ਅੰਮ੍ਰਿਤਸਰ, (ਕੁਮਾਰ)- ਨੈਸ਼ਨਲ ਐਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਦੇ ਐਲਾਨ ਹੋਏ ਨਤੀਜਿਆਂ 'ਚ ਵਿਜ਼ਡਮ ਕਲਾਸਿਜ਼ ਰਾਣੀ ਦਾ ਬਾਗ ਦੇ ਵਿਦਿਆਰਥੀ ਰਾਘਵ ਗੁਪਤਾ ਨੇ 720 'ਚੋਂ 643 ਅੰਕ ਲੈ ਕੇ ਜ਼ਿਲੇ ਵਿਚ ਟਾਪ ਕੀਤਾ ਹੈ। ਵਿਜ਼ਡਮ ਕਲਾਸਿਜ਼ ਦੀ ਮੇਘਾ ਭਾਟੀਆ ਨੇ 628 ਅੰਕ ਪ੍ਰਾਪਤ ਕਰ ਕੇ ਜ਼ਿਲੇ 'ਚ ਦੂਜਾ, ਸੁਲਭ ਮਲਹੋਤਰਾ ਨੇ 606 ਅੰਕਾਂ ਨਾਲ ਜ਼ਿਲੇ 'ਚ ਤੀਜਾ, ਜਦਕਿ ਨਵਨੀਤ ਬਰਾੜ ਨੇ 603 ਅੰਕ ਪ੍ਰਾਪਤ ਕਰ ਕੇ ਜ਼ਿਲੇ 'ਚ ਚੌਥਾ ਸਥਾਨ ਹਾਸਲ ਕੀਤਾ।
ਵਿਜ਼ਡਮ ਇੰਸਟੀਚਿਊਟ ਦੇ ਪ੍ਰੋ. ਉੱਤਮਜੀਤ ਸਿੰਘ, ਪ੍ਰੋ. ਆਰ. ਕੇ. ਭਾਟੀਆ ਤੇ ਪ੍ਰੋ. ਐੱਮ. ਪੀ. ਸਿਡਾਨਾ ਨੇ ਵਿਦਿਆਰਥੀਆਂ ਦੀ ਇਸ ਵੱਡੀ ਕਾਮਯਾਬੀ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਔਖੀ ਪ੍ਰੀਖਿਆ ਸੀ, ਜਿਸ ਵਿਚ ਉਨ੍ਹਾਂ ਦੇ ਵਿਜ਼ਡਮ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ, ਉਥੇ ਹੀ ਜ਼ਿਲੇ ਦੇ ਪਹਿਲੇ ਟਾਪਰ ਵੀ ਉਨ੍ਹਾਂ ਦੇ ਇੰਸਟੀਚਿਊਟ ਤੋਂ ਹੀ ਹਨ।
ਕਾਰਡੀਓ ਸਰਜਨ ਬਣਨ ਦੀ ਹੈ ਇੱਛਾ : ਸੁਲਭ
ਜ਼ਿਲੇ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲਾ ਡੀ. ਏ. ਵੀ. ਪਬਲਿਕ ਸਕੂਲ ਦਾ ਵਿਦਿਆਰਥੀ ਸੁਲਭ ਮਲਹੋਤਰਾ ਕਾਰਡੀਓ ਸਰਜਨ ਬਣਨ ਦੀ ਇੱਛਾ ਰੱਖਦਾ ਹੈ। ਉਹ ਜੀ. ਐੱਮ. ਸੀ. ਚੰਡੀਗੜ੍ਹ ਤੋਂ ਐੱਮ. ਬੀ. ਬੀ. ਐੱਸ. ਕਰਨੀ ਚਾਹੁੰਦਾ ਹੈ। ਪਿਤਾ ਰਾਜਨ ਮਲਹੋਤਰਾ ਤੇ ਮਾਂ ਸੀਮਾ ਮਲਹੋਤਰਾ ਦੀ ਉਸ ਨੂੰ ਫੁਲ ਸਪੋਰਟ ਰਹੀ ਹੈ।
ਸਰਜਨ ਬਣਨਾ ਚਾਹੁੰਦੈ ਰਾਘਵ ਗੁਪਤਾ
ਜ਼ਿਲੇ ਵਿਚ ਟਾਪ ਕਰਨ ਵਾਲੇ ਰਾਘਵ ਗੁਪਤਾ ਦਾ ਕਹਿਣਾ ਹੈ ਕਿ ਉਹ ਸਰਜਨ ਬਣਨਾ ਚਾਹੁੰਦਾ ਹੈ ਅਤੇ ਦਿੱਲੀ 'ਚ ਸਟੱਡੀ ਕਰਨਾ ਉਸ ਦੀ ਪਹਿਲ ਹੈ। ਉਹ ਵੀ. ਐੱਮ. ਐੱਮ. ਸੀ. (ਸਫਦਰਜੰਗ) ਤੋਂ ਐੱਮ. ਬੀ. ਬੀ. ਐੱਸ. ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਪਿਤਾ ਡਾ. ਰਮਨ ਗੁਪਤਾ ਤੇ ਮਾਂ ਡਾ. ਅਨੁਪਮਾ ਗੁਪਤਾ ਦੇ ਮਾਰਗਦਰਸ਼ਨ ਤੇ ਵਿਜ਼ਡਮ ਅਕੈਡਮੀ ਤੋਂ ਦਿੱਤੀ ਗਈ ਕੋਚਿੰਗ ਨਾਲ ਉਹ ਇਹ ਪੁਜ਼ੀਸ਼ਨ ਹਾਸਲ ਕਰ ਸਕਿਆ ਹੈ।
ਗੋਲੀ ਚਲਾਉਣ ਵਾਲੇ ਨੂੰ ਆਏ ਚੱਕਰ, ਨਹੀਂ ਹੋਏ ਬਿਆਨ
NEXT STORY