ਫ਼ਤਿਹਗੜ੍ਹ ਸਾਹਿਬ, (ਟਿਵਾਣਾ)- ਰੇਲਵੇ ਪ੍ਰੋਟੈਕਸ਼ਨ ਫੋਰਸ ਸਰਹਿੰਦ ਵੱਲੋਂ ਰੇਲ ਲਾਈਨਾਂ ਦੇ ਪੈਂਡਲ-ਕਲਿੱਪ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 16 ਪੈਂਡਲ ਕਲਿੱਪ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਆਰ. ਪੀ. ਐੱਫ. ਦੇ ਸਬ-ਇੰਸਪੈਕਟਰ ਸ਼ੇਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ ਸਾਢੇ 11 ਵਜੇ ਉਹ ਪੁਲਸ ਪਾਰਟੀ ਸਮੇਤ ਪਿੰਡ ਸਾਧੂਗੜ੍ਹ ਸਥਿਤ ਰੇਲ ਪਟੜੀਆਂ ਦੀ ਜਾਂਚ ਕਰ ਰਹੇ ਸੀ ਕਿ ਇਸ ਦੌਰਾਨ ਇਕ ਵਿਅਕਤੀ ਨੂੰ ਰੇਲ ਪਟੜੀਆਂ ਵਿਚੋਂ ਪੈਂਡਲ ਕਲਿੱਪ ਚੋਰੀ ਕਰਦਿਆਂ 16 ਪੈਂਡਲ ਕਲਿੱਪ ਸਮੇਤ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਪਛਾਣ ਲਾਡੀ ਨਿਵਾਸੀ ਸਰਹਿੰਦ ਵਜੋਂ ਹੋਈ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸ. ਟੀ. ਐੱਫ. ਨੇ 5 ਕਿਲੋ ਅਫੀਮ ਸਣੇ 2 ਨੂੰ ਕੀਤਾ ਗ੍ਰਿਫਤਾਰ
NEXT STORY