ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)– ਗੁਰਦਾਸਪੁਰ ਦੇ ਇਲਾਕੇ 'ਚ ਸਵੇਰ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਹਨ। ਇਸ ਬਾਰਿਸ਼ ਕਾਰਨ ਜਿੱਥੇ ਕਣਕ ਦੀ ਵਾਢੀ ਦੇਰੀ ਨਾਲ ਹੋਣ ਦੇ ਆਸਾਰ ਬਣ ਰਹੇ ਹਨ, ਉੱਥੇ ਕਣਕ ਦੇ ਝਾੜ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖ਼ਬਰ, ਸ਼ਰਾਬ ਦੀਆਂ ਕੀਮਤਾਂ 'ਚ ਵਾਧਾ, ਠੇਕਿਆਂ 'ਤੇ ਲੱਗੀ ਨਵੀਂ ਸੂਚੀ
ਜਾਣਕਾਰੀ ਅਨੁਸਾਰ ਕਈ ਇਲਾਕਿਆਂ ਵਿੱਚ ਪੱਕੀ ਹੋਈ ਕਣਕ ਦੀ ਫਸਲ ‘ਤੇ ਪੈ ਰਹੇ ਅਚਾਨਕ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ਵਿੱਚ ਤਿਆਰ ਖੜੀ ਕਣਕ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਢਹਿ ਰਹੀ ਹੈ, ਜਿਸ ਨਾਲ ਨੁਕਸਾਨ ਦਾ ਖਤਰਾ ਵੱਧ ਗਿਆ ਹੈ। ਮੌਸਮ ਵਿੱਚ ਆਈ ਇਸ ਤਬਦੀਲੀ ਨੇ ਵਾਢੀ ਦੇ ਕੰਮ ‘ਤੇ ਵੀ ਅਸਰ ਪਾਇਆ ਹੈ ਅਤੇ ਕਈ ਥਾਵਾਂ ‘ਤੇ ਵਾਢੀ ਦੇ ਕੰਮ ਵਿੱਚ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਲਈ ਸੁਨਹਿਰੀ ਮੌਕਾ, ਜਦਲੀ ਕਰ ਲਓ ਇਹ ਕੰਮ, 24 ਅਪ੍ਰੈਲ ਤੱਕ ਦਾ ਹੈ ਸਮਾਂ
ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੀਂਹ ਹੋਰ ਦਿਨਾਂ ਤੱਕ ਜਾਰੀ ਰਹਿੰਦਾ ਹੈ ਤਾਂ ਫਸਲ ਨੂੰ ਭਾਰੀ ਨੁਕਸਾਨ ਪੈ ਸਕਦਾ ਹੈ। ਪੱਕੀ ਹੋਈ ਕਣਕ ਜਦੋਂ ਖੇਤਾਂ ਵਿੱਚ ਡਿੱਗ ਜਾਂਦੀ ਹੈ ਤਾਂ ਦਾਣੇ ਕਾਲੇ ਪੈਣ ਜਾਂਦੇ ਹਨ, ਜਿਸ ਨਾਲ ਉਪਜ ਦੀ ਗੁਣਵੱਤਾ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਕਾਰਨ ਮੰਡੀਆਂ ਵਿੱਚ ਵੀ ਕਿਸਾਨਾਂ ਨੂੰ ਠੀਕ ਭਾਅ ਨਹੀਂ ਮਿਲਦਾ। ਇਸ ਵੇਲੇ ਮੌਸਮ ਦੀ ਮਾਰ ਨੇ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ ਅਤੇ ਉਹ ਅਸਮਾਨ ਵੱਲ ਤੱਕਦੇ ਹੋਏ ਮੌਸਮ ਸੁਧਰਨ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਭਰੇ ਬਾਜ਼ਾਰ 'ਚ ਚਲੀਆਂ 8-10 ਗੋਲੀਆਂ, ਪੈ ਗਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਿਵਲ ਹਸਪਤਾਲ 'ਚ ਖੂਨੀ ਜੰਗ, ਚੱਲੇ ਤੇਜ਼ਧਾਰ ਹਥਿਆਰ, ਐਮਰਜੈਂਸੀ ਵਾਰਡ 'ਚ ਹੋਇਆ ਖੂਨ ਨਾਲ ਲੱਥ-ਪੱਥ
NEXT STORY