ਹੁਸ਼ਿਆਰਪੁਰ (ਵੈੱਬ ਡੈਸਕ) : ਪ੍ਰਿਯੰਕਾ ਗਾਂਧੀ ਦੀ ਰੈਲੀ ਵਿਚ ਬੋਲਣ ਤੋਂ ਇਨਕਾਰ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਹੁਸ਼ਿਆਰਪੁਰ ਵਿਚ ਰਾਹੁਲ ਗਾਂਧੀ ਦੀ ਰੈਲੀ ਵਿਚ ਖੂਬ ਬੋਲੇ। ਸਿੱਧੂ ਨੇ ਕਿਹਾ ਕਿ ਇਕ ਵਾਰ ਉਨ੍ਹਾਂ ਵਿਧਾਨ ਸਭਾ ਵਿਚ ਝੋਲੀ ਅੱਡੀ ਸੀ ਪਰ ਅੱਜ ਉਹ ਰਾਹੁਲ ਗਾਂਧੀ ਕੋਲੋਂ ਝੋਲੀ ਅੱਡ ਕੇ ਇਕ ਵਚਨ ਲੈਣਾ ਚਾਹੁੰਦੇ ਹਨ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਕਿਸੇ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਦਿੱਤੀ ਜਾਵੇਗੀ, ਸਗੋਂ ਪੁਲਸ ਦੇ ਡੰਡੇ ਖਾਣ ਵਾਲੇ ਵਰਕਰਾਂ ਨੂੰ ਚੇਅਰਮੈਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਉਹ ਪ੍ਰਧਾਨਗੀ ਛੱਡ ਦੇਣਗੇ। ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਕਾਂਗਰਸ ਨੇ ਕੈਪਟਨ ਨੂੰ ਫਕੀਰ ਬਣਾ ਕੇ ਰੱਖ ਦਿੱਤਾ ਹੈ। ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ’ਚੋਂ ਕੱਢ ਕੇ ਗੱਦਾਰਾਂ ਨੂੰ ਪਾਸੇ ਕਰ ਦਿੱਤਾ ਹੈ। ਕਾਂਗਰਸ ਵਿਚ ਇਕ ਨਵੀਂ ਕਹਾਣੀ ਲਿਖੀ ਜਾ ਰਹੀ, ਜਿਸ ਨੂੰ ਰਾਹੁਲ ਗਾਂਧੀ ਲਿਖ ਰਹੇ ਹਨ। ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਵਰਗੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਇਤਿਹਾਸ ਰਚਿਆ ਹੈ। ਅੱਜ ਬਦਲਾਅ ਨਜ਼ਰ ਆ ਰਿਹਾ, ਇਕ ਨਵੇਂ ਪੰਜਾਬ ਨੂੰ ਸਿਰਜਣ ਦੀ ਹੌੜ ਲੱਗ ਰਹੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ ਦੋ-ਤਿੰਨ ਮੁੱਖ ਮੰਤਰੀ ਭੁਗਤਾ ਦਿੱਤੇ, ਜੇ ਠੀਕ ਨਾ ਚੱਲਿਆ ਤਾਂ...
ਸਿੱਧੂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਦਾ ਸਿਪਾਹੀ ਹਾਂ, ਅੱਜ ਮੈਂ ਮੈਂ ਡੰਕੇ ਦੀ ਚੋਟ ’ਤੇ ਕਹਿੰਦਾ ਹਾਂ ਕਿ ਜੇਕਰ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਵਿਚੋਂ ਮਾਫੀਆ ਰਾਜ ਖ਼ਤਮ ਕਰ ਦੇਵਾਂਗਾ। ਚੋਰ ਮੋਰੀਆਂ ਖ਼ਤਮ ਕਰਕੇ ਲੋਕਾਂ ਦੇ ਪੈਸੇ ਲੋਕਾਂ ਨੂੰ ਦੇਵਾਂਗੇ, ਇਹੋ ਰਾਹੁਲ ਗਾਂਧੀ ਦਾ ਮਾਡਲ ਹੈ। ਸਿੱਧੂ ਨੇ ਕਿਹਾ ਕਿ ਅੱਜ ਰੇਤ ਦੀ ਟਰਾਲੀ 5000 ਰੁਪਏ ਦੀ ਮਿਲ ਰਹੀ ਪਰ ਕਾਂਗਰਸ ਦੀ ਸਰਕਾਰ ਆਉਣ ’ਤੇ ਇਹੋ ਟਰਾਲੀ 1000-1200 ਤੋਂ ਵੱਧ ਨਹੀਂ ਮਿਲੇਗੀ। ਕੇਬਲ ਦੀ ਮਨੋਪਲੀ ਖ਼ਤਮ ਕੀਤੀ ਜਾਵੇਗੀ, ਜਿਹੜੀ ਕੇਬਲ ਅੱਜ 400 ਦੀ ਹੈ, ਉਹ 200 ਤੋਂ 250 ਰੁਪਏ ਵਿਚ ਮੁਹੱਈਆ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਫਿਰ ਸਾਹਮਣੇ ਆਈ ਨਵਜੋਤ ਸਿੱਧੂ ਦੀ ਨਾਰਾਜ਼ਗੀ, ਪ੍ਰਿਯੰਕਾ ਗਾਂਧੀ ਦੇ ਸਾਹਮਣੇ ਸਟੇਜ ’ਤੇ ਬੋਲਣ ਤੋਂ ਕੀਤਾ ਇਨਕਾਰ
ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਹਰ ਬੱਸ ਜਾਮ ਕੀਤਾ ਜਾਵੇਗਾ, ਅਤੇ ਸੁਖਬੀਰ ਦੇ ਸੁੱਖ ਵਿਲਾਸ ਹੋਟਲ ਵਾਲੀ ਥਾਂ ’ਤੇ ਰਾਜੀਵ ਗਾਂਧੀ ਦੇ ਨਾਂ ’ਤੇ ਸਕੂਲ ਖੋਲ੍ਹਿਆ ਜਾਵੇਗਾ। ਜਿਸ ਨੌਜਵਾਨ ਨੇ ਕਦੇ ਬੱਸ ਦਾ ਪਰਮਿਟ ਨਹੀਂ ਦੇਖਿਆ, ਉਸ ਨੂੰ ਬੱਸ ਦਾ ਮਾਲਕ ਬਣਾਇਆ ਜਾਵੇਗਾ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਨਾਰਸੀ ਠੱਗ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ 18 ਸਾਲ ਤੋਂ ਉਪਰ ਦੀ ਮਹਿਲਾ ਨੂੰ ਹਜ਼ਾਰ ਰੁਪਿਆ ਦਿੱਤਾ ਜਾਵੇਗਾ। ਪਹਿਲਾਂ ਕੇਜਰੀਵਾਲ ਨੇ ਬਿਜਲੀ ਤੇ ਫਾਰਮ ਭਰਵਾਏ ਅਤੇ ਫਿਰ ਪੈਸਿਆਂ ਦੇ ਪਰ ਚਰਨਜੀਤ ਚੰਨੀ ਨੇ ਰਾਹੁਲ ਗਾਂਧੀ ਦੇ ਹਿਦਾਇਤ ’ਤੇ ਬਿਜਲੀ ਦੇ ਬਿੱਲ ਸਸਤੇ ਕਰ ਦਿੱਤੇ। ਅੱਜ ਕੇਜਰੀਵਾਲ ਕਹਿੰਦਾ 18 ਸਾਲ ਤੋਂ ਉਪਰ ਵਾਲੀਆਂ ਔਰਤਾਂ ਨੂੰ ਹਜ਼ਾਰ ਰੁਪਏ ਦੇਵਾਂਗੇ ਪਰ 17 ਸਾਲ ਦੀ ਕੁੜੀ ਲਈ ਕੁੱਝ ਨਹੀਂ ਕੀਤਾ।
ਇਹ ਵੀ ਪੜ੍ਹੋ : ਏ. ਸੀ. ਪੀ. ਬਿਮਲਕਾਂਤ ਤੇ ਪਾਰਟਨਰ ਨਸ਼ਾ ਸਮੱਗਲਰ ਜੀਤਾ ਮੌੜ ਦਾ ਸਾਥੀ ਵੀ ਅਮਰੀਕਾ ’ਚ ਗ੍ਰਿਫਤਾਰ
ਅਜਿਹਾ ਇਸ ਲਈ ਕਿਉਂਕਿ 18 ਸਾਲ ਦੀ ਉਪਰ ਵਾਲੀਆਂ ਦੀ ਵੋਟ ਹੈ ਪਰ ਕਾਂਗਰਸ ਹਰ ਔਰਤ ਨੂੰ ਇੱਜ਼ਤ ਦੇਵੇਗੀ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੀ ਕੁੜੀ ਪੰਜਵੀਂ ਪਾਸ ਕਰ ਜਾਵੇਗੀ ਉਸ ਨੂੰ 5 ਹਜ਼ਾਰ, ਦਸਵੀਂ ਵਾਲੀ 10 ਹਜ਼ਾਰ ਅਤੇ 12ਵੀਂ ਪਾਸ ਕਰਨ ਵਾਲੀ ਨੂੰ ਕੁੜੀ ਨੂੰ 20 ਹਜ਼ਾਰ ਰੁਪਏ ਅਤੇ ਕੰਪਿਊਟਰ ਵੀ ਦਿੱਤਾ ਜਾਵੇਗਾ। ਕੇਜਰੀਵਾਲ ਸਿਰਫ ਝੂਠ ’ਤੇ ਝੂਠ ਬੋਲ ਰਿਹਾ ਹੈ। ਪੰਜਾਬ ਵਿਚ ਬੀਬੀਆਂ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੀ ਆਪਣੀ ਕੈਬਨਿਟ ਵਿਚ ਇਕ ਵੀ ਬੀਬੀ ਕਿਉਂ ਨਹੀਂ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਮੈਨੀਫੈਸਟੋ ਜਾਰੀ ਕਰਨ ਵਿਚ ਲੇਟ ਜ਼ਰੂਰ ਹੋ ਗਈ ਹੈ ਪਰ ਸਾਡੇ ਮੈਨੀਫੈਸਟੋ ਵਿਚ ਕਤਾਰ ’ਚ ਅਖੀਰ ਖ਼ੜ੍ਹੇ ਆਦਮੀ ਲਈ ਵੀ ਸਹੂਲਤ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ’ਚ ਉਤਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਡੇ ਸਿਆਸੀ ਧਮਾਕੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੁਨੀਲ ਜਾਖੜ ਨੇ ਭਾਜਪਾ ’ਤੇ ਕੱਸਿਆ ਤੰਜ, PM ਮੋਦੀ ਨੂੰ ਲੈ ਕੇ ਆਖੀਆਂ ਇਹ ਗੱਲਾਂ
NEXT STORY