ਚੰਡੀਗੜ੍ਹ (ਮਨਪ੍ਰੀਤ) : ਨਸ਼ਾ ਮੁਕਤ ਮੁਹਿੰਮ ਤਹਿਤ ਸਿਹਤ ਵਿਭਾਗ ਅਤੇ ਪੁਲਸ ਦੀ ਸਾਂਝੀ ਟੀਮ ਨੇ ਸੈਕਟਰ 32-ਡੀ ਸਥਿਤ ਪੰਮੀ ਮੈਡੀਕੋਜ਼ ’ਤੇ ਛਾਪਾ ਮਾਰ ਕੇ ਕਰੀਬ 87 ਹਜ਼ਾਰ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ। ਹੈਲਪਲਾਈਨ ’ਤੇ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਜਾਂਚ ਦੌਰਾਨ ਮੈਡੀਕਲ ਸਟੋਰ ਤੋਂ 9 ਕਿਸਮਾਂ ਦੀਆਂ ਦਵਾਈਆਂ ਮਿਲੀਆਂ, ਜਿਨ੍ਹਾਂ ਦੀ ਖਰੀਦੋ-ਫਰੋਖਤ ਸਬੰਧੀ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ। ਜਾਂਚ ਦੌਰਾਨ ਟਾਪੇਂਟਾਡੋਲ, ਜ਼ੋਲਪੀਡੇਮ ਅਤੇ ਅਲਪਰਾਜ਼ੋਲਮ ਸਮੇਤ ਪਾਬੰਦੀਸ਼ੁਦਾ ਦਵਾਈਆਂ ਦੀਆਂ 100 ਗੋਲੀਆਂ ਅਤੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐੱਮ.ਟੀ.ਪੀ.) ਦੀਆਂ 2 ਕਿੱਟਾਂ ਵੀ ਬਰਾਮਦ ਹੋਈਆਂ।
ਇਸ ਤੋਂ ਇਲਾਵਾ ਇਨਸੁਲਿਨ ਦੀਆਂ 40 ਪ੍ਰੀ-ਫਿਲਡ ਸਰਿੰਜਾਂ ਫਰਿੱਜ ਵਿੱਚ ਰੱਖਣ ਦੀ ਬਜਾਏ ਕਮਰੇ ਦੇ ਆਮ ਤਾਪਮਾਨ ’ਤੇ ਰੱਖੀਆਂ ਮਿਲੀਆਂ, ਜੋ ਸਟੋਰੇਜ ਨਿਯਮਾਂ ਦੀ ਉਲੰਘਣਾ ਹੈ। ਡਰੱਗ ਇੰਸਪੈਕਟਰ ਅਮਿਤ ਲਖਨਪਾਲ ਨੇ ਸੈਕਟਰ 34 ਥਾਣੇ ਦੀ ਪੁਲਸ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ। ਵਿਭਾਗ ਨੇ ਦਵਾਈਆਂ ਜ਼ਬਤ ਕਰਕੇ ਮੈਡੀਕਲ ਸਟੋਰ ਖ਼ਿਲਾਫ਼ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਧਾਮੀ ਵੱਲੋਂ ਮੁੜ CBI ਜਾਂਚ ਦੀ ਮੰਗ, SGPC ਨੇ ਜਾਂਚ ਰਿਪੋਰਟ ਕੀਤੀ ਜਨਤਕ
NEXT STORY