ਪਟਿਆਲਾ (ਬਖਸ਼ੀ) - 2 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਿਥੇ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਇਸ ਮੀਂਹ ਨੇ ਇਕ ਵਾਰ ਫਿਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖ੍ਹੋਲ ਕੇ ਰੱਖ ਦਿੱਤੀ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਕਰੀਬ 3 ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਰਿਵਾਜ਼ ਬ੍ਰਾਹਮਣਾਂ ਦਾ ਸਰਕਾਰੀ ਐਲੀਮੈਂਟਰੀ ਸਕੂਲ 'ਚ ਮੀਂਹ ਦਾ ਕਹਿਰ ਇਸ ਕਦਰ ਹੋਇਆ ਕਿ ਪਾਣੀ ਭਰਨ ਦੇ ਨਾਲ-ਨਾਲ ਸਕੂਲ ਦੀਆਂ ਕੰਧਾਂ 'ਚ ਕਰੰਟ ਆਉਣ ਲੱਗ ਪਿਆ। ਕੰਧਾਂ 'ਚ ਕਰੰਟ ਆਉਣ 'ਤੇ ਸਕੂਲ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨੇ ਬੱਚਿਆਂ ਨੂੰ ਸਕੂਲ ਤੋਂ 100 ਕਿਲੋਮੀਟਰ ਦੂਰੀ 'ਤੇ ਬਿਠਾ ਦਿੱਤਾ ਤੇ ਪਾਣੀ ਕੱਢਣ ਤੋਂ ਬਾਅਦ ਸਕੂਲ ਨੂੰ ਜਿੰਦਾ ਲਗਾ ਦਿੱਤਾ।
ਅਧਿਆਪਕਾਂ ਨੇ ਦੱਸਿਆ ਕਿ ਇਹ ਸਕੂਲ 25 ਤੋਂ 30 ਸਾਲ ਪੁਰਾਣਾ ਹੈ ਅਤੇ ਇਸ 'ਚ 70 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਨੇ ਸਕੂਲ ਦੀ ਖਸਤਾ ਹਾਲਤ ਦੇ ਬਾਰੇ ਕਈ ਵਾਰ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਠੀਕ ਕਰਨ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਕੁੰਬਕਰਨ ਦੀ ਨੀਂਦ ਸੁਤਾ ਦਿਖਾਈ ਦੇ ਰਿਹਾ ਹੈ। ਅਧਿਆਪਕਾਂ ਨੇ ਮੁੜ ਇਕ ਵਾਰ ਫਿਰ ਸਕੂਲ ਦੀ ਖਸਤਾ ਹਾਲਤ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਜਦੋਂ ਤੱਕ ਸਕੂਲ ਦੀ ਇਮਾਰਤ ਦੀ ਚੰਗੀ ਤਰਾਂ ਮੁਰਮੰਤ ਨਹੀਂ ਹੁੰਦੀ, ਉਸ ਸਮੇਂ ਤੱਕ ਸਕੂਲ ਨੂੰ ਜਿੰਦਰਾ ਲੱਗਾ ਕੇ ਰੱਖਣ ਦੀ ਗੱਲ ਕਹੀ ਹੈ।
ਪੰਜਾਬ ਦੇ ਸਰਕਾਰੀ ਦਫਤਰਾਂ 'ਚ 'ਵਟਸਐਪ' ਬੈਨ
NEXT STORY