ਜਲੰਧਰ— 26 ਅਗਸਤ ਯਾਨੀ ਬੀਤੇ ਦਿਨ ਐਤਵਾਰ ਨੂੰ ਰੱਖੜੀ ਦਾ ਤਿਉਹਾਰ ਸਾਰੇ ਪਾਸੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਜਲੰਧਰ ਬਾਈਪਾਸ ਏਰੀਆ 'ਚ ਇਕ ਭੈਣ ਨੇ ਆਪਣੇ ਭਰਾ ਤੋਂ ਰੱਖੜੀ ਦਾ ਸ਼ਗਨ ਨਾ ਲੈ ਕੇ ਸਗੋਂ ਉਸ ਤੋਂ ਨਸ਼ਿਆਂ ਤੋਂ ਦੂਰ ਰਹਿਣ ਦਾ ਵਚਨ ਮੰਗਿਆ। ਜਦੋਂ ਭੈਣ ਨੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਤਾਂ ਭਰਾ ਨੇ ਜੇਬ 'ਚੋਂ ਸੌ ਦਾ ਨੋਟ ਕੱਢ ਕੇ ਭੈਣ ਨੂੰ ਦਿੱਤਾ। ਇਸ ਦੌਰਾਨ ਭੈਣ ਨੇ ਕਿਹਾ, ''ਮੈਨੂੰ ਤੁਹਾਡੇ ਤੋਂ ਪੈਸੇ ਨਹੀਂ ਸਗੋਂ ਵਚਨ ਚਾਹੀਦਾ ਹੈ। ਰੱਖਿਆ ਦਾ, ਉਹ ਵੀ ਮੇਰੀ ਨਹੀਂ ਸਗੋਂ ਆਪਣੀ, ਇਸ ਲਈ ਵਾਅਦਾ ਕਰੋ ਕਿ ਤੁਸੀਂ ਨਸ਼ਾ ਨਹੀਂ ਕਰੋਗੇ।''
ਭੈਣ-ਭਰਾ ਦੇ ਇਸ ਪਿਆਰ ਭਰੀਆਂ ਗੱਲਾਂ ਨਾਲ ਪਰਿਵਾਰ 'ਚ ਮਾਹੌਲ ਭਾਵੁਕ ਹੋ ਗਿਆ। ਭੈਣ ਦੀ ਇਹ ਗੱਲ ਸੁਣ ਕੇ ਭਰਾ ਕੁਝ ਸੋਚਣ ਲੱਗ ਗਿਆ ਅਤੇ ਮਾਂ ਬੋਲੀ ਕਿ ਕੀ ਸੋਚ ਰਿਹਾ ਹੈ ਜੋ ਤੇਰੀ ਭੈਣ ਮੰਗ ਰਹੀ ਹੈ ਉਸ ਨੂੰ ਪੂਰਾ ਕਰਨ ਦਾ ਵਾਅਦਾ ਕਰੋ ਅਤੇ ਭਰਾ ਨੇ ਭੈਣ ਨਾਲ ਨਸ਼ਾ ਨਾ ਕਰਨ ਦਾ ਵਾਅਦਾ ਕੀਤਾ। ਭਰਾ ਵੱਲੋਂ ਕੀਤੇ ਗਏ ਵਾਅਦੇ ਤੋਂ ਬਾਅਦ ਭੈਣ ਉਸ ਨੂੰ ਤੁਰੰਤ ਨਸ਼ਾ ਛੁਡਵਾਉਣ ਲਈ ਡਾ. ਕੋਟਨਿਸ ਹਸਪਤਾਲ ਲੈ ਕੇ ਪਹੁੰਚੀ। ਨੌਜਵਾਨ ਨੇ ਇਥੇ ਡਾ. ਇੰਦਰਜੀਤ ਧੀਂਗੜਾ ਨੂੰ ਦੱਸਿਆ ਕਿ ਉਹ ਚਿੱਟਾ ਦਾ ਨਸ਼ਾ ਕਰਦਾ ਹੈ। ਹੁਣ ਹੌਲੀ-ਹੌਲੀ ਨਸ਼ਾ ਪੂਰੀ ਤਰ੍ਹਾਂ ਨਾਲ ਛੱਡਣ ਦੀ ਕੋਸ਼ਿਸ਼ ਹੋਵੇਗੀ।
ਟਾਰਗੇਟ ਇੰਟ੍ਰੀਸੈਨਸ਼ਨ ਪ੍ਰਾਜੈਕਟ ਫਾਰ ਇੰਜੈਕਟੇਬਲ ਯੂਜ਼ਰ ਚਲਾਉਣ ਵਾਲੇ ਡਾ. ਢੀਂਗਰਾ ਦੱਸਦੇ ਹਨ ਕਿ ਉਨ੍ਹਾਂ ਦੇ ਕੋਲ ਸੈਂਕੜਾਂ ਨੌਜਵਾਨ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਲੇਮਟਾਬਰੀ ਏਰੀਆ ਦੀਆਂ ਤਿੰਨ ਭੈਣਾਂ ਵੀ ਰੋਜ਼ਾਨਾ ਆਪਣੇ ਭਰਾਵਾਂ ਦਾ ਇਲਾਜ ਕਰਵਾਉਣ ਲਈ ਇਥੇ ਲੈ ਕੇ ਆਉਂਦੀਆਂ ਹਨ।
ਮਾਨਸੂਨ ਇਜਲਾਸ : ਬੇਅਦਬੀ ਮਾਮਲੇ ਦੀ ਰਿਪੋਰਟ 'ਤੇ ਮੰਗਲਵਾਰ ਹੋਵੇਗੀ ਬਹਿਸ, ਚੱਲੇਗਾ ਲਾਈਵ ਟੈਲੀਕਾਸਟ
NEXT STORY