ਚੰਡੀਗੜ੍ਹ (ਹਾਂਡਾ) : ਸ਼ਹਿਰ 'ਚ ਏਅਰਸ਼ੋਅ ਦੇਖਣ ਲਈ 35 ਹਜ਼ਾਰ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਪਰ ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ ਸ਼ਨੀਵਾਰ ਮੀਂਹ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਹਿਰ 'ਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਨਾਸਿਕ 'ਚ ਬੱਸ ਨੂੰ ਲੱਗੀ ਭਿਆਨਕ ਅੱਗ, 10 ਲੋਕ ਜ਼ਿੰਦਾ ਸੜੇ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਚੰਡੀਗੜ੍ਹ 'ਚ ਰੁਕ-ਰੁਕ ਕੇ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁਪਹਿਰ ਤੋਂ ਪਹਿਲਾਂ ਮੀਂਹ ਪੈ ਸਕਦਾ ਹੈ। ਵਿਭਾਗ ਦੇ ਬੁਲੇਟਿਨ ਮੁਤਾਬਕ ਸ਼ਨੀਵਾਰ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਰਹਿ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੂਜੀ ਵਾਰ ਹੋਵੇਗਾ ਕਿ ਮੌਸਮ ਕਾਰਨ ਏਅਰਸ਼ੋਅ 'ਚ ਵਿਘਨ ਪਿਆ ਹੈ।
ਇਹ ਵੀ ਪੜ੍ਹੋ : 'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
ਦੱਸ ਦੇਈਏ ਕਿ ਸ਼ੁੱਕਰਵਾਰ ਵੀ ਸਵੇਰੇ ਬੱਦਲਵਾਈ ਰਹੀ ਪਰ ਦੁਪਹਿਰ ਬਾਅਦ ਮੌਸਮ ਸਾਫ਼ ਹੋ ਗਿਆ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 22.8 ਡਿਗਰੀ ਦਰਜ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
NEXT STORY