ਫਤਿਹਗੜ੍ਹ ਸਾਹਿਬ (ਬਖਸ਼ੀ) : ਸਰਹਿੰਦ ਵਿਖੇ ਲਿੰਗ ਟੈਸਟ ਕਰਨ ਵਾਲੇ ਇਕ ਨਿੱਜੀ ਹਸਪਤਾਲ ਦਾ ਪਰਦਾਫਾਸ਼ ਹਰਿਆਣਾ ਦੀ ਟੀਮ ਵੱਲੋਂ ਕੀਤਾ ਗਿਆ ਹੈ। ਉਕਤ ਹਸਪਤਾਲ 'ਚ ਗਰਭਵਤੀ ਜਨਾਨੀ ਦਾ ਕਥਿਤ ਤੌਰ ’ਤੇ ਲਿੰਗ ਨਿਰਧਾਰਣ ਟੈਸਟ ਕਰਨ ਦੀ ਸ਼ਿਕਾਇਤ ਸੀ. ਐੱਮ. ਓ. ਸਿਰਸਾ ਨੂੰ ਮਿਲੀ ਸੀ। ਇਸ ਤੋਂ ਬਾਅਦ ਹਰਿਆਣਾ ਦੇ ਸ਼ਹਿਰ ਸਿਰਸਾ ਤੋਂ ਪੀ. ਐੱਨ. ਡੀ. ਟੀ. ਨੋਡਲ ਅਫ਼ਸਰ ਬੁੱਧ ਰਾਮ ਅਤੇ ਡਾ. ਦੀਪਕ ਮੈਡੀਕਲ ਅਫ਼ਸਰ ਦੀ ਟੀਮ ਵੱਲੋਂ ਉਕਤ ਹਸਪਤਾਲ ’ਚ ਛਾਪਾ ਮਾਰਿਆ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ 'ਨਸ਼ਾ ਤਸਕਰਾਂ' ਦੀ ਨਾ ਕੋਈ ਦੇਵੇਗਾ ਜ਼ਮਾਨਤ ਤੇ ਨਾ ਹੀ ਗਵਾਹੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਬੁੱਧ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਸ਼ਿਕਾਇਤ ’ਤੇ ਜਦੋਂ ਟਰੈਪ ਲਗਾ ਕੇ ਕਾਰਵਾਈ ਕਰਦੇ ਹੋਏ ਇਸ ਹਸਪਤਾਲ ਨਾਲ ਸਬੰਧਿਤ ਇਕ ਜਨਾਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਥਿਤ ਤੌਰ ’ਤੇ ਲਿੰਗ ਦੱਸਣ ਬਦਲੇ 38 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਸ ਨੂੰ 20 ਹਜ਼ਾਰ ਰੁਪਏ ਆਨਲਾਈਨ ਪਾਏ ਗਏ, ਫਿਰ ਉਨ੍ਹਾਂ ਨੂੰ ਪਟਿਆਲਾ ਵਿਖੇ ਬੁਲਾਇਆ ਗਿਆ। ਇੱਥੇ ਮਿਲੀ ਜਨਾਨੀ ਨੇ ਗਰਭਵਤੀ ਜਨਾਨੀ ਨੂੰ ਸਰਹਿੰਦ ਵਿਖੇ ਇਕ ਨਿੱਜੀ ਹਸਪਤਾਲ ’ਚ ਲਿਆਂਦਾ। ਜਦੋਂ ਟੀਮ ਵੱਲੋਂ ਛਾਪਾ ਮਾਰਿਆ ਗਿਆ ਤਾਂ ਪਤਾ ਲੱਗਿਆ ਕਿ ਇਸ ਹਸਪਤਾਲ ’ਚ ਕਥਿਤ ਤੌਰ ’ਤੇ ਇਕ ਲੈਪਟਾਪ ਰਾਹੀਂ ਵੀਡੀਓ ਚਲਾ ਕੇ ਗਰਭਵਤੀ ਜਨਾਨੀਆਂ ਨੂੰ ਕੁੜੀ ਹੋਣ ਦਾ ਦੱਸ ਦਿੱਤਾ ਜਾਂਦਾ ਸੀ, ਜੋ ਕਿ ਐੱਨ. ਡੀ. ਪੀ. ਐੱਸ. ਐਕਟ ਅਤੇ 420 ਦਾ ਮਾਮਲਾ ਬਣਦਾ ਹੈ।
ਇਹ ਵੀ ਪੜ੍ਹੋ : ਸੂਫੀ ਗਾਇਕ 'ਦਿਲਜਾਨ' ਦਾ ਅੰਤਿਮ ਸੰਸਕਾਰ ਅੱਜ, ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ ਮੌਤ
ਉਨ੍ਹਾਂ ਅੱਗੇ ਦੱਸਿਆ ਕਿ ਜੋ ਜਨਾਨੀ ਇਹ ਸਭ ਲਿੰਗ ਜਾਂਚ ਦਾ ਕੰਮ ਕਰਦੀ ਸੀ, ਉਸ ਕੋਲ ਇਸ ਸਬੰਧੀ ਲਾਈਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਕੋਈ ਵੀ ਸਕੈਨਰ ਨਹੀਂ ਹੈ ਅਤੇ ਨਾ ਹੀ ਸਰਕਾਰੀ ਤੌਰ ’ਤੇ ਰਜਿਸਟਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਜ਼ਿਲ੍ਹੇ ਦੇ ਸਬੰਧਿਤ ਸਿਹਤ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ। ਇਸ ਦੌਰਾਨ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਤੋਂ ਪਹੁੰਚੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਰਨ ਸਾਗਰ ਨੇ ਦੱਸਿਆ ਕਿ ਉਕਤ ਸੈਂਟਰ ਉਨ੍ਹਾਂ ਕੋਲ ਰਜਿਸਟਰ ਨਹੀਂ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਇਨ੍ਹਾਂ 'ਬੱਸਾਂ' 'ਚ ਬੀਬੀਆਂ ਨੂੰ ਅਜੇ ਤੱਕ ਨਹੀਂ ਮਿਲੀ 'ਮੁਫ਼ਤ ਸਫ਼ਰ' ਦੀ ਸਹੂਲਤ, ਜਾਣੋ ਕਾਰਨ
ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਸਬੰਧੀ ਉਕਤ ਹਸਪਤਾਲ ਦੀ ਚੈਕਿੰਗ ਕੀਤੀ ਗਈ ਸੀ, ਜੋ ਕਿ ਉਨ੍ਹਾਂ ਤੋਂ ਪਹਿਲੇ ਅਧਿਕਾਰੀ ਨੇ ਕੀਤੀ ਸੀ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਇਕ ਐੱਨ. ਜੀ. ਓ. ਦੇ ਆਗੂ ਤਰਲੋਚਨ ਸਿੰਘ ਲਾਲੀ ਵੀ ਸਿਹਤ ਮਹਿਕਮੇ ਵੱਲੋਂ ਮਿਲੀ ਸੂਚਨਾ 'ਤੇ ਇੱਥੇ ਪਹੁੰਚੇ। ਜਦੋਂ ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝੂਠੀ ਸ਼ਿਕਾਇਤ ਕਰਕੇ ਇਕ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕੋਈ ਵੀ ਗੈਰ-ਕਾਨੂੰਨੀ ਕੰਮ ਨਹੀਂ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟਣ ਲੱਗੀ ਭਾਜਪਾ, ਜ਼ਿਲ੍ਹਾ ਸਕੱਤਰ ਨੇ ਦਿੱਤਾ ਅਸਤੀਫ਼ਾ
NEXT STORY