ਚੰਡੀਗੜ੍ਹ/ਮੋਗਾ (ਬਿਊਰੋ) : ਮੋਗਾ ਵਿਖੇ 3 ਜਨਵਰੀ ਹੋਣ ਜਾ ਰਹੀ ਰਾਹੁਲ ਗਾਂਧੀ ਦੀ ਪ੍ਰਸਤਾਵਿਤ ਰੈਲੀ ਰੱਦ ਹੋ ਗਈ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾ ਰੈਲੀ ਦੀ ਤਿਆਰੀ ’ਚ ਜੁੱਟੇ ਸਨ ਪਰ ਹੁਣ ਇਨ੍ਹਾਂ ਤਿਆਰੀਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਰਾਹੁਲ ਗਾਂਧੀ ਦੂਜੇ ਹਫ਼ਤੇ ’ਚ ਰੈਲੀ ਕਰ ਸਕਦੇ ਹਨ। ਰੈਲੀ ਰੱਦ ਹੋਣ ਪਿੱਛੇ ਰਾਹੁਲ ਗਾਂਧੀ ਦੇ ਨਿੱਜੀ ਪ੍ਰੋਗਰਾਮਾਂ ’ਚ ਰੁੱਝੇ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਟਲੀ ਸੁਣਵਾਈ
ਹਾਲਾਂਕਿ ਇਸ ਬਹਾਨੇ ਵਿਰੋਧੀਆਂ ਨੇ ਪੰਜਾਬ ਕਾਂਗਰਸ ’ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਦਲ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਲਈ ਪਾਰਟੀ ਤੋਂ ਪਹਿਲਾਂ ਆਪਣੇ ਨਿੱਜੀ ਰੁਝੇਵੇਂ ਹਨ।
ਇਹ ਵੀ ਪੜ੍ਹੋ : ਝੋਲਾਛਾਪ ਡਾਕਟਰ ਦੀ ਸ਼ਰਮਨਾਕ ਕਰਤੂਤ, ਗਲੀ 'ਚ ਖੇਡ ਰਹੀ 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਉਧਰ, ਕਿਹਾ ਇਹ ਵੀ ਜਾ ਰਿਹਾ ਹੈ ਕਿ 5 ਜਨਵਰੀ ਨੂੰ ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਰੈਲੀ ਕਾਰਨ ਰੈਲੀ ਨੂੰ ਟਾਲ ਦਿੱਤਾ ਗਿਆ ਹੈ ਤਾਂ ਕਿ ਪ੍ਰਧਾਨ ਮੰਤਰੀ ਪੰਜਾਬ ’ਚ ਜੋ ਵੀ ਗੱਲਾਂ ਕਹਿਣ, ਉਸ ਦਾ ਰਾਹੁਲ ਗਾਂਧੀ ਜਵਾਬ ਦੇ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ ਬੰਬ ਧਮਾਕਾ : ਸਿੱਖਸ ਫਾਰ ਜਸਟਿਸ ਨੇ NIA ਅਤੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ
NEXT STORY