ਚੰਡੀਗੜ੍ਹ (ਯੂ. ਐੱਨ.ਆਈ.)–ਉੱਤਰ-ਪੱਛਮ ਖੇਤਰ ਵਿਚ 2 ਦਿਨ ਅੰਸ਼ਕ ਬੱਦਲ ਛਾਏ ਰਹਿਣ ਅਤੇ ਪਹਿਲੀ ਅਤੇ ਦੂਸਰੀ ਮਈ ਨੂੰ ਝੱਖੜ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਵਿਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਉਸ ਤੋਂ ਬਾਅਦ ਅਗਲੇ ਦੋ ਦਿਨ ਝੱਖੜ ਅਤੇ ਹਲਕੇ ਮੀਂਹ ਦੇ ਆਸਾਰ ਹਨ। ਖੇਤਰ ਵਿਚ ਪਿਛਲੇ 2 ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ 3 ਡਿਗਰੀ ਤੱਕ ਦਾ ਵਾਧਾ ਹੋਇਆ ਅਤੇ ਨਾਰਨੌਲ ਸਭ ਤੋਂ ਗਰਮ ਸਥਾਨ ਦਰਜ ਕੀਤਾ ਗਿਆ। ਉਥੋਂ ਦਾ ਪਾਰਾ 33 ਡਿਗਰੀ, ਹਿਸਾਰ 22 ਡਿਗਰੀ, ਭਿਵਾਨੀ ਅਤੇ ਰੋਹਤਕ ਦਾ ਪਾਰਾ 41 ਡਿਗਰੀ, ਅੰਬਾਲਾ ਅਤੇ ਕਰਨਾਲ 40 ਡਿਗਰੀ ਅਤੇ ਚੰਡੀਗੜ੍ਹ ਦਾ ਪਾਰਾ 39 ਡਿਗਰੀ ਰਿਹਾ। ਪੰਜਾਬ ਵਿਚ ਵੀ ਗਰਮੀ ਨੇ ਜ਼ੋਰ ਫੜ ਲਿਆ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਦਾ ਪਾਰਾ 39 ਡਿਗਰੀ, ਪਟਿਆਲਾ 40 ਡਿਗਰੀ, ਦਿੱਲੀ 42 ਡਿਗਰੀ, ਸ਼੍ਰੀਨਗਰ 24 ਡਿਗਰੀ ਅਤੇ ਜੰਮੂ 38 ਡਿਗਰੀ ਰਿਹਾ। ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ 27 ਡਿਗਰੀ, ਮਨਾਲੀ 26 ਡਿਗਰੀ, ਭੁੰਤਰ 33 ਡਿਗਰੀ, ਧਰਮਸ਼ਾਲਾ 28 ਡਿਗਰੀ, ਕਲਪਾ 23 ਡਿਗਰੀ, ਸੋਲਨ 32 ਡਿਗਰੀ, ਸੁੰਦਰਨਗਰ 35 ਡਿਗਰੀ, ਕਾਂਗੜਾ 34 ਡਿਗਰੀ, ਨਾਹਨ 34 ਡਿਗਰੀ ਅਤੇ ਊਨਾ 40 ਡਿਗਰੀ ਰਿਹਾ। ਅਗਲੇ ਦੋ ਦਿਨਾਂ ਵਿਚ ਮੌਸਮ ਵਿਚ ਬਦਲਾਅ ਦੇ ਆਸਾਰ ਹਨ।
ਜੱਜ ਵਲੋਂ ਸਜ਼ਾ ਦਾ ਐਲਾਨ ਹੁੰਦੇ ਹੀ ਅਦਾਲਤ 'ਚੋਂ ਭੱਜਿਆ ਮੁਜ਼ਰਮ
NEXT STORY