ਫਾਜ਼ਿਲਕਾ (ਕ੍ਰਿਸ਼ਨ): ਜ਼ਿਲ੍ਹਾ ਫਾਜ਼ਿਲਕਾ ਪੁਲਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤਹਿਤ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ 1 ਕਿੱਲੋ 400 ਗ੍ਰਾਮ ਅਫੀਮ ਸਮੇਤ ਰਾਜਸਥਾਨ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਰਿਪੋਰਟ ਅਨੁਸਾਰ, ਮਿਤੀ 23 ਨਵੰਬਰ 2026 ਨੂੰ ਦੁਪਹਿਰ ਕਰੀਬ 12:45 ਵਜੇ ਥਾਣਾ ਖੂਈਆਂ ਸਰਵਰ ਦੇ ਐੱਸ.ਆਈ./ਐੱਸ.ਐੱਚ.ਓ. ਪਰਗਟ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਗੁੰਮਜਾਲ ਵਿਖੇ ਗਸ਼ਤ 'ਤੇ ਸਨ। ਇਸ ਦੌਰਾਨ ਪੁਲਸ ਨੇ ਇਕ ਮੋਨੇ ਨੌਜਵਾਨ ਨੂੰ ਕਾਬੂ ਕੀਤਾ, ਜਿਸ ਨੇ ਆਪਣੇ ਸੱਜੇ ਮੋਢੇ 'ਤੇ ਪਿੱਠੂ ਬੈਗ ਪਾਇਆ ਹੋਇਆ ਸੀ।
ਜਦੋਂ ਪੁਲਸ ਪਾਰਟੀ ਵੱਲੋਂ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ, ਤਾਂ ਉਸ ਪਾਸੋਂ 1 ਕਿੱਲੋ 400 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਹਾਜੀ ਮੁਹੰਮਦ ਪੁੱਤਰ ਜਾਵਰੀ ਖਾਨ, ਵਾਸੀ ਪਿੰਡ ਬਾਲਾ, ਥਾਣਾ ਬਿਲਾੜਾ, ਜ਼ਿਲ੍ਹਾ ਜੋਧਪੁਰ ਵਜੋਂ ਹੋਈ ਹੈ। ਪੁਲਸ ਵੱਲੋਂ ਇਸ ਕਾਰਵਾਈ ਦੌਰਾਨ ਆਡੀਓ-ਵੀਡੀਓ ਰਿਕਾਰਡਿੰਗ ਅਤੇ ਤਫ਼ਤੀਸ਼ੀ ਕਿੱਟ ਦੀ ਵਰਤੋਂ ਕੀਤੀ ਗਈ।
ਥਾਣਾ ਖੂਈਆਂ ਸਰਵਰ ਵਿਖੇ ਮੁਲਜ਼ਮ ਹਾਜੀ ਮੁਹੰਮਦ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 18/61/85 ਤਹਿਤ ਮੁਕੱਦਮਾ ਨੰਬਰ 254 ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਐੱਸ.ਆਈ./ਐੱਸ.ਐੱਚ.ਓ. ਪਰਗਟ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਗਠਜੋੜ ਦਾ ਐਲਾਨ ਪੰਜਾਬ ਦੀ ਅਮਨ-ਖ਼ੁਸ਼ਹਾਲੀ ਲਈ ਇਤਿਹਾਸਕ ਕਦਮ : ਕੇਵਲ ਸਿੰਘ ਢਿੱਲੋਂ
NEXT STORY