ਲੁਧਿਆਣਾ (ਮੁੱਲਾਂਪੁਰੀ) : ਭਾਰਤ ਜੋੜੋ ਯਾਤਰਾ ’ਤੇ ਨਿਕਲੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਲੰਘੇ ਦਿਨੀਂ ਪੰਜਾਬ ਯਾਤਰਾ ਦੇ ਆਖਰੀ ਪੜਾਅ 'ਚ ਪੰਜਾਬ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਮੈਡਮ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਨਾਲ ਯਾਤਰਾ 'ਚ ਕਦਮ ਨਾਲ ਕਦਮ ਮਿਲਾਏ, ਉਥੇ ਸਿੱਧੂ ਦੀ ਵੀ ਆਪਣੇ ਵੱਲੋਂ ਹਾਜ਼ਰੀ ਭਰੀ। ਸੂਤਰਾਂ ਨੇ ਦੱਸਿਆ ਕਿ ਮੈਡਮ ਸਿੱਧੂ ਨੇ 8 ਮਹੀਨੇ ਤੋਂ ਜੇਲ੍ਹ 'ਚ ਬੰਦ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ 'ਚ ਲਿਆਂਦੀਆਂ ਤਬਦੀਲੀਆਂ ਅਤੇ ਕਾਂਗਰਸ ਦੇ ਚੰਗੇ ਭਵਿੱਖ ਲਈ ਉਲੀਕੀਆਂ ਯੋਜਨਾਵਾਂ ਬਾਰੇ ਦੱਸਿਆ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦੀ ਖੇਤੀਬਾੜੀ ਮੰਤਰੀ ਤੋਮਰ ਨੂੰ ਸਲਾਹ; MSP ਕਮੇਟੀ ਦਾ ਨਵੇਂ ਸਿਰੇ ਤੋਂ ਹੋਵੇ ਪੁਨਰਗਠਨ
ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਮੈਡਮ ਸਿੱਧੂ ਨੂੰ ਵੱਡਾ ਇਸ਼ਾਰਾ ਕੀਤਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਲੈ ਕੇ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਰਤ 'ਚ ਵੱਡੀਆਂ ਸੇਵਾਵਾਂ ਲੈਣ ਦੇ ਮੂਡ ਵਿੱਚ ਹਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਜੋ ਸਿਆਸੀ ਗਲਿਆਰੇ ਵਿੱਚ ਵੱਡੀ ਚਰਚਾ ਸੋਸ਼ਲ ਮੀਡੀਆ 'ਤੇ ਵੀ ਛਾਈ ਹੋਈ ਹੈ, ਉਸ ਨੂੰ ਭਾਂਪ ਕੇ ਲੱਗਦਾ ਹੈ ਕਿ ਕਾਂਗਰਸ ਹਾਈਕਮਾਂਡ ਸਿੱਧੂ ਨੂੰ ਕੌਮੀ ਜਨਰਲ ਸਕੱਤਰ ਜਾਂ ਪਾਰਟੀ ਦਾ ਕੌਮੀ ਬੁਲਾਰਾ ਜਾਂ ਫਿਰ ਇਕ ਦੋ ਰਾਜਾਂ ਦਾ ਇੰਚਾਰਜ ਬਣਾ ਕੇ ਲਗਾ ਸਕਦੀ ਹੈ ਕਿਉਂਕਿ ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਸਿਰ ’ਤੇ ਹਨ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- MSP ਗਾਰੰਟੀ ਕਾਨੂੰਨ ਬਣਾਉਣ ਲਈ ਦੇਸ਼ ’ਚ ਮੁੜ ਹੋਵੇਗਾ ਕਿਸਾਨ ਅੰਦੋਲਨ
ਮਾਹਿਰਾਂ ਨੇ ਕਿਹਾ ਕਿ ਕਾਂਗਰਸ ਸਿੱਧੂ ਦੀਆਂ ਸੇਵਾਵਾਂ 2024 ਵਿੱਚ ਲੈਣ ਲਈ ਯੋਜਨਾ ਵੀ ਬਣਾ ਰਹੀ ਹੈ। ਬਾਕੀ ਜੋ ਕੁਝ ਵੀ ਹੋਵੇ, 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਇਕ ਵਾਰ ਪੰਜਾਬ ਦੀ ਸਿਆਸਤ ਅਤੇ ਕਾਂਗਰਸ 'ਚ ਤਹਿਲਕਾ ਮਚਾ ਦੇਵੇਗੀ ਕਿਉਂਕਿ ਕਾਂਗਰਸ ਦੇ ਵੱਡੇ-ਵੱਡੇ ਦਿੱਗਜ ਨੇਤਾ ਪਟਿਆਲਾ ਰਿਹਾਈ ਮੌਕੇ ਪੁੱਜਣ ਦੀ ਕਾਹਲ ਵਿੱਚ ਦੱਸੇ ਜਾ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਫਾਇਰਿੰਗ ਮਾਮਲੇ ’ਚ 4 ਗ੍ਰਿਫ਼ਤਾਰ, ਜਾਂਚ ਦੌਰਾਨੇ ਹੋਏ ਇਹ ਖੁਲਾਸੇ
NEXT STORY