ਮੋਗਾ —ਕਾਂਗਰਸ ਵਲੋਂ ਕਿਲੀ ਚਾਹਲਾਂ ਵਿਖੇ ਅੱਜ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ 'ਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਹਾਈ ਕਮਾਂਡ, ਸੂਬੇ ਦੇ ਸਮੂਹ ਐੱਮ.ਪੀ, ਸਮੂਹ ਵਿਧਾਇਕ ਪਹੁੰਚਣਗੇ। ਰੈਲੀ 'ਚ ਪੰਜਾਬ ਭਰ 'ਤੋਂ ਜਨਤਾ ਦੀ ਆਮਦ ਨੂੰ ਲੈ ਕੇ ਪੁਲਸ ਵੱਲੋਂ ਅੱਜ ਲੁਧਿਆਣਾ-ਮੋਗਾ ਹਾਈਵੇਅ ਰਾਹਗੀਰਾਂ ਲਈ ਬੰਦ ਕਰ ਦਿੱਤਾ ਗਿਆ।
ਜਨਤਾ ਦੀ ਸਹੂਲਤ ਲਈ ਰੂਟ ਡਾਈਵਰਟ
ਪੁਲਸ ਵਲੋਂ ਜਾਰੀ ਰੂਟ ਮੈਪ ਅਤੇ ਕੀਤੇ ਗਏ ਟ੍ਰੈਫਿਕ ਡਾਇਵਰਟ ਅਨੁਸਾਰ ਹੈਵੀ ਅਤੇ ਛੋਟੇ ਵਾਹਨਾਂ ਲਈ ਲੁਧਿਆਣਾ 'ਤੋਂ ਮੋਗਾ, ਫਿਰੋਜ਼ਪੁਰ, ਫਰੀਦਕੋਟ ਅਤੇ ਫਾਜ਼ਿਲਕਾ ਨੂੰ ਜਾਣ ਵਾਲੇ ਵਾਹਨਾਂ ਲਈ ਮੁਲਾਂਪੁਰ- ਰਾਏਕੋਟ ਚੌਕ 'ਤੋਂ ਰਾਏਕੋਟ ਹੁੰਦੇ ਹੋਏ ਮਹਿਲ ਕਲਾਂ, ਬਰਨਾਲਾ, ਭਦੌੜ, ਭਗਤਾ ਭਾਈਕਾ, ਜੈਤੋ, ਕੋਟਕਪੁਰਾ ਹੁੰਦੇ ਹੋਏ ਫਰੀਦਕੋਟ- ਫਿਰੋਜ਼ਪੁਰ ਅਤੇ ਫਰੀਦਕੋਟ 'ਤੋਂ ਤਲਵੰਡੀ ਭਾਈ ਹੁੰਦੇ ਹੋਏ ਮੋਗਾ ਰਸਤੇ ਰਾਹੀਂ ਪਹੁੰਚਣਗੇ। ਇਸੇ ਤਰ੍ਹਾਂ ਲੁਧਿਆਣਾ 'ਤੋਂ ਮੋਗਾ ਜਾਣ ਲਈ ਛੋਟੇ ਵਾਹਨ ਰਾਏਕੋਟ 'ਤੋਂ ਬਰਨਾਲਾ, ਪੱਖੋ ਕੈਚੀਆ, ਹਿੰਮਤਪੁਰਾ, ਬੱਧਨੀਕਲਾਂ, ਬੂਟਰ, ਬੁੱਗੀਪੁਰਾ ਚੌਕ ਹੁੰਦੇ ਹੋਏ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਜਾ ਸਕਦੇ ਹਨ।ਇਸ 'ਤੋਂ ਇਲਾਵਾ ਰਾਹਗੀਰ ਜਗਰਾਓਂ 'ਤੋਂ ਕਮਾਲਪੁਰਾ, ਬੱਸੀਆ, ਮਹਿਲਕਲਾ, ਸੰਘੇੜਾ, ਪੱਖੋ ਕੈਚੀਆ, ਹਿੰਮਤਪੁਰਾ, ਬੱਧਨੀ ਕਲਾ, ਬੁੱਗੀ ਪੁਰਾ ਚੌਕ ਹੁੰਦੇ ਹੋਏ ਵੀ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ ਜਾ ਸਕਦੇ ਹਨ। ਇਸੇ ਤਰ੍ਹਾਂ ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ 'ਤੋਂ ਮੋਗੇ -ਲੁਧਿਆਣੇ ਪਾਸੋ ਆਉਣ ਵਾਲੇ ਟ੍ਰੈਫਿਕ ਫਿਰੋਜ਼ਪੁਰ-ਜ਼ੀਰਾ 'ਤੋਂ ਹੁੰਦੇ ਹੋਏ ਕੋਟ ਈਸੇ ਖਾਂ, ਧਰਮਕੋਟ, ਸਿਧਵਾਬੇਟ ਹੁੰਦੇ ਹੋਏ ਜਗਰਾਓਂ- ਲੁਧਿਆਣਾ ਰਸਤਾ ਖੁੱਲ੍ਹਾ ਰਹੇਗਾ। ਤਲਵੰਡੀ ਭਾਈ 'ਤੋਂ ਲੁਧਿਆਣਾ- ਮੋਗਾ ਆਉਣ ਵਾਲੇ ਤਲਵੰਡੀ ਭਾਈ 'ਤੋਂ ਜ਼ੀਰਾ, ਕੋਟ ਈਸੇ ਖਾਂ, ਧਰਮਕੋਟ, ਸਿਧਵਾਬੇਟ ਹੁੰਦੇ ਹੋਏ ਜਗਰਾਓਂ , ਲੁਧਿਆਣਾ ਜਾ ਸਕਦੇ ਹਨ। ਇਸੇ ਤਰ੍ਹਾਂ ਕੋਟਕਪੁਰਾ 'ਤੋਂ ਲੁਧਿਆਣਾ ਜਾਣ ਲਈ ਕੋਟਕਪੁਰੇ 'ਤੋਂ ਜੈਤੋ, ਭਗਤਾ ਭਾਈ ਕਾ, ਬਰਨਾਲਾ, ਰਾਏਕੋਟ 'ਤੋਂ ਵਾਇਆ ਸਰਾਭਾ ,ਲੁਧਿਆਣਾ ਸੜਕ ਦਾ ਇਸਤੇਮਾਲ ਕਰ ਸਕਦੇ ਹਨ।
ਪੁਲਸ ਸਾਹਮਣੇ ਨਿਗਮ ਮੁਲਾਜ਼ਮਾਂ ਵਲੋਂ ਆਤਮਦਾਹ ਦੀ ਕੋਸ਼ਿਸ਼
NEXT STORY