ਪਟਿਆਲਾ (ਬਲਜਿੰਦਰ): ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਰਾਜਪੁਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਤੋਂ ਬਾਅਦ ਐੱਸ.ਐਸ.ਪੀ. ਵਿਕਰਮਜੀਤ ਦੁਗਲ ਫੇਰ ਤੋਂ ਨਰਾਜ਼ ਨਜ਼ਰ ਆ ਰਹੇ ਹਨ।ਉਨ੍ਹਾਂ ਵਲੋਂ ਸਾਫ ਤੌਰ 'ਤੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਜਿਹੜੇ ਵੀ ਅਧਿਕਾਰੀ ਦੇ ਇਲਾਕੇ 'ਚ ਸ਼ਰਾਬ ਦਾ ਕਾਰੋਬਾਰ ਹੁੰਦਾ ਮਿਲਿਆ ਤਾਂ ਉਸ ਦੇ ਲਈ ਖ਼ੁਦ ਅਧਿਕਾਰੀ ਜ਼ਿੰਮੇਵਾਰ ਹੋਵੇਗਾ।ਐੱਸ.ਐੱਸ.ਪੀ. ਦੀਆਂ ਹਦਾਇਤਾਂ ਤੋਂ ਬਾਅਦ ਅੱਜ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਦੋ ਦਰਜਨ ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਨਾਲ ਪਿੰਡ ਸ਼ੰਕਰਪੁਰ ਵਿਖੇ ਰੇਡ ਕੀਤੀ ਗਈ ਅਤੇ ਇੱਥੋਂ 210 ਲੀਟਰ ਲਾਹਣ ਬਰਾਮਦ ਕੀਤਾ ਗਿਆ।ਇਸ ਮਾਮਲੇ 'ਚ ਪੁਲਸ ਨੇ ਘਰ ਦੀ ਮਾਲਕਣ ਪਰਮੇਸ਼ਵਰੀ ਪਤਨੀ ਜਰਨੈਲ ਸਿੰਘ ਵਾਸੀ ਪਿੰਡ ਸ਼ੰਕਰਪੁਰ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ
ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਅਤੇ ਡੀ.ਐੱਸ.ਪੀ. ਅਜੇਪਾਲ ਸਿੰਘ ਦੇ ਨਿਰਦੇਸ਼ਾਂ 'ਤੇ ਅੱਜ ਸਵੇਰੇ 35 ਮੁਲਾਜਮਾਂ ਸਮੇਤ ਪਿੰਡ ਸ਼ੰਕਰਪੁਰ ਵਿਖੇ ਰੇਡ ਕੀਤੀ ਗਈ ਅਤੇ 210 ਲੀਟਰ ਲਾਹਣ ਬਰਾਮਦ ਕੀਤਾ ਗਿਆ।ਇਸ ਤੋਂ ਇਲਾਵਾ ਨੇੜੇ-ਤੇੜੇ ਦੇ ਇਲਾਕੇ ਵਿਚ ਵੀ ਸਰਚ ਮੁਹਿੰਮ ਚਲਾਇਆ ਗਿਆ।ਇਸ ਆਪਰੇਸ਼ਨ 'ਤੇ ਕਈ ਥਾਵਾਂ 'ਤੇ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਪਿੰਡ ਕੋਲੀ 'ਚ ਕਈ ਥਾਵਾਂ 'ਤੇ ਚੈਕਿੰਗ ਕੀਤੀ ਗਈ।ਐੱਸ.ਐੱਚ.ਓ. ਬਾਜਵਾ ਨੇ ਦੱਸਿਆ ਕਿ ਇਹ ਸਰਚ ਮੁਹਿੰਮ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਉਹ ਆਪਣੇ ਇਲਾਕੇ 'ਚ ਅਜਿਹੀ ਕੋਈ ਗਤੀਵਿਧੀ ਬਰਦਾਸ਼ਤ ਨਹੀਂ ਕਰਨਗੇ।ਉਨ੍ਹਾਂ ਦੇ ਨਾਲ ਬਹਾਦਰਗੜ੍ਹ ਚੌਂਕੀ ਦੇ ਇੰਚਾਰਜ ਐੱਸ.ਆਈ. ਮਨਜੀਤ ਸਿੰਘ ਵੀ ਸਨ।
ਇਹ ਵੀ ਪੜ੍ਹੋ: ਦਿਲ ਕੰਬਾਊ ਘਟਨਾ, ਪਤੀ ਨੇ ਡੰਡਿਆਂ ਨਾਲ ਕੁੱਟ-ਕੁੱਟ ਮਾਰ-ਮੁਕਾਈ ਪਤਨੀ
ਇੱਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਜਦੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 125 ਲੋਕਾਂ ਦੀ ਮੌਤ ਹੋ ਗਈ ਸੀ ਤਾਂ ਉਸ ਦੇ ਤਾਰ ਵੀ ਘਨੌਰ ਦੇ ਸ਼ੰਭੂ ਅਤੇ ਰਾਜਪੁਰਾ ਨਾਲ ਜੁੜੇ ਸਨ ਤਾਂ ਉਸ ਸਮੇਂ ਐੱਸ.ਐੱਸ.ਪੀ. ਨੇ ਲਗਾਤਾਰ ਇਕ ਹਫ਼ਤਾ ਸਰਚ ਆਪਰੇਸ਼ਨ ਜਾਰੀ ਰੱਖੇ ਸਨ ਅਤੇ ਵੱਡੀ ਗਿਣਤੀ 'ਚ ਕੇਸ ਦਰਜ ਕੀਤੇ ਹਨ ਅਤੇ ਹੁਣ ਜਦੋਂ ਰਾਜਪੁਰਾ ਵਿਚ ਨਕਲੀ ਸ਼ਰਾਬ ਦੀ ਫੈਕਟਰੀ ਫੜ੍ਹੀ ਗਈ ਤਾਂ ਫ਼ਿਰ ਤੋਂ ਕਈ ਸਵਾਲ ਖੜ੍ਹੇ ਹੋਏ ਅਤੇ ਇਸ ਮਾਮਲੇ ਨੂੰ ਲੈ ਕੇ ਐੱਸ.ਐੱਸ.ਪੀ. ਨੇ ਤੁਰੰਤ ਐੱਸ.ਐੱਚ.ਓ.ਸਿਟੀ ਰਾਜਪੁਰਾ ਬਲਵਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਇਸ ਮਾਮਲੇ 'ਚ ਐੱਸ.ਪੀ. ਡੀ, ਡੀ.ਐੱਸ.ਪੀ. ਡੀ ਅਤੇ ਡੀ.ਐੱਸ.ਪੀ.
ਰਾਜਪੁਰਾ ਨੂੰ ਸੋ ਕਾਜ ਨੋਟਿਸ ਵੀ ਜਾਰੀ ਹੋਏ ਸਨ।ਇਸ ਦੇ ਬਾਅਦ ਵੀ ਪੁਲਸ ਵਲੋਂ ਸਰਚ ਮੁਹਿੰਮ ਜਾਰੀ ਰੱਖੇ ਹੋਏ ਹਨ।
ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗਿਆ ਵਿਆਹ, ਹੱਥਾਂ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀ ਮਹਿੰਦੀ ਲਗਾ ਘੋੜੀ ਚੜ੍ਹਿਆ ਲਾੜਾ
ਖੇੜੀ ਗੰਢਿਆ ਪੁਲਸ ਨੇ ਕੀਤੀ ਫੈਕਟਰੀਆਂ ਦੀ ਚੈਕਿੰਗ
ਇਧਰ ਥਾਣਾ ਖੇੜੀ ਗੰਢਿਆ ਦੀ ਪੁਲਸ ਨੇ ਐੱਸ.ਐੱਚ.ਓ. ਇੰਸ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਫੈਕਟਰੀਆਂ ਦੀ ਚੈਕਿੰਗ ਕੀਤੀ ਗਈ।ਖਾਸ ਤੌਰ 'ਤੇ ਖਾਲੀ ਪਈਆਂ ਬਿਲਡਿੰਗਾਂ ਦੀ ਚੈਕਿੰਗ ਕੀਤੀ ਗਈ। ਇੰਸ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫੈਕਟਰੀਆਂ ਖਾਸ ਤੌਰ 'ਤੇ ਬੰਦ ਫੈਕਟਰੀ ਦੀਆਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਪੁਲਸ ਵੱਲੋਂ ਵੱਖ ਵੱਖ ਪਾਰਟੀਆਂ ਬਣਾ ਕੇ ਰੇਡ ਕੀਤੀਆਂ ਜਾ ਰਹੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕਿ ਮਈ ਮਹੀਨੇ ਵਿਚ ਹਲਕਾ ਘਨੌਰ ਵਿਚ ਬੰਦ ਪਈ ਫੈਕਟਰੀ ਵਿਚ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਅਤੇ ਹੁਣ ਵੀ ਫੈਕਟਰੀ ਫੜੀ ਗਈ ਹੈ।
ਕਿਸਾਨਾਂ ਦੇ ਸਮਰਥਨ 'ਚ ਜੈਜ਼ੀ ਬੀ ਨੇ ਜੀਓ ਨੂੰ ਦਿੱਤਾ ਝਟਕਾ, ਕਿਹਾ 'ਸਾਰੇ ਜੀਓ ਸਾਵਨ ਦਾ ਕਰੋ ਬਾਈਕਾਟ'
NEXT STORY