ਸ਼ੇਰਪੁਰ (ਅਨੀਸ਼) : ਕਸਬਾ ਸ਼ੇਰਪੁਰ ਵਿਖੇ ਅੱਜ ਪਏ ਭਾਰੀ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ, ਉੱਥੇ ਕਿਸਾਨਾਂ ਦੇ ਚਿਹਰੇ ਵੀ ਖਿੜ ਉਠੇ ਹਨ। ਜ਼ਿਕਰਯੋਗ ਹੈ ਕਿ ਕਸਬੇ ਅੰਦਰ ਮੀਂਹ ਨਾ ਪੈਣ ਕਾਰਨ ਸੋਕੇ ਵਰਗੇ ਹਾਲਾਤ ਬਣੇ ਹੋਏ ਸਨ। ਮੀਂਹ ਪਵਾਉਣ ਲਈ ਲੋਕਾਂ ਵੱਲੋਂ ਗੁਲਗੁਲੇ ਅਤੇ ਚੌਲਾਂ ਦੇ ਲੰਗਰ ਲਗਾਏ ਜਾ ਰਹੇ ਸਨ ਅਤੇ ਪੁਰਾਤਨ ਸੱਭਿਅਤਾ ਅਨੁਸਾਰ ਲੋਕਾਂ ਵੱਲੋਂ ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਲਈ ਗੁੱਡੀ ਵੀ ਫੂਕੀ ਗਈ।
ਸਾਉਣ ਦਾ ਮਹੀਨਾ ਖ਼ਤਮ ਹੋਣ ਦੇ ਕਿਨਾਰੇ ਹੈ ਅਤੇ ਆਖ਼ਰ ਸਾਉਣ ਦੇ ਮਹੀਨੇ ਦਾ ਮੀਂਹ ਪੈਣ ਕਾਰਨ ਲੋਕਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ ਹੈ। ਮੀਂਹ ਨਾ ਪੈਣ ਕਾਰਨ ਝੋਨੇ ਦੀ ਫਸਲ ਸੁੱਕਣ ਲੱਗ ਪਈ ਸੀ ਅਤੇ ਲੋਕਾਂ ਨੂੰ ਬਿਜਲੀ ਦੇ ਸਹਾਰੇ ਪਾਣੀ ਪੂਰਾ ਕਰਨਾ ਪੈ ਰਿਹਾ ਸੀ। ਮੀਂਹ ਕਾਰਨ ਕਸਬੇ ਦਾ ਕੋਈ ਵੀ ਗਲੀ-ਮੁਹੱਲਾ ਅਜਿਹਾ ਨਹੀ ਸੀ, ਜਿੱਥੇ ਮੀਂਹ ਦਾ ਪਾਣੀ ਨਾ ਖੜ੍ਹਾ ਹੋਵੇ।
ਪੰਜਾਬ 'ਚ ਦਿਲ-ਦਹਿਲਾਉਣ ਵਾਲੀ ਵਾਰਦਾਤ, ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY