ਸੰਗਰੂਰ : ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਘਟਨਾ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟੀਕਰਨ ਦਿੱਤਾ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਆਪਣੀ ਹਾਰ ਨੂੰ ਦੇਖ ਕੇ ਆਮ ਆਦਮੀ ਪਾਰਟੀ ਬੌਖਲਾ ਗਈ ਹੈ, ਜਿਸ ਕਾਰਨ ਕਿਸੇ ਨਾ ਕਿਸੇ ਵਿਅਕਤੀ ਨੂੰ ਭੇਜ ਕੇ ਕਾਂਗਰਸ ਦੇ ਚੋਣ ਪ੍ਰਚਾਰ ਸਮਾਗਮਾਂ ਵਿਚ ਖਲਲ ਪਾਇਆ ਜਾ ਰਿਹਾ ਹੈ। ਭੱਠਲ ਨੇ ਕਿਹਾ ਕਿ ਜੇਕਰ ਕੋਈ ਵੀ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਪੁੱਛ ਸਕਦਾ ਹੈ ਪਰ ਉਕਤ ਨੌਜਵਾਨ ਜਾਣ ਬੁੱਝ ਕੇ ਪ੍ਰੋਗਰਾਮ ਵਿਚ ਹੰਗਾਮਾ ਕਰ ਰਿਹਾ ਸੀ। ਬੀਬੀ ਮੁਤਾਬਕ ਉਕਤ ਨੌਜਵਾਨ ਕੋਲੋਂ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ ਅਤੇ ਉਹ ਵਾਰ-ਵਾਰ ਉਕਤ ਨੌਜਵਾਨ ਨੂੰ ਸਮਝਾ ਰਹੇ ਸਨ ਪਰ ਬਾਵਜੂਦ ਇਸ ਦੇ ਉਹ ਪ੍ਰੋਗਰਾਮ ਵਿਚ ਹੰਗਾਮਾ ਕਰ ਰਿਹਾ ਸੀ।
ਦੱਸਣਯੋਗ ਹੈ ਕਿ ਐਤਵਾਰ ਨੂੰ ਬੀਬੀ ਰਾਜਿੰਦਰ ਕੌਰ ਭੱਠਲ ਆਪਣੇ ਜੱਦੀ ਹਲਕੇ ਲਹਿਰਾਗਾਗਾ ਵਿਚ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਜਦੋਂ ਉਹ ਬੁਸ਼ਹਿਰਾ ਪਿੰਡ ਵਿਚ ਪਹੁੰਚੇ ਤਾਂ ਇਕ ਨੌਜਵਾਨ ਨੇ ਚੋਣ ਸਭਾ ਦੌਰਾਨ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਭੱਠਲ ਭੜਕ ਗਈ ਤੇ ਨੌਜਵਾਨ ਦੇ ਥੱਪੜ ਜੜ ਦਿੱਤਾ। ਬੀਬੀ ਭੱਠਲ ਵਲੋਂ ਨੌਜਵਾਨ 'ਤੇ ਥੱਪੜ ਮਾਰਨ ਤੋਂ ਬਾਅਦ ਵੱਖ-ਵੱਖ ਆਗੂਆਂ ਵਲੋਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਜਾ ਰਿਹਾ ਹੈ।
ਬਲਜਿੰਦਰ ਕੌਰ ਦੀ ਸੁਖਪਾਲ ਖਹਿਰਾ ਨੂੰ ਤਾੜਣਾ (ਵੀਡੀਓ)
NEXT STORY