ਜਲੰਧਰ (ਗੁਲਸ਼ਨ)— ਲੰਮੇ ਸਮੇਂ ਤੋਂ ਪੱਕੀ ਨੌਕਰੀ ਦੀ ਮੰਗ ਕਰ ਰਹੇ ਲਾਲ ਵਰਦੀ ਕੁਲੀਆਂ ਨੇ ਹੁਣ ਸੰਘਰਸ਼ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਸਮੁੱਚੇ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਕੰਮ ਕਰਨ ਵਾਲੇ ਕੁਲੀ 28 ਫਰਵਰੀ ਨੂੰ ਸਮੂਹਿਕ ਹੜਤਾਲ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਰੇਲਵੇ ਲਾਲ ਵਰਦੀ ਕੁਲੀ ਯੂਨੀਅਨ ਪੰਜਾਬ ਦੇ ਪ੍ਰਧਾਨ ਕਸ਼ਮੀਰੀ ਲਾਲ, ਸਰਵਣ ਸਿੰਘ ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਕੰਮ ਕਰਨ ਵਾਲੇ ਹੋਰ ਕੁਲੀਆਂ ਨੇ ਦਿੱਤੀ। ਉਨ੍ਹਾਂ ਨੇ ਇਸ ਸਬੰਧੀ ਰੇਲ ਮੰਤਰੀ, ਰੇਲਵੇ ਬੋਰਡ ਦੇ ਚੇਅਰਮੈਨ, ਡੀ. ਆਰ. ਐੱਮ., ਜੀ. ਆਰ. ਪੀ., ਆਰ. ਪੀ. ਐੱਫ. ਤੋਂ ਇਲਾਵਾ ਸਥਾਨਕ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਕੁਲੀ ਆਪਣੇ ਸਟੇਸ਼ਨਾਂ 'ਤੇ ਇਕ ਦਿਨ ਦੀ ਸ਼ਾਂਤਮਈ ਹੜਤਾਲ ਕਰਨਗੇ ਅਤੇ ਸਟੇਸ਼ਨ ਮੁਖੀ ਨੂੰ ਮੰਗ ਪੱਤਰ ਸੌਂਪਣਗੇ।
ਤੀਜੇ ਦਿਨ ਵੀ ਜਾਰੀ ਰਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਲਗਾਇਆ ਮੋਰਚਾ
NEXT STORY