ਸੰਗਰੂਰ (ਰਮਨਦੀਪ ਸੋਢੀ) : ਅੱਜ ਖੇਤੀ ਬਚਾਉ ਯਾਤਰਾ ਦੇ ਦੂਜੇ ਦਿਨ ਰਾਹੁਲ ਗਾਂਧੀ ਜਦੋਂ ਸੰਗਰੂਰ ਵਿਖੇ ਸਟੇਜ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਸਕਿਓਰਿਟੀ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ। ਜਿਵੇਂ ਹੀ ਰਾਹੁਲ ਸਟੇਜ 'ਚ ਬੈਠੇ ਤਾਂ ਉਚਾਈ 'ਤੇ ਇਕ ਡਰੋਨ ਉੱਡਦਾ ਨਜ਼ਰ ਆਇਆ ਜਿਸਨੂੰ ਵੇਖ ਕੇ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਦੌਰਾਨ ਤੁਰੰਤ ਡੀ. ਐੱਸ. ਪੀ. ਸਰਦੂਲਗੜ੍ਹ ਸੰਜੀਵ ਗੋਇਲ ਵੱਲੋਂ ਸੁਰੱਖਿਆ ਕਰਮਚਾਰੀਆਂ ਨੂੰ ਡਰੋਨ ਉਤਾਰਨ ਦੇ ਹੁਕਮ ਦਿੱਤੇ ਗਏ।
ਪੜਤਾਲ ਕਰਨ 'ਤੇ ਪਤਾ ਲੱਗਾ ਕਿ ਰੈਲੀ 'ਚ ਸਿਰਫ ਮੁੱਖ ਮੰਤਰੀ ਦੀ ਮੀਡੀਆ ਟੀਮ ਨੂੰ ਡਰੋਨ ਉਡਾਉਣ ਦੀ ਮਨਜ਼ੂਰੀ ਹੈ ਪਰ ਅਚਨਚੇਤ ਹੀ ਦੂਸਰਾ ਡਰੋਨ ਬਿਨ੍ਹਾਂ ਮਨਜ਼ੂਰੀ ਉੱਡ ਰਿਹਾ ਸੀ। ਬੇਸ਼ੱਕ ਡਰੋਨ ਨੂੰ ਤਾਂ ਹੇਠਾਂ ਉਤਾਰ ਦਿੱਤਾ ਗਿਆ ਪਰ ਪੁਲਸ ਦੀ ਸੁਰੱਖਿਆ 'ਤੇ ਇਕ ਵੱਡਾ ਸਵਾਲ ਉੱਠ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਵੀ ਰਹੀ ਕਿ ਜਿਸ ਇਮਾਰਤ ਤੋਂ ਇਹ ਡਰੋਨ ਉੱਡ ਰਿਹਾ ਸੀ, ਉੱਥੇ ਬਕਾਇਦਾ ਇਕ ਪੁਲਸ ਮੁਲਾਜ਼ਮ ਵੀ ਤਾਇਨਾਤ ਸੀ ਜਿਸ ਨੇ ਡਰੋਨ ਚਲਾਉਣ ਵਾਲਿਆਂ ਦੀ ਮਨਜ਼ੂਰੀ ਤੱਕ ਚੈਕ ਕਰਨੀ ਜ਼ਰੂਰੀ ਨਹੀਂ ਸਮਝੀ।
ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ
NEXT STORY