ਸੰਗਰੂਰ : ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦਾ ਜਲੂਸ ਨਿਕਲ ਜਾਵੇਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਨਾਂ ਪਹਿਲਾਂ ਬਹੁਤ ਚੰਗਾ ਸੀ ਪਰ ਹੁਣ ਇਹ ਪਾਰਟੀ ਵੰਡੀ ਗਈ ਹੈ, ਜਿਸ ਦਾ ਖੁਲਾਸਾ ਵਿਧਾਨ ਸਭਾ 'ਚ ਹੋ ਜਾਣਾ ਹੈ। ਬੀਬੀ ਭੱਠਲ ਨੇ ਕਿਹਾ ਕਿ 'ਆਪ' ਇੰਨੇ ਸਮੇਂ ਤੱਕ ਹੀ ਚੱਲਣ ਵਾਲੀ ਸਰਕਾਰ ਸੀ ਤੇ ਇਸ ਦੇ ਪੱਲੇ ਕੱਖ ਨਹੀਂ ਸੀ।
ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਦੇ ਲੋਕ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ ਤੇ ਦੁਬਾਰਾ ਇਸ ਪਾਰਟੀ ਨੂੰ ਕਦੇ ਮੂੰਹ ਨਹੀਂ ਲਾਉਣਗੇ। ਵਿਧਾਨ ਸਭਾ ਦਾ ਸੈਸ਼ਨ ਵਧਾਉਣ ਦੀ ਮੰਗ ਕਰਨ 'ਤੇ ਬੀਬੀ ਭੱਠਲ ਨੇ ਕਿਹਾ ਕਿ ਅਕਾਲੀ ਦਲ ਨੂੰ ਸੈਸ਼ਨ ਵਧਾਉਣ ਦੀ ਮੰਗ ਕਰਨ ਦਾ ਕੋਈ ਹੱਕ ਨਹੀਂ ਬਣਦਾ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਪਾਰਟੀ ਦਾ ਕੋਈ ਵਜੂਦ ਹੀ ਨਹੀਂ ਹੈ।
ਅਕਾਲੀ ਸਿਆਸਤ ਦੇ 'ਬਾਬਾ ਬੋਹੜ' ਬੀਮਾਰ, ਡਾਕਟਰ ਕਰ ਰਹੇ ਨਿਗਰਾਨੀ
NEXT STORY