ਲੁਧਿਆਣਾ (ਗੌਤਮ): ਪੱਖੋਵਾਲ ਰੋਡ 'ਤੇ ਗੁਰਦੁਆਰਾ ਸਾਹਿਬ ਜਾ ਰਹੇ ਰਾਗੀ ਸਿੰਘ ਨੂੰ ਮੋਟਰਸਾਈਕਲ ਸਵਾਰ ਦੋ ਹਥਿਆਰਬੰਦ ਨੌਜਵਾਨਾਂ ਨੇ ਘੇਰ ਕੇ ਉਸ ਦਾ ਪਰਸ ਖੋਹ ਲਿਆ। ਜਦੋਂ ਰਾਗੀ ਨੇ ਰੌਲ਼ਾ ਪਾਇਆ ਤਾਂ ਨੌਜਵਾਨਾਂ ਨੇ ਉਸ ਨੂੰ ਦੁਬਾਰਾ ਘੇਰ ਲਿਆ ਤੇ ਪਿਸਤੌਲ ਦਿਖਾ ਕੇ ਉਸ ਦੀ ਮੁੰਦਰੀ ਵੀ ਖੋਹ ਲਈ। ਇਸ ਦੌਰਾਨ ਵਿਰੋਧ ਕਰਨ 'ਤੇ ਰਾਗੀ ਸਿੰਘ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਉਸ ਦੀ ਮਦਦ ਕਰਦਿਆਂ ਮੁੱਢਲਾ ਇਲਾਜ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਵਾਰਦਾਤ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਜਾਂਚ ਮਗਰੋਂ ਛੋਟੀ ਜਵੱਦੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਤੜਕੇ ਗੁਰਦੁਾਰਾ ਸਾਹਿਬ ਵਿਚ ਸੇਵਾ ਕਰਨ ਜਾ ਰਿਹਾ ਸੀ। ਪੱਖੋਵਾਲ ਰੋਡ 'ਤੇ ਹੋਟਲ ਇੰਪੀਰੀਅਲ ਦੇ ਸਾਹਮਣੇ ਉਸ ਨੂੰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਘੇਰ ਲਿਆ ਤੇ ਕੁੱਟਮਾਰ ਕਰ ਕੇ ਉਸ ਦਾ ਪਰਸ ਖੋਹ ਲਿਾ। ਉਸ ਨੇ ਬਚਾਅ ਲਈ ਰੌਲ਼ਾ ਪਾਇਆ, ਪਰ ਲੁਟੇਰੇ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਵੱਡੇ ਲੀਡਰ ਦੇ ਭਰਾ ਖ਼ਿਲਾਫ਼ ਐਕਸ਼ਨ! ਜਾਣੋ ਪੂਰਾ ਮਾਮਲਾ
ਇਸ ਦੌਰਾਨ ਲੁਟੇਰਿਆਂ ਨੇ ਉਸ ਦੇ ਹੱਥ ਵਿਚ ਪਾਈ ਸੋਨੇ ਦੀ ਮੁੰਦਰੀ ਵੇਖ ਲਈ। ਲੁਟੇਰੇ ਉਸ ਦਾ ਪਿੱਛਾ ਕਰਦੇ ਰਹੇ। ਉੱਥੋਂ ਹੀ ਗੁਰਦੇਵ ਨਗਰ ਦੀਆਂ ਲਾਈਟਾਂ 'ਤੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਦੁਬਾਰਾ ਘੇਰ ਲਿਆ। ਇਕ ਨੌਜਵਾਨ ਨੇ ਉਸ ਨੂੰ ਰਿਵਾਲਵਰ ਦਿਖਾਉਂਦਿਆਂ ਮੁੰਦਰੀ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੁਕਾਬਲਾ ਕਰਦਿਆਂ ਰਿਵਾਲਵਰ ਫੜ ਲਿਆ। ਇੰਨੇ ਨੂੰ ਦੂਜੇ ਨੌਜਵਾਨ ਨੇ ਬੇਸਬਾਲ ਬੈਟ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਜ਼ਬਰਦਸਤੀ ਉਸ ਦੀ ਮੁੰਦਰੀ ਖੋਹ ਲਈ। ਲੁਟੇਰੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਲ ਟੈਂਕਰ ਦੀ ਟੱਕਰ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਦਰਦਨਾਕ ਮੌਤ
NEXT STORY