ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਐਤਵਾਰ ਨੂੰ ਪੰਜਾਬ ਆ ਰਹੇ ਹਨ। ਰਾਹੁਲ ਗਾਂਧੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਟਰੈਕਟਰ ਰੈਲੀਆਂ ਕੱਢਣਗੇ। ਰਾਹੁਲ ਗਾਂਧੀ ਦੀ ਰੈਲੀ ਮੋਗਾ ਜ਼ਿਲ੍ਹੇ ਦੇ ਬੱਧਣੀ ਕਲਾਂ 'ਚ 11 ਵਜੇ ਤੋਂ ਸ਼ੁਰੂ ਹੋਵੇਗੀ। ਰਾਹੁਲ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਕਈ ਮੰਤਰੀ ਮੌਜੂਦ ਰਹਿਣਗੇ।
ਪਹਿਲੇ ਦਿਨ ਦੀ ਰੈਲੀ ਕੁੱਲ 22 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਬੱਧਣੀ ਕਲਾਂ ਤੋਂ ਮੋਗਾ ਦੇ ਪਿੰਡ ਲੋਪੋ ਤੋਂ ਬਾਅਦ ਦੂਜੀ ਰੈਲੀ ਲੁਧਿਆਣਾ ਦੇ ਜਗਰਾਓਂ ਵੱਲ ਕੂਚ ਕਰੇਗੀ, ਜਿੱਥੇ ਚਾਕਰ, ਲਾਖਾ ਅਤੇ ਮਨੋਕੇ 'ਚ ਸੁਆਗਤ ਹੋਵੇਗਾ। ਪਹਿਲੇ ਦਿਨ ਦਾ ਪ੍ਰੋਗਰਾਮ ਲੁਧਿਆਣਾ ਜ਼ਿਲ੍ਹੇ ਦਾ ਰਾਏਕੋਟ ਦੇ ਜੱਟਪੁਰਾ 'ਚ ਜਨਸਭਾ ਨਾਲ ਖਤਮ ਹੋਵੇਗਾ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਸਬੰਧੀ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ। ਟਰੈਕਟਰ ਰੈਲੀ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸੁਰੱਖਿਆ ਵਿਵਸਥਾ ਅਤਿਅੰਤ ਮਜ਼ਬੂਤ ਹੋਵੇ ਕਿਉਂਕਿ ਟਰੈਕਟਰ ’ਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਨੇਤਾ ਵੀ ਵਿਰਾਜਮਾਨ ਹੋਣਗੇ।
ਹਮਦਰਦੀ ਬਣ ਕੇ ਦਰਿੰਦੇ ਨੇ ਖੇਡਿਆ ਜਿਸਮ ਦਾ ਗੰਦਾ ਖੇਡ, ਅਸਲ ਸੱਚ ਨੇ ਉਡਾ ਛੱਡੇ ਪੀੜਤਾ ਦੇ ਹੋਸ਼
NEXT STORY