ਜਲੰਧਰ(ਚੋਪੜਾ)— ਪ੍ਰਜਾਪਤੀ ਬ੍ਰਹਿਮਕੁਮਾਰੀ ਆਸ਼ਰਮ ਨਿਊ ਸ਼ੰਕਰ ਗਾਰਡਨ ਦੀ ਸੇਵਾਦਾਰ ਭੈਣ ਵੀਣਾ ਅਤੇ ਭੈਣ ਸ਼ਿਰਪਾ ਨੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੂੰ ਤਿਲਕ ਲਗਾ ਕੇ ਰੱਖੜੀ ਬੰਨ੍ਹੀ ਅਤੇ ਈਸ਼ਵਰ ਤੋਂ ਲੰਮੀ ਉਮਰ ਦੀ ਦੁਆ ਕੀਤੀ। ਇਸ ਦੌਰਾਨ ਵਿਧਾਇਕ ਹੈਨਰੀ ਨੇ ਤਹਿ ਦਿਲ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਆਸ਼ੀਰਵਾਦ ਲਿਆ। ਹੈਨਰੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਖੇਤਰ ਦੀਆਂ ਸਾਰੀਆਂ ਭੈਣਾਂ ਅਤੇ ਮਾਵਾਂ ਦੀ ਰੱਖਿਆ ਕਰਨਾ ਮੇਰਾ ਕਰਤੱਵ ਹੈ, ਜਿਨ੍ਹਾਂ ਦੀ ਬਦੌਲਤ 'ਚ ਇਸ ਕਾਬਲ ਬਣਿਆ। ਹੈਨਰੀ ਨੇ ਕਿਹਾ ਕਿ ਭਰੋਸਾ ਹੀ ਰਿਸ਼ਤੇ ਦੀ ਮਜ਼ਬੂਤ ਬੁਨਿਆਦ ਹੁੰਦੀ ਹੈ, ਇਹ ਹੀ ਭਰੋਸਾ ਇਕ ਭੈਣ ਆਪਣੇ ਭਰਾ 'ਤੇ ਰੱਖਦੀ ਹੈ ਜਦੋਂ ਉਹ ਇਸ ਤਿਉਹਾਰ ਦੇ ਦਿਨ ਭਰਾ ਦੇ ਗੁੱਟ 'ਤੇ ਇਕ ਧਾਗਾ ਬੰਨ੍ਹਦੀਆਂ ਹਨ। ਆਪਣੇ ਹੱਥ 'ਚ ਰੱਖੜੀ ਬੰਨ੍ਹਵਾ ਕੇ ਭਰਾ ਇਹ ਵਚਨ ਦਿੰਦਾ ਹੈ ਉਹ ਆਪਣੀ ਭੈਣ ਦੀ ਹਮੇਸ਼ਾ ਹੀ ਰੱਖਿਆ ਕਰੇਗਾ ਭਾਵੇਂ ਕੋਈ ਵੀ ਹਾਲਾਤ ਹੋਣ। ਰੱਖੜੀ ਦਾ ਧਾਗਾ ਸਿਰਫ ਰੱਖਿਆ ਹੀ ਨਹੀਂ ਸਗੋਂ ਪ੍ਰੇਮ ਨਾਲ ਦਿਲਾਂ ਨੂੰ ਵੀ ਜੋੜਦਾ ਹੈ। ਅਖੀਰ 'ਚ ਵਿਧਾਇਕ ਹੈਨਰੀ ਨੇ ਕਿਹਾ ਕਿ ਖੇਤਰ ਦੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾ ਕੇ ਉਹ ਖੁਦ ਨੂੰ ਖੁਸ਼ਕਿਸਮਤੀ ਸਮਝਦੇ ਹਨ।
ਤੇਜ਼ ਰਫਤਾਰ ਵਾਹਨ ਨੇ ਇਕ ਅਣਪਛਾਤੀ ਔਰਤ ਨੂੰ ਕੁਚਲਿਆ, ਔਰਤ ਦੀ ਮੌਤ
NEXT STORY