ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਪਿਛਲੇ 34 ਸਾਲਾਂ ਤੋਂ ਬਠਿੰਡਾ ਨਿਵਾਸੀ ਰਾਜਿੰਦਰ ਗੁਪਤਾ ਸਾਈਕਲ ’ਤੇ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਆ ਰਹੇ ਹਨ। ਉਹ 34 ਸਾਲਾਂ ਵਿਚ 6 ਲੱਖ ਤੋਂ ਵੀ ਵੱਧ ਕਿਲੋਮੀਟਰ ਦੀ ਯਾਤਰਾ ਸਾਈਕਲ ’ਤੇ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਸਹਾਇਤਾ ਕਰਨ ਲਈ ਨਾ ਤਾਂ ਸਰਕਾਰ ਹੀ ਅੱਗੇ ਆਈ ਹੈ ਨਾ ਹੀ ਹਿੰਦੂ ਜਥੇਬੰਦੀਆਂ। ਆਪਣੀ ਧੁੰਨ ਵਿਚ ਪੱਕਾ ਰਾਜਿੰਦਰ ਗੁਪਤਾ ਨੇ ਹਿੰਮਤ ਨਹੀਂ ਹਾਰੀ।
ਇਹ ਵੀ ਪੜ੍ਹੋ- ਪਰਲ ਗਰੁੱਪ ਧੋਖਾਧੜੀ ਮਾਮਲਾ : ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਹਵਾਲੇ ਕੀਤੀ ਮਾਮਲੇ ਦੀ ਜਾਂਚ
ਦੱਸ ਦੇਈਏ ਕਿ ਰਾਜਿੰਦਰ ਗੁਪਤਾ ਹੁਣ 18ਵੀਂ ਵਾਰ ਸਾਈਕਲ ’ਤੇ ਅਮਰਨਾਥ ਦੀ ਯਾਤਰਾ ਕਰਨ ਲਈ ਰਵਾਨਾ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 141 ਵਾਰ ਵੈਸ਼ਨੋ ਦੇਵੀ ਵੀ ਸਾਈਕਲ ’ਤੇ ਜਾ ਚੁੱਕੇ ਹਨ ਤੇ ਹੁਣ ਉਹ 142 ਵਾਰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਦੇ ਵੀ ਦਰਸ਼ਨ ਕਰਨਗੇ। ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਗਊਮੁੱਖ ਲਈ ਰਵਾਨਾ ਹੋ ਜਾਣਗੇ ਅਤੇ 15 ਜੁਲਾਈ ਨੂੰ ਗੰਗਾ ਜਲ ਲੈ ਕੇ ਬਠਿੰਡਾ ਪੁੱਜਣਗੇ।
ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ 'ਚ ਬੰਦ ਕੈਦੀਆਂ ਦਾ ਨਵਾਂ ਕਾਰਨਾਮਾ, ਵਾਇਰਲ ਕੀਤੀਆਂ ਜੇਲ੍ਹ ਦੀਆਂ ਤਸਵੀਰਾਂ ਤੇ ਵੀਡੀਓ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸ਼੍ਰੋਮਣੀ ਕਮੇਟੀ ਨੇ ਦਿੱਲੀ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਨੂੰ ਦਿੱਤਾ ਸਮਰਥਨ, ਲਏ ਕਈ ਅਹਿਮ ਫੈਸਲੇ
NEXT STORY