ਲੁਧਿਆਣ (ਰਿੰਕੂ) : ਲੁਧਿਆਣਾ ਯੂਥ ਕਾਂਗਰਸ ਨੇ ਜਗਨਨਾਥ ਫੂਡ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਅਹਿਮ ਫ਼ੈਸਲਾ ਲਿਆ ਹੈ। ਯੂਥ ਕਾਂਗਰਸ ਨੇ ਘਰਾਂ ’ਚ ਕੁਆਰੰਟਾਈਨ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਘਰ ਬੈਠੇ ਹੀ ਮੁਫ਼ਤ ਖਾਣਾ ਪਹੁੰਚਾਉਣ ਦਾ ਸੰਕਲਪ ਜਗਨਨਾਥ ਮੰਦਿਰ ’ਚ ਕੀਤਾ। ਇਸ ਮੌਕੇ ਜਗਨਨਾਥ ਫੂਡ ਫਾਰ ਲਾਈਫ ਦੇ ਪ੍ਰਧਾਨ ਸਤੀਸ਼ ਗੁਪਤਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਆਖ਼ਰ ਪੰਜਾਬ 'ਚ ਕਿਉਂ ਨਹੀਂ ਲੱਗ ਸਕਿਆ 'ਪੂਰਨ ਲਾਕਡਾਊਨ', ਜਾਣੋ ਅੰਦਰ ਦੀ ਗੱਲ
ਯੋਗੇਸ਼ ਹਾਂਡਾ ਨੇ ਦੱਸਿਆ ਕਿ ਯੂਥ ਕਾਂਗਰਸ ਨੇ ਨਰ ਸੇਵਾ ਨਾਰਾਇਣ ਸੇਵਾ ਤਹਿਤ ਇਹ ਸੇਵਾ ਸ਼ੁਰੂ ਕਰਨ ਦਾ ਸੰਕਲਪ ਕੀਤਾ ਹੈ। ਇਸ ਦੇ ਲਈ ਜ਼ਿਲ੍ਹਾ ਅਤੇ ਵਿਧਾਨ ਸਭਾ ਪੱਧਰ ’ਤੇ ਜਾਰੀ ਕੀਤੇ ਹੈਲਪਲਾਈਨ ਨੰਬਰ 98158-00392, 98773-00041 ਅਤੇ ਵਿਧਾਨ ਸਭਾ ਪੂਰਬੀ ਲਈ 99156-00311, ਵਿਧਾਨ ਸਭਾ ਪੱਛਮੀ ਲਈ 79734-86255, ਉੱਤਰੀ ਲਈ 93199-00003, ਆਤਮ ਨਗਰ ਲਈ 97800-00865, ਦੱਖਣੀ ਲਈ 89080-00026 ਨੰਬਰ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਤੋਂ ਇਨ੍ਹਾਂ ਸੂਬਿਆਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਨਹੀਂ ਚੱਲਣਗੀਆਂ ਬੱਸਾਂ
ਘਰਾਂ ’ਚ ਕੁਆਰੰਟਾਈਨ ਮਰੀਜ਼ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰ ਕੇ ਮੁਫ਼ਤ ਖਾਣਾ ਮੰਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਪਿਛਲੇ ਲਾਕਡਾਊਨ ਦੌਰਾਨ ਵੀ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਰਾਸ਼ਨ, ਲੋੜੀਂਦਾ ਦਾ ਸਾਮਾਨ ਅਤੇ ਲੰਗਰ ਵੰਡਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਸਾਲਾ ਬੱਚੀ ਸਣੇ 13 ਦੀ ਮੌਤ, 623 ਨਵੇਂ ਮਾਮਲੇ ਆਏ ਸਾਹਮਣੇ
NEXT STORY