੀਨੀ : ਡਿਪਟੀ ਕਮਿਸ਼ਨਰ

NEXT STORY

Stories You May Like

  • suspected jaishemohammed operative arrested in west bengal
    ਪੱਛਮੀ ਬੰਗਾਲ 'ਚ STF ਦਾ ਵੱਡਾ ਐਕਸ਼ਨ! ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ
  • moga police arrest two with heroin and narcotic pills
    ਮੋਗਾ ਪੁਲਸ ਵਲੋਂ ਹੈਰੋਇਨ ਅਤੇ ਨਸ਼ੀਲੀ ਗੋਲੀਆਂ ਸਮੇਤ ਦੋ ਕਾਬੂ
  • irfan and some other pakistani cricketers may be banned
    ਅਣਅਧਿਕਾਰਤ ਲੀਗ 'ਚ ਖੇਡਣ 'ਤੇ ਇਰਫਾਨ ਅਤੇ ਕੁਝ ਹੋਰ ਪਾਕਿ ਕ੍ਰਿਕਟਰਾਂ 'ਤੇ ਲਗ ਸਕਦੀ ਹੈ ਪਾਬੰਦੀ
  • batala police committed to making the city crime and drug free  ssp mehtab
    ਬਟਾਲਾ ਪੁਲਸ ਸ਼ਹਿਰ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ: SSP ਮਹਿਤਾਬ
  • google becomes india  s most attractive employer  tata group at second
    ਗੂਗਲ ਬਣਿਆ ਭਾਰਤ ਦਾ ਸਭ ਤੋਂ ਆਕਰਸ਼ਕ ਇੰਪਲਾਇਰ, ਟਾਟਾ ਸਮੂਹ ਦੂਜੇ ਅਤੇ ਐਮਾਜ਼ੋਨ ਤੀਜੇ ਸਥਾਨ ’ਤੇ
  • rbi governor  s big statement regarding mdr on upi
    UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'
  • serena and venus williams to play wildcards in cincinnati open doubles
    ਸੇਰੇਨਾ ਅਤੇ ਵੀਨਸ ਵਿਲੀਅਮਜ਼ ਸਿਨਸਿਨਾਟੀ ਓਪਨ ਡਬਲਜ਼ ਵਿੱਚ ਵਾਈਲਡਕਾਰਡ ਨਾਲ ਖੇਡਣਗੀਆਂ
  • chloride and moisture content in e 20 exceeds   siam
    ਈ-20 ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ : ਸਿਆਮ
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
  • shots fired in jalandhar
    ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
  • heavy rain in punjab alert in 13 districts big weather forecast
    ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ...
  • girl deadbody is found at royal hotel
    ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ...
  • car falls 25 feet after breaking highway railing in goraya
    ਗੋਰਾਇਆ ਵਿਖੇ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ 25 ਫੁੱਟ ਤੋਂ ਹੇਠਾਂ ਡਿੱਗੀ ਕਾਰ
  • i20 car crashes into showroom  causing extensive damage in jalandhar
    ਜਲੰਧਰ ਵਿਖੇ ਸ਼ੋਅਰੂਮ 'ਚ ਜਾ ਵੜੀ ਆਈ-20 ਕਾਰ, ਹੋਇਆ ਵੱਡਾ ਨੁਕਸਾਨ
  • major incident in jalandhar bullets fired at house car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗੱਡੀ ਦੇ ਸ਼ੀਸ਼ੇ
Trending
Ek Nazar
heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

the marriage of a famous punjabi singer is about to break up

ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ...

drone attack on russia

ਯੂਕਰੇਨੀ ਡਰੋਨ ਹਮਲੇ 'ਚ 12 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ

wildfire rages

ਕੈਨੇਡੀਅਨ ਸੂਬੇ 'ਚ ਲੱਗ ਗਈ 'ਐਮਰਜੈਂਸੀ', ਪ੍ਰਧਾਨ ਮੰਤਰੀ ਨੇ ਲੋਕਾਂ ਲਈ...

govinda breaks silence on wife sunita ahuja s extra marital affair allegations

'ਇੰਨੇ ਪਿਆਰ ਨਾਲ ਗਾਲ੍ਹਾਂ ਕੱਢਦੀ ਹੈ...'; ਪਤਨੀ ਵੱਲੋਂ ਲਗਾਏ ਗਏ ਅਫੇਅਰ ਦੇ...

ishaq dar statement

ਪਾਕਿ, ਸਾਊਦੀ ਅਰਬ ਤੇ ਤੁਰਕੀ ਵਿਚਾਲੇ ਹੋਇਆ ਰੱਖਿਆ ਸਮਝੌਤਾ ਕਿਸੇ ਹੋਰ ਦੇਸ਼ ਦੇ...

boat capsizes

ਨਿਊਯਾਰਕ ਹਾਰਬਰ 'ਚ ਪਲਟੀ ਕਿਸ਼ਤੀ, ਔਰਤ ਅਤੇ ਉਸ ਦੇ ਜਵਾਕ ਦੀ ਮੌਤ

jewish legacy

ਪਾਕਿਸਤਾਨ 'ਚ ਅਲੋਪ ਹੋਈ ਯਹੂਦੀਆਂ ਦੀ ਪਛਾਣ

maturity in children at the age of 10 12 has increased anxiety

10-12 ਸਾਲ ’ਚ ਹੀ ਬੱਚਿਆਂ ’ਚ ਮਚਿਓਰਿਟੀ ਨੇ ਵਧਾਈ ਚਿੰਤਾ, ਪੜ੍ਹੋ ਕੀ ਹੈ ਇਸ ਦੇ...

ar rahman  s son meets with an accident

ਦਿੱਗਜ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਦੇ ਪੁੱਤਰ ਨਾਲ ਵਾਪਰਿਆ ਵੱਡਾ ਹਾਦਸਾ ! ਹਸਪਤਾਲ...

veteran actor turned politician passes away

ਅਦਾਕਾਰ ਤੋਂ ਸਿਆਸਤਦਾਨ ਬਣੇ ਦਿੱਗਜ ਐਕਟਰ ਦਾ ਦਿਹਾਂਤ, ਅਮਰੀਕਾ 'ਚ ਲਏ ਆਖ਼ਰੀ ਸਾਹ

electricity will be off tomorrow

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

gurdaspur youth returning home from lebanon

ਲੇਬਨਾਨ ਤੋਂ ਪਰਤ ਰਿਹਾ ਗੁਰਦਾਸਪੁਰ ਦਾ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! ਪਰਿਵਾਰ...

mother  phone  daughter

ਮਾਂ ਨੇ ਧੀ ਨੂੰ ਫ਼ੋਨ ਚਲਾਉਣ ਤੋਂ ਰੋਕਿਆ ਤਾਂ ਘਰ 'ਚ ਵਿਛ ਗਏ ਸੱਥਰ ! ਹੋਸ਼ ਉਡਾ...

heavy rain 6 days punjab weather

9, 10, 11, 12, 13, 14, 15 ਅਗਸਤ ਨੂੰ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • major terror attack plot foiled in punjab accused arrested with hand grenade
      ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
    • elderly man brutally murdered while sleeping in mansion
      ਪੰਜਾਬ: ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ
    • discussions of alliances in punjab politics ahead of 2027 assembly elections
      2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
    • shots fired in jalandhar
      ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
    • bills for 3 private universities introduced in punjab assembly
      ਪੰਜਾਬ ਵਿਧਾਨ ਸਭਾ 'ਚ ਯੂਨੀਵਰਸਿਟੀਆਂ ਨੂੰ ਲੈ ਕੇ ਪਾਸ ਹੋਏ ਇਹ ਬਿੱਲ
    • de ad bodies of husband and wife found inside house
      ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਘਰ ਅੰਦਰ ਪਤੀ-ਪਤਨੀ ਨੂੰ ਇਸ ਹਾਲਤ 'ਚ ਦੇਖ...
    • satnam singh sandhu rajya sabha
      MP ਸਤਨਾਮ ਸੰਧੂ ਨੇ ਰਾਜ ਸਭਾ 'ਚ ਚੁੱਕਿਆ ਪੰਜਾਬ ਦੇ ਬਿਜਲੀ ਬੁਨਿਆਦੀ ਢਾਂਚੇ ਦੇ...
    • fire broke langar hall at gurdwara shri hansali sahib
      ਪੰਜਾਬ: ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਧਮਾਕਾ! ਸਿਲੰਡਰ ਫਟਣ ਕਾਰਨ ਲੱਗੀ...
    • bhabhi kamal kaur case update
      ਭਾਬੀ ਕਮਲ ਕੌਰ ਮਾਮਲੇ 'ਚ ਵੱਡੀ ਅਪਡੇਟ! ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਰਣਜੀਤ...
    • punjab bjp party high command party leadership
      ਵੱਡਾ ਕਦਮ ਚੁੱਕਣ ਦੀ ਤਿਆਰੀ ਵਿਚ ਭਾਜਪਾ! ਪਾਰਟੀ ਹਾਈਕਮਾਂਡ ਤੋਂ ਮਿਲੀ ਹਰੀ ਝੰਡੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +