ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਫਿਰੋਜ਼ਪੁਰ ਨਾ ਪਹੁੰਚਣ ਦੇਣ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਭਾਜਪਾ ਵਿਚ ਇਸ ਮਸਲੇ ਨੂੰ ਲੈ ਕੇ ਨਾਰਾਜ਼ਗੀ ਵਧਦੀ ਜਾ ਰਹੀ ਹੈ। ਪੰਜਾਬ ਭਾਜਪਾ ਨੇ ਜਿੱਥੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ. ਜੀ. ਪੀ. ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇਸ ਘਟਨਾ ਦੇ ਪਿੱਛੇ ਵੱਡੀ ਅੰਤਰਰਾਸ਼ਟਰੀ ਸਾਜ਼ਿਸ਼ ਹੋਣ ਦੀ ਗੱਲ ਕਹੀ ਹੈ। ਤਰੁਣ ਚੁੱਘ ਮੁੱਖ ਮੰਤਰੀ ਚੰਨੀ ਨੂੰ ਲੰਬੇ ਹੱਥੀ ਲਿਆ ਹੈ ਤੇ ਟਵੀਟ ਕਰਦਿਆਂ ਕਈ ਸਵਾਲ ਪੁੱਛੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਧਣ ਲੱਗੇ ਕੋਰੋਨਾ ਮਾਮਲੇ, ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਰਕਾਰ ਨੇ ਖਿੱਚੀ ਤਿਆਰੀ
ਕੱਲ PM ਰੂਟ ਕਿਵੇਂ ਲੀਕ ਹੋਇਆ?
ਜਦ PM ਰੂਟ 'ਚ ਫਸੇ ਸਨ ਤਾਂ ਤੁਸੀਂ ਮੌਕੇ 'ਤੇ PMO ਦਾ ਫੋਨ ਕਿਉਂ ਨਹੀਂ ਸੁਣਿਆ?
PM ਪ੍ਰੋਟੋਕਾਲ 'ਚ ਜਦ ਪੀ.ਐੱਮ. ਟੂਰ ਕਰਦੇ ਹਨ ਤਾਂ CM/DGP/Chief Secretary ਨਾਲ ਹੁੰਦੇ ਹਨ ਕੱਲ ਤਿੰਨੋਂ ਕਿਵੇਂ ਗੈਰ-ਹਾਜ਼ਰ ਸਨ।
Portester ਹੈਲੀਪੈਡ ਦੀ ਕੁਝ ਦੂਰੀ ਤੱਕ ਕਿਵੇਂ ਬੈਠੇ ਸਨ।
ਸਿੱਖ ਫ਼ਾਰ ਜਸਟਿਸ ਦੀ ਧਮਕੀ ਨੂੰ ਧਿਆਨ 'ਚ ਰੱਖ ਕੇ ਕੀ ਕਾਰਵਾਈ ਹੋਈ?
ਵੱਖ-ਵੱਖ ਧਮਕੀਆਂ ਦੇ ਮੱਦੇਨਜ਼ਰ ਜਦ ਪੰਜਾਬ ਰੈੱਡ ਅਲਰਟ 'ਤੇ ਹੈ ਤਾਂ PM ਦੀ ਫੇਰੀ 'ਤੇ ਕਿਹੜੇ-ਕਿਹੜੇ ਅਪਰਾਧੀਆਂ ਜਾਂ ਸ਼ੱਕ ਦੇ ਘੇਰੇ 'ਚ ਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਦ ਪੋਲੀਵੇ ਦੇ ਵੱਡੇ ਅਧਿਕਾਰੀਆਂ ਨੇ ਜ਼ਿੰਦਾ ਟਿਫਨ ਬੰਬ ਪੰਜਾਬ 'ਚ ਹੋਣ ਦੀ ਪੁਸ਼ਟੀ ਕੀਤੀ ਹੈ ਤਾਂ ਉਸ ਵੇਲੇ ਕੋਈ ਵੱਡੀ ਕਲੀਨ ਡ੍ਰਾਈਵ ਦੀ ਕਾਰਵਾਈ ਕਿਉਂ ਨਹੀਂ ਹੋਈ?
PM ਰੂਟ ਦੀ ਜਾਅਲੀ ਅਤੇ ਨਕਲੀ ਕਲੀਅਰੈਂਸ ਕਿਸ ਦੇ ਕਹਿਣ 'ਤੇ PMO ਨੂੰ ਦਿੱਤੀ ਗਈ।
PM ਸੁਰੱਖਿਆ ਦਾ ਲੋਕਲ ਦਸਤਾ ਘੇਰਾ ਜੋ 10KM ਅੱਗੇ ਚੱਲਦਾ ਹੈ ਉਹ ਕਿਥੇ ਸੀ?
ਅਜੇ ਤੱਕ PM ਤੱਕ ਪਹੁੰਚਣ ਵਾਲੇ ਵਾਲੇਬ ਕਥਿਤ ਪ੍ਰਦਰਸ਼ਨਕਾਰੀਆਂ ਦੀ ਪਛਾਣ ਹੋਈ, ਕੋਈ ਗ੍ਰਿਫ਼ਤਾਰੀ ਹੋਈ?
ਖੂਨੀ ਸਾਜ਼ਿਸ਼ ਦਾ ਮਾਸਟਰ ਮਾਈਂਡ ਕੌਣ ਹੈ?
ਸੱਚ ਨੂੰ ਕਿਉਂ ਲੁਕਾਇਆ ਜਾ ਰਿਹਾ ਹੈ?
ਕਿਸ ਨੂੰ ਬਚਾਇਆ ਜਾ ਰਿਹਾ ਹੈ?
ਇਹ ਵੀ ਪੜ੍ਹੋ : ਪੰਜਾਬ ਤੋਂ ਬਾਅਦ ਚੰਡੀਗੜ੍ਹ 'ਚ ਵੀ ਲਾਇਆ ਗਿਆ ਨਾਈਟ ਕਰਫ਼ਿਊ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 2427 ਮਾਮਲੇ ਆਏ ਸਾਹਮਣੇ, 5 ਦੀ ਮੌਤ
NEXT STORY