ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ਦੀ ਸਿਆਸਤ ਦੇ ਬਾਬਾ ਬੋਹੜ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦਾ ਲੰਬੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਹੈ। ਰਘੂਨੰਦਨ ਲਾਲ ਭਾਟੀਆ 100 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।
ਇਹ ਵੀ ਪੜ੍ਹੋ : 'ਕੋਰੋਨਾ' ਦਾ ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੱਡੀ ਖ਼ਬਰ, ਕੀਤਾ ਗਿਆ ਅਹਿਮ ਐਲਾਨ
ਕੇਰਲ ਅਤੇ ਬਿਹਾਰ ਤੋਂ ਸਾਬਕਾ ਰਾਜਪਾਲ ਰਘੂਨੰਦਨ ਲਾਲ ਭਾਟੀਆ ਅੰਮ੍ਰਿਤਸਰ 'ਚ 6 ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ ਦਿਹਾਂਤ ਨਾਲ ਕਾਂਗਰਸ ਦੇ ਇਕ ਯੁਗ ਦਾ ਅੰਤ ਹੋ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਬੀਮਾਰੀ ਤੋਂ ਅੱਕੀ ਜਨਾਨੀ ਨੇ ਚੁੱਕਿਆ ਖ਼ੌਫਨਾਕ ਕਦਮ, ਛੱਤ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
23 ਜੂਨ, 2004 ਤੋਂ 10 ਜੁਲਾਈ, 2008 ਤੱਕ ਉਹ ਕੇਰਲ ਅਤੇ 10 ਜੁਲਾਈ, 2008 ਤੋਂ ਲੈ ਕੇ 28 ਜੂਨ, 2009 ਤੱਕ ਬਿਹਾਰ ਦੇ ਰਾਜਪਾਲ ਰਹੇ ਸਨ। ਭਾਟੀਆ ਸਾਲ 1992 'ਚ ਪੀ. ਵੀ. ਨਰਿਸਮ੍ਹਾ ਦੀ ਸਰਕਾਰ 'ਚ ਵਿਦੇਸ਼ ਰਾਜ ਮੰਤਰੀ ਰਹੇ। ਸਿਆਸਤ 'ਚ ਭਾਟੀਆ ਆਪਣੀ ਸਾਫ-ਸੁਥਰੇ ਅਕਸ ਲਈ ਜਾਣੇ ਜਾਂਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
CBSE ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆ ਸਬੰਧੀ ਸਾਹਮਣੇ ਆਈ ਇਹ ਜਾਣਕਾਰੀ
NEXT STORY