ਚੰਡੀਗੜ੍ਹ (ਅੰਕੁਰ)- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੜਦਾਦਾ ਸੁਰਿੰਦਰ ਸਿੰਘ ਮਜੀਠੀਆ ਲਈ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ਉਸੇ ਸ਼ਾਮ ਜਲ੍ਹਿਆਂਵਾਲਾ ਬਾਗ ’ਚ ਸੈਂਕੜੇ ਨਿਰਦੋਸ਼ ਲੋਕਾਂ ਨੂੰ ਮਾਰਨ ਤੋਂ ਬਾਅਦ ਜਨਰਲ ਡਾਇਰ ਦਾ ਸਨਮਾਨ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਆਪਣੀ ਦਾਦੀ ਤੇ ਪਿਓ ਵੱਲੋਂ ਕੀਤੇ ਗੁਨਾਹਾਂ ਦਾ ਰਾਹੁਲ ਗਾਂਧੀ ਨੂੰ ਨਹੀਂ ਕੋਈ ਅਫ਼ਸੋਸ: ਹਰਸਿਮਰਤ ਕੌਰ ਬਾਦਲ
ਉਨ੍ਹਾਂ ਕਿਹਾ ਕਿ ਤੁਹਾਡੇ ਪੁਰਖਿਆਂ ਨੇ ਡਾਇਰ ਦੇ ਸਨਮਾਨ ’ਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ। ਕੀ ਤੁਹਾਨੂੰ ਇਸ ਲਈ ਮੁਆਫ਼ੀ ਨਹੀਂ ਮੰਗਣੀ ਚਾਹੀਦੀ? ਜਿਵੇਂ ਤੁਸੀਂ ਚਾਹੁੰਦੇ ਹੋ ਕਿ ਰਾਹੁਲ ਗਾਂਧੀ ਉਸ ਚੀਜ਼ ਲਈ ਮੁਆਫ਼ੀ ਮੰਗਣ, ਜਿਸ ਨਾਲ ਉਨ੍ਹਾਂ ਦਾ ਕੋਈ ਸਬੰਧ ਵੀ ਨਹੀਂ ਸੀ। ਉਨ੍ਹਾਂ ਨੇ ਹਰਸਿਮਰਤ ਬਾਦਲ ’ਤੇ ਸਰਕਾਰ ’ਚ ਸ਼ਾਮਲ ਹੋਣ ਦੀ ਬੇਚੈਨ ਉਮੀਦ ’ਚ ਭਾਰਤੀ ਜਨਤਾ ਪਾਰਟੀ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਮੈਂ ਇੰਨੇ ਲੰਬੇ ਸਮੇਂ ਤਕ ਸੱਤਾ ਤੋਂ ਬਾਹਰ ਰਹਿਣ ਲਈ ਤੁਹਾਡੀ ਨਿਰਾਸ਼ਾ ਨੂੰ ਸਮਝ ਸਕਦਾ ਹਾਂ। ਹੁਣ ਤੁਸੀਂ ਰਾਹੁਲ ਗਾਂਧੀ ਬਾਰੇ ਬੋਲ ਕੇ ਭਾਜਪਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਬਾਰੇ ਆਖ਼ੀਆਂ ਗੱਲਾਂ 'ਤੇ ਭੜਕੇ ਸੁਖਬੀਰ ਸਿੰਘ ਬਾਦਲ
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 1984 ’ਚ ਵਾਪਰੀ ਘਟਨਾ ਨੂੰ ਸਵੀਕਾਰ ਕਰਨ ਲਈ ਕਾਫ਼ੀ ਦਿਆਲਤਾ ਦਿਖਾਈ ਹੈ। ਉਹ ਜ਼ਿੰਮੇਵਾਰੀ ਤੋਂ ਭੱਜੇ ਨਹੀਂ ਹਨ, ਹਾਲਾਂਕਿ ਉਨ੍ਹਾਂ ਦਾ ਇਸ ਨਾਲ ਕੋਈ ਸਬੰਧ ਜਾਂ ਭੂਮਿਕਾ ਨਹੀਂ ਸੀ ਕਿਉਂਕਿ ਉਸ ਸਮੇਂ ਉਹ ਸਿਰਫ਼ 14 ਸਾਲ ਦੇ ਸਨ। ਕਾਂਗਰਸ ਨੇ ਜੋ ਹੋਇਆ, ਉਸ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਜਣਗੇ ਖਤਰੇ ਦੇ ਘੁੱਗੂ, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਗੂੰਜਣਗੇ
NEXT STORY