ਫਿਰੋਜ਼ਪੁਰ (ਮਲਹੋਤਰਾ) : ਰੇਲ ਮੰਡਲ ਫਿਰੋਜ਼ਪੁਰ ਨੇ ਇੱਕ ਹੋਰ ਉਪਲੱਬਧੀ ਹਾਸਲ ਕਰਦੇ ਹੋਏ ਪੰਜਾਬ ਦੇ ਸਾਹਨੇਵਾਲ ਤੋਂ ਚੇਨੰਈ ਦੇ ਮੁੰਡੀਆਮਕਪੱਮ ਰੇਲਵੇ ਸਟੇਸ਼ਨਾਂ ਵਿਚਾਲੇ ਰੇਲ ਪਾਰਸਲ ਕਾਰਗੋ ਸੇਵਾ ਸ਼ੁਰੂ ਕਰ ਦਿੱਤੀ ਹੈ। ਡੀ.ਆਰ.ਐਮ. ਸੰਜੀਵ ਕੁਮਾਰ ਨੇ ਦੱਸਿਆ ਕਿ ਪਹਿਲੀ ਕਾਰਗੋ ਸਪੈਸ਼ਲ ਟਰੇਨ ਨੂੰ 10 ਅਕਤੂਬਰ ਨੂੰ ਸਾਹਨੇਵਾਲ ਤੋਂ ਰਵਾਨਾ ਕੀਤਾ ਗਿਆ ਹੈ, ਜਿਸ 'ਚ ਖਾਣ-ਪੀਣ ਦਾ ਸਮਾਨ ਅਤੇ ਮਸ਼ੀਨਰੀ ਪਾਰਟਸ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ 16 ਐਲ.ਐਚ.ਬੀ. ਹਾਈ ਕੈਪੇਸਟੀ ਪਾਰਸਲ ਵੈਨ ਦੀ ਕੁੱਲ ਲੋਡਿੰਗ ਸਮੱਰਥਾ 392 ਟਨ ਹੈ ਅਤੇ ਇਸ ਨੂੰ 6 ਸਾਲ ਦੇ ਲਈ ਸ਼ੁਰੂ ਕੀਤਾ ਗਿਆ ਹੈ। ਪਹਿਲੀ ਵੈਨ ਤੋਂ ਵਿਭਾਗ ਨੂੰ 15.63 ਲੱਖ ਰੁਪਏ ਮਾਲਭਾੜੇ ਵਜੋਂ ਪ੍ਰਾਪਤ ਹੋਏ ਹਨ। ਉਨਾਂ ਕਿਹਾ ਕਿ ਇਸ ਰੇਲ ਪਾਰਸਲ ਸੇਵਾ ਦੇ ਸ਼ੁਰੂ ਹੋਣ ਨਾਲ ਉਤਰ ਭਾਰਤ ਦਾ ਦੱਖਣ ਭਾਰਤ ਦੇ ਨਾਲ ਉਦਯੋਗਿਕ ਸੰਪਰਕ ਹੋਰ ਮਜ਼ਬੂਤ ਹੋਵੇਗਾ। ਇਹ ਟਰੇਨ ਰਾਊਂਡ ਟਰਿੱਪ ਦੇ ਆਧਾਰ ਤੇ ਸੰਚਾਲਤ ਹੋਵੇਗੀ।
ਅਵਾਰਾ ਕੁੱਤਿਆਂ ਨੂੰ ਰੋਟੀ ਖੁਆਉਣ ਵਾਲੀਆਂ ਔਰਤਾਂ ਖ਼ਿਲਾਫ਼ ਮਾਮਲਾ ਦਰਜ
NEXT STORY