ਬਾਘਾਪੁਰਾਣਾ (ਚਟਾਨੀ)- ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਪੋਲ ਖੋਲ੍ਹ ਰੈਲੀਆਂ 'ਤੇ ਤਿੱਖੀ ਟਿੱਪਣੀ ਕਰਦਿਆਂ ਹਲਕਾ ਬਾਘਾਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਿਰੰਤਰ ਚੱਲਦੇ ਗੁਰੂ ਦੇ ਲੰਗਰ 'ਤੇ ਮੋਦੀ ਸਰਕਾਰ ਵੱਲੋਂ ਥੋਪੇ ਗਏ ਰੋਜ਼ਾਨਾ ਦੇ 2 ਕਰੋੜ ਰੁਪਏ ਦੇ ਜੀ. ਐੱਸ. ਟੀ. ਬਾਰੇ ਚੁੱਪ ਬੈਠਾ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਹੁਣ ਤੱਕ ਵੱਟੀ ਹੋਈ ਦੜ ਦਰਸਾਉਂਦੀ ਹੈ ਕਿ ਬਾਦਲ ਟੋਲਾ ਆਪਣੀਆਂ ਨਾਕਾਮੀਆਂ ਨੂੰ ਢਕਣ ਲਈ ਹੀ ਢਕਵੰਜ ਰਚ ਰਿਹਾ ਹੈ। ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ 15-15 ਲੱਖ ਰੁਪਏ ਹਰੇਕ ਨਾਗਰਿਕ ਦੇ ਖਾਤੇ 'ਚ ਪਾਉਣ, ਵਿਦੇਸ਼ਾਂ 'ਚੋਂ ਕਾਲਾ ਧਨ ਕਢਵਾਉਣ ਅਤੇ ਅੱਛੇ ਦਿਨਾਂ ਦੇ ਵਾਅਦੇ ਕਰਨ ਵਾਲੀ ਮੋਦੀ ਸਰਕਾਰ ਦੀ ਪੋਲ ਖੋਲ੍ਹਣ ਲਈ ਅਕਾਲੀ ਦਲ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਸੀ ਪਰ ਆਰ. ਐੱਸ. ਐੱਸ. ਦਾ ਗੁਲਾਮ ਬਣਿਆ ਆ ਰਿਹਾ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਪਿਛਲੇ ਚਾਰ ਸਾਲਾਂ ਤੋਂ ਖਾਮੋਸ਼ ਬੈਠਾ ਹੈ।
ਵਿਧਾਇਕ ਬਰਾੜ, ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਤੇ ਵਿਧਾਇਕ ਹਰਜੋਤ ਕਮਲ ਹੁਰਾਂ ਨੇ ਸੁਖਬੀਰ ਦੀਆਂ ਰੈਲੀਆਂ ਨੂੰ ਆਪਣੀ ਹੀ ਪੋਲ ਨੂੰ ਖੋਲ੍ਹਣ ਦੇ ਕੀਤੇ ਜਾ ਰਹੇ ਡ੍ਰਾਮੇ ਦੱਸਦਿਆਂ ਕਿਹਾ ਕਿ 10 ਸਾਲਾਂ ਦੇ ਅਕਾਲੀ ਕਾਰਜਕਾਲ ਦੌਰਾਨ ਦੋਵੇਂ ਹੱਥੀਂ ਲੁੱਟੇ ਗਏ ਸੂਬੇ ਦੇ ਸਰਮਾਏ ਦਾ ਹਿਸਾਬ ਲੈਣ ਲਈ ਕੈਪਟਨ ਸਰਕਾਰ ਵੱਲੋਂ ਲੁਟੇਰੇ ਟੋਲੇ ਦੀਆਂ ਸੂਚੀਆਂ ਬਣ ਚੁੱਕੀਆਂ ਹਨ ਅਤੇ ਜਲਦ ਹੀ ਸਭਨਾਂ ਲੁਟੇਰਿਆਂ ਦੀ ਪੋਲ ਚੁਰਾਹੇ ਵਿਚ ਖੁੱਲ੍ਹਣ ਹੀ ਵਾਲੀ ਹੈ।
ਬਿਨਾਂ ਲਾਇਸੈਂਸ ਕੰਮ ਕਰਨਾ ਗੈਰ-ਕਾਨੂੰਨੀ, ਤੁਰੰਤ ਕਰੋ ਬਿਨੇ: ਡੀ. ਸੀ.
NEXT STORY