ਚੰਡੀਗੜ੍ਹ (ਰੋਹਾਲ) : ਸ਼ਹਿਰ ’ਚ ਐਤਵਾਰ ਨੂੰ ਦਿਨ ਭਰ ਬੱਦਲਵਾਈ ਰਹੀ ਤੇ ਹਵਾਵਾਂ ਵੀ ਚੱਲੀਆਂ। ਕਈ ਵਾਰ ਬੱਦਲ ਸੰਘਣੇ ਤੇ ਕਾਲੇ ਵੀ ਹੋਏ ਅਤੇ ਅਜਿਹਾ ਲੱਗ ਰਿਹਾ ਸੀ ਕਿ ਕਈ ਦਿਨਾਂ ਤੋਂ ਲਗਾਤਾਰ ਹੁੰਮਸ ਨਾਲ ਜੂਝ ਰਹੇ ਸ਼ਹਿਰ ਨੂੰ ਮੀਂਹ ਰਾਹਤ ਦੇਵੇਗਾ ਪਰ ਕੋਈ ਰਾਹਤ ਨਹੀਂ ਮਿਲੀ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮਾਨਸੂਨ ਦੇ ਮੀਂਹ ਲਈ ਵਾਤਾਵਰਣ ਪੂਰੀ ਤਰ੍ਹਾਂ ਅਨੁਕੂਲ ਹੈ ਤੇ ਸ਼ਹਿਰ ’ਚ ਕਿਸੇ ਵੀ ਸਮੇਂ ਬੱਦਲ ਵਰ੍ਹ ਸਕਦੇ ਹਨ। ਮਾਨਸੂਨ ਦੇ ਮੀਂਹ ਲਈ ਹਵਾ ’ਚ ਚੰਗੀ ਮਾਤਰਾ ’ਚ ਨਮੀ ਦੇ ਨਾਲ ਲਗਾਤਾਰ ਹਵਾਵਾਂ ਗਰਮ ਹੋਣੀਆਂ ਚਾਹੀਦੀਆਂ ਹਨ ਪਰ ਐਤਵਾਰ ਨੂੰ ਹਵਾਵਾਂ ਦਾ ਮਿਜਾਜ਼ ਦਿਨ ਭਰ ਬਦਲਦਾ ਰਿਹਾ।
ਗਰਮ ਹਵਾਵਾਂ ਦੇ ਨਾਲ-ਨਾਲ ਠੰਡੀਆਂ ਹਵਾਵਾਂ ਚੱਲਣ ਕਾਰਨ ਮੀਂਹ ਨਹੀਂ ਪਿਆ। ਪੰਜਾਬ ਤੇ ਹਰਿਆਣਾ ’ਤੇ ਸੰਘਣੇ ਬੱਦਲ ਛਾਏ ਰਹਿਣ ਕਾਰਨ ਹਵਾਵਾਂ ਦੇ ਲਗਾਤਾਰ ਬਦਲਦੇ ਮਿਜਾਜ਼ ਕਾਰਨ ਮੀਂਹ ਪੈਣ ਤੋਂ ਰੁਕਿਆ ਰਿਹਾ। ਪੰਜਾਬ ’ਚ ਕਈ ਥਾਵਾਂ ’ਤੇ ਚੰਗਾ ਮੀਂਹ ਪਿਆ। ਚੰਡੀਗੜ੍ਹ ਦੇ ਆਲੇ-ਦੁਆਲੇ 50 ਕਿਲੋਮੀਟਰ ਦੇ ਖੇਤਰ ’ਚ ਠੰਡੀਆਂ ਅਤੇ ਗਰਮ ਹਵਾਵਾਂ ਨੇ ਬੱਦਲਾਂ ਨੂੰ ਮੀਂਹ ਲਈ ਅਨੁਕੂਲ ਵਾਤਾਵਰਣ ਨਹੀਂ ਬਣਾਉਣ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ! ਜ਼ਮਾਨਤ ਵੀ ਨਹੀਂ ਬਚਾ ਸਕੇ ਐਡਵੋਕੇਟ ਘੁੰਮਣ (ਵੀਡੀਓ)
NEXT STORY