ਗੁਹਾਟੀ (ਭਾਸ਼ਾ) - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸ਼ਵ ਸਰਮਾ ਖੁਦ ਨੂੰ ‘ਰਾਜਾ’ ਸਮਝਦੇ ਹਨ ਪਰ ਸੂਬੇ ਦੀ ਜਨਤਾ ਭ੍ਰਿਸ਼ਟਾਚਾਰ ਲਈ ਉਨ੍ਹਾਂ ਨੂੰ ਜੇਲ੍ਹ ਪਹੁੰਚਾ ਦੇਵੇਗੀ। ਆਸਾਮ ਦੇ ਚਾਏਗਾਂਵ ਵਿਚ ਕਾਂਗਰਸ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਇਹ ਵੀ ਪੜ੍ਹੋ - ਸਪ੍ਰਾਉਟ ਸਲਾਦ, ਗਰਿੱਲਡ ਚਿਕਨ, ਮੱਛੀ, ਇਡਲੀ, ਖੀਰ...! ਸੰਸਦ ਮੈਂਬਰ ਖਾਣਗੇ ਹੁਣ ਇਹ ਖਾਣਾ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਨੂੰ ਡਰ ਹੈ, ਉਹ ਜਾਣਦੇ ਹਨ ਕਿ ਨਿਡਰ ਕਾਂਗਰਸੀ ਵਰਕਰ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਅਤੇ ਭਾਜਪਾ ਇਕੱਠੇ ਕੰਮ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਵੋਟਰ ਸੂਚੀ ਸੋਧ ਵਿਚ ‘ਧੋਖਾਦੇਹੀ’ ਕਰ ਕੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਜਿੱਤੀਆਂ। ਗਾਂਧੀ ਨੇ ਕਿਹਾ ਕਿ ਉਹ ਬਿਹਾਰ ਵਿਚ ਵੀ ਉਹੀ ਰਣਨੀਤੀ ਵਰਤ ਰਹੇ ਹਨ ਅਤੇ ਆਸਾਮ ਵਿਚ ਵੀ ਉਹੀ ਕਰਨਗੇ। ਸਾਨੂੰ ਸਾਵਧਾਨ ਰਹਿਣਾ ਪਵੇਗਾ।
ਇਹ ਵੀ ਪੜ੍ਹੋ - 5 ਸਕੂਲਾਂ 'ਚ 'ਬੰਬ'! ਵਿਦਿਆਰਥੀਆਂ ਨੂੰ ਕਰ 'ਤੀ ਛੁੱਟੀ
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੀਡੀਆ ਹੁਣ ਸਾਡਾ ਦੋਸਤ ਨਹੀਂ ਰਿਹਾ; ਉਹ ਸੱਚ ਨਹੀਂ ਦਿਖਾ ਰਹੇ, ਉਹ ਸਿਰਫ਼ ਅਡਾਣੀ, ਅੰਬਾਨੀ, ਮੁੱਖ ਮੰਤਰੀ, ਮੋਦੀ ਅਤੇ ਸ਼ਾਹ ਨੂੰ ਦਿਖਾ ਰਹੇ ਹਨ। ਹਾਲਾਂਕਿ, ਗਾਂਧੀ ਨੇ ਦਾਅਵਾ ਕੀਤਾ ਕਿ ਇਸ ਨਾਲ ਕੋਈ ਮਦਦ ਨਹੀਂ ਮਿਲੇਗੀ, ਕਿਉਂਕਿ ਕਾਂਗਰਸ ਅਗਲੇ ਸਾਲ ਆਸਾਮ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਜਿੱਤ ਪ੍ਰਾਪਤ ਕਰੇਗੀ। ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਵਿਚ ਵਿਚਾਰਧਾਰਾਵਾਂ ਦੀ ਲੜਾਈ ਚੱਲ ਰਹੀ ਹੈ; ਆਰ. ਐੱਸ. ਐੱਸ. ਦੀ ਨਫ਼ਰਤ ਅਤੇ ਹਿੰਸਾ ਬਨਾਮ ਕਾਂਗਰਸ ਦੀ ਸੱਚਾਈ ਅਤੇ ਅਹਿੰਸਾ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਮਿਲੀ ਬੰਬ ਦੀ ਧਮਕੀ, LIC ਇਮਾਰਤ ਸੀਲ, ਪੁਲਸ ਕਰ ਰਹੀ ਹੈ ਜਾਂਚ
NEXT STORY