ਜਲੰਧਰ (ਪੁਨੀਤ)– ਭਗਵਾਨ ਰਾਮ ਦੇ ਪ੍ਰਗਟ ਉਤਸਵ ਦੇ ਸਿਲਸਿਲੇ ’ਚ ਆਯੋਜਿਤ ਕੀਤੀ ਗਈ ਸ਼ਾਨਦਾਰ ਸ਼ੋਭਾ ਯਾਤਰਾ ’ਚ ਅਣਗਿਣਤ ਭਗਤਾਂ ਦੀ ਮੌਜੂਦਗੀ ਨਾਲ ਮਹਾਨਗਰ ਜਲੰਧਰ ਨੇ ਅਯੁੱਧਿਆ ਨਗਰੀ ਦਾ ਰੂਪ ਧਾਰਨ ਕਰ ਲਿਆ। ਸ਼ੋਭਾ ਯਾਤਰਾ ’ਚ ਸ਼ਾਮਲ ਭਗਤਾਂ ਨੇ ਰਾਮ ਕ੍ਰਿਪਾ ਦੇ ਸਾਗਰ ’ਚ ਡੁਬਕੀ ਲਾ ਕੇ ਜੀਵਨ ਧੰਨ ਕਰਕੇ ਪੁੰਨ ਕਮਾਇਆ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਪ੍ਰਧਾਨਗੀ ਹੇਠ ਹੋਏ ਇਸ ਆਯੋਜਨ ਵਿਚ ਮੁੱਖ ਮੰਤਰੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਉਤਸਵ ਕਮੇਟੀਆਂ, ਸਮਾਜਿਕ ਅਤੇ ਕਾਰੋਬਾਰੀ ਸੰਗਠਨਾਂ ਦੇ ਮੈਂਬਰ ਸ਼ਾਮਲ ਹੋਏ। ਹਿੰਦ ਸਮਾਚਾਰ ਗਰਾਊਂਡ ’ਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰਧਾਨਗੀ ਹੇਠ ਹੋਏ ਇਸ ਆਯੋਜਨ ਦੌਰਾਨ ਸ਼੍ਰੀ ਚੈਤੰਨਯ ਮਹਾਪ੍ਰਭੂ, ਸ਼੍ਰੀ ਰਾਧਾ-ਮਾਧਵ ਮੰਦਰ ਦੇ ਭਗਤਾਂ ਨੇ ਸੰਕੀਰਤਨ ਕਰਦੇ ਹੋਏ ਰਾਮ ਨਾਮ ਦੀ ਅੰਮ੍ਰਿਤ ਧਾਰਾ ਦਾ ਪ੍ਰਵਾਹ ਕੀਤਾ। ਦੁਪਹਿਰ 12 ਵਜੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਜਨਮ ਵੇਲੇ ਉਤਪੰਨ ਹੋਏ ਨਕਸ਼ੱਤਰ, ਲਗਨ ਅਤੇ ਮਹੂਰਤ ਵਿਚਾਲੇ ਪ੍ਰਭੂ ਸ਼੍ਰੀ ਰਾਮ ਦੀ ਜਨਮ ਸਤੁਤੀ ਦਾ ਪਾਠ ਕੀਤਾ ਗਿਆ। ਜਿਵੇਂ ਹੀ ਪੰਡਾਲ ’ਚ ‘ਭਯ ਪ੍ਰਕਟ ਕ੍ਰਿਪਾਲਾ ਦੀਨਦਯਾਲਾ ਕੌਸਲਯਾ ਹਿਤਕਾਰੀ’ ਦਾ ਜਾਪ ਸ਼ੁਰੂ ਹੋਇਆ ਤਾਂ ਪੰਡਾਲ ’ਚ ਮੌਜੂਦ ਸਾਰੇ ਨਰ-ਨਾਰੀਆਂ ਨੇ ਆਪੋ-ਆਪਣੇ ਸਥਾਨ ’ਤੇ ਖੜ੍ਹੇ ਹੋ ਕੇ ਜੈ ਸ਼੍ਰੀ ਰਾਮ ਦਾ ਜੈਘੋਸ਼ ਕੀਤਾ। ਇੰਝ ਲੱਗਾ ਜਿਵੇਂ ਹਰੇਕ ਵਿਅਕਤੀ ਦੇ ਮਨ ’ਚ ਪ੍ਰਭੂ ਖੁਦ ਬਿਰਾਜਮਾਨ ਹੋਣ ਅਤੇ ਸਾਰਿਆਂ ਲਈ ਪ੍ਰਸੰਨਤਾ ਬਿਖੇਰ ਰਹੇ ਹੋਣ।
ਇਹ ਵੀ ਪੜ੍ਹੋ : ਜਲੰਧਰ ਵਿਖੇ ਪ੍ਰੇਮੀ ਵੱਲੋਂ ਕਤਲ ਕੀਤੀ ਗਈ ਪ੍ਰੇਮਿਕਾ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਇਸ ਦੌਰਾਨ ਗੋਹਾਨਾ ਵਾਲੇ ਭਗਤ ਹੰਸਰਾਜ ਜੀ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਰੇਖਾ ਵਿਜ ਨੇ ਭਗਵਾਨ ਸ਼੍ਰੀ ਰਾਮ ਦਾ ਸੰਕੀਰਤਨ ਤੇ ਅੰਮ੍ਰਿਤਵਾਣੀ ਦਾ ਪਾਠ ਕਰਦਿਆਂ ਰਾਮ ਨਾਮ ਦੀ ਮਹਿਮਾ ਦਾ ਬਖਾਨ ਕੀਤਾ। ਰਾਮਮਈ ਮਾਹੌਲ ਵਿਚਾਲੇ ਜਿਵੇਂ ਹੀ ਉਨ੍ਹਾਂ ‘ਅਵਧ ਮੇਂ ਰਾਮ ਆਏ ਹੈਂ’ ਭਜਨ ਗੁਣਗੁਣਾਉਣਾ ਸ਼ੁਰੂ ਕੀਤਾ ਤਾਂ ਹਰ ਦਿਲ ਵਿਚ ਨਾ ਸਿਰਫ ਰਾਮ ਨਾਮ ਦੀ ਧੁਨ ਗੂੰਜਣ ਲੱਗੀ, ਸਗੋਂ ਸਾਰਿਆਂ ਨੂੰ ਅਜਿਹਾ ਲੱਗਾ ਕਿ ਸੱਚਮੁੱਚ ਪ੍ਰਭੂ ਸ਼੍ਰੀ ਰਾਮ ਪੰਡਾਲ ’ਚ ਪਹੁੰਚ ਕੇ ਆਸ਼ੀਰਵਾਦ ਦੇ ਰਹੇ ਹਨ। ਇਸੇ ਦੌਰਾਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਮ ਭਗਤਾਂ ਦਾ ਅਭਿਵਾਦਨ ਸਵੀਕਾਰ ਕੀਤਾ ਅਤੇ ਜੋਤ ਜਗਾ ਕੇ ਸ਼ੋਭਾ ਯਾਤਰਾ ਦਾ ਸ਼ੁੱਭ-ਆਰੰਭ ਕੀਤਾ। ਸ਼ੋਭਾ ਯਾਤਰਾ ਦੀ ਰਵਾਨਗੀ ਵੇਲੇ ਵੱਖ-ਵੱਖ ਝਾਕੀਆਂ ਵਿਚ ਬੈਠੇ ਸ਼੍ਰੀ ਰਾਮ ਦੇ ਸਰੂਪਾਂ ਦੀ ਮਹਿਮਾ ਦੇਖਦੇ ਹੀ ਬਣ ਰਹੀ ਸੀ। ਸ਼੍ਰੀ ਅਵਿਨਾਸ਼ ਚੋਪੜਾ ਤੇ ਸ਼੍ਰੀ ਅਮਿਤ ਚੋਪੜਾ ਨੇ ਸ਼ੋਭਾ ਯਾਤਰਾ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ।
ਇਤਿਹਾਸਕ ਰਹੇ ਪ੍ਰੋਗਰਾਮ ’ਚ ਪਹੁੰਚੀ ਹਰੇਕ ਪਾਰਟੀ ਦੀ ਸੀਨੀਅਰ ਲੀਡਰਸ਼ਿਪ
ਵੀਰਵਾਰ ਦੇ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੇ ਇਤਿਹਾਸਕ ਪ੍ਰੋਗਰਾਮ ਨੇ ਅਜਿਹੀ ਅਮਿਟ ਛਾਪ ਛੱਡੀ ਜਿਸ ਦੀ ਕੋਈ ਮਿਸਾਲ ਪਹਿਲਾਂ ਨਹੀਂ ਮਿਲਦੀ। ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾ ਇਕੱਠੇ ਇਕ ਮੰਚ ’ਤੇ ਮੌਜੂਦ ਸਨ। ਸਾਰਿਆਂ ਨੇ ਮਿਲ ਕੇ ਜਿੱਥੇ ਇਕ-ਦੂਜੇ ਨੂੰ ਸ਼੍ਰੀ ਰਾਮਨੌਮੀ ਦੀ ਵਧਾਈ ਦਿੱਤੀ, ਉੱਥੇ ਹੀ ਸਮੁੱਚੇ ਭਾਰਤੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਜਦੋਂ ਸਾਰਿਆਂ ਦੀ ਮੌਜੂਦਗੀ ’ਚ ਜੋਤ ਜਗਾਈ ਗਈ ਤਾਂ ਹਰ ਮਨ ਪ੍ਰਫੁੱਲਿਤ ਸੀ ਅਤੇ ਸਾਰੇ ਇਹੀ ਸੋਚ ਰਹੇ ਸਨ ਕਿ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਵੱਲੋਂ ਮਿਲ ਕੇ ਬੈਠਣਾ ਅਤੇ ਪ੍ਰਸੰਨਤਾ ਨਾਲ ਸ਼ੁੱਭਕਾਮਨਾਵਾਂ ਦਾ ਅਦਾਨ-ਪ੍ਰਦਾਨ ਕਰਨਾ, ਇਸ ਦੇ ਪਿੱਛੇ ਭਗਵਾਨ ਸ਼੍ਰੀ ਰਾਮ ਦੀ ਹੀ ਅਸੀਮ ਕਿਰਪਾ ਹੈ।
ਕਾਂਗਰਸ ਦੇ ਇਨ੍ਹਾਂ ਨੇਤਾਵਾਂ ਨੇ ਦਰਜ ਕਰਵਾਈ ਮੌਜੂਦਗੀ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸੀ. ਐੱਲ. ਪੀ. ਦੇ ਉਪ-ਨੇਤਾ ਰਾਜ ਕੁਮਾਰ ਚੱਬੇਵਾਲ, ਸਵਰਗੀ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ, ਵਿਧਾਇਕ ਰਾਣਾ ਗੁਰਜੀਤ ਸਿੰਘ, ਬਾਵਾ ਹੈਨਰੀ, ਸੁਖਵਿੰਦਰ ਕੋਟਲੀ, ਵਿਕਰਮਜੀਤ ਚੌਧਰੀ, ਸਾਬਕਾ ਮੰਤਰੀ ਜੈਕਿਸ਼ਨ ਸੈਣੀ, ਸਾਬਕਾ ਐੱਮ. ਐੱਲ. ਏ. ਸੁਸ਼ੀਲ ਰਿੰਕੂ, ਜ਼ਿਲਾ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਤੇ ਡਾ. ਨਵਜੋਤ ਦੇਹੀਆ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਸ਼੍ਰੀ ਰਾਮ ਜਨਮ ਉਤਸਵ, CM ਮਾਨ ਸਣੇ ਪੁੱਜੀਆਂ ਇਹ ਸ਼ਖ਼ਸੀਅਤਾਂ
ਭਾਜਪਾ ਦੇ ਇਹ ਨੇਤਾ ਰਹੇ ਮੌਜੂਦ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਸਮੇਤ ਭਾਜਪਾ ਦੀ ਕੇਂਦਰੀ ਤੇ ਸੂਬਾ ਪੱਧਰੀ ਲੀਡਰਸ਼ਿਪ ਤੋਂ ਇਲਾਵਾ ਭਾਜਪਾ ਦੇ ਹਿਮਾਚਲ, ਹਰਿਆਣਾ ਤੇ ਉੱਤਰਾਖੰਡ ਸਮੇਤ ਵੱਖ-ਵੱਖ ਸੂਬਿਆਂ ਅਤੇ ਦਿੱਲੀ ਤੋਂ ਸੀਨੀਅਰ ਨੇਤਾਵਾਂ ਨੇ ਪ੍ਰੋਗਰਾਮ ਵਿਚ ਮੌਜੂਦਗੀ ਦਰਜ ਕਰਵਾਈ। ਸਥਾਨਕ ਨੇਤਾਵਾਂ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਅਤੇ ਸਾਬਕਾ ਪ੍ਰਧਾਨ ਰਮਨ ਪੱਬੀ ਸਮੇਤ ਸੀਨੀਅਰ ਨੇਤਾ ਮੌਜੂਦ ਰਹੇ।
ਮੁੱਖ ਮੰਤਰੀ ਦੇ ਨਾਲ ‘ਆਪ’ ਦੇ ਇਨ੍ਹਾਂ ਨੇਤਾਵਾਂ ਨੇ ਲਾਈ ਹਾਜ਼ਰੀ
ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ, ਵਿਧਾਇਕ ਤੇ ਵੱਖ-ਵੱਖ ਸ਼ਹਿਰਾਂ ਦੇ ਇੰਚਾਰਜ ਖਾਸ ਤੌਰ ’ਤੇ ਪ੍ਰੋਗਰਾਮ ਵਿਚ ਹਾਜ਼ਰੀ ਲਵਾਉਣ ਲਈ ਪਹੁੰਚੇ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ, ਪਾਵਰ ਅਤੇ ਪੀ. ਡਬਲਿਊ. ਡੀ. ਮੰਤਰੀ ਹਰਭਜਨ ਸਿੰਘ ਈ. ਟੀ. ਓ, ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਸ਼ਾਮਲ ਹੋਏ। ਵਿਧਾਇਕਾਂ ਵਿਚ ਜਲੰਧਰ ਤੋਂ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਬਠਿੰਡਾ ਤੋਂ ਰਜਨੀਸ਼ ਦੇਹੀਆ, ਨਕੋਦਰ ਤੋਂ ਇੰਦਰਜੀਤ ਕੌਰ, ਕਰਤਾਰਪੁਰ ਤੋਂ ਬਲਕਾਰ ਸਿੰਘ, ਨਾਭਾ ਤੋਂ ਗੁਰਦੇਵ ਸਿੰਘ ਮਾਨ ਅਤੇ ਸੀਨੀਅਰ ‘ਆਪ’ ਨੇਤਾ ਰਾਜਵਿੰਦਰ ਕੌਰ ਸਮੇਤ ਕਈ ਸੀਨੀਅਰ ਨੇਤਾ ਹਾਜ਼ਰ ਰਹੇ।
ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਰਹੀ ਹਾਜ਼ਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਸੰਸਦ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਪਵਨ ਟੀਨੂੰ, ਸ਼ਹਿਰੀ ਇਕਾਈ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਸਮੇਤ ਕਈ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਅਤੇ ਦੂਜੇ ਸ਼ਹਿਰਾਂ ਤੋਂ ਆਏ ਅਕਾਲੀ ਨੇਤਾਵਾਂ ਨੇ ਹਾਜ਼ਰੀ ਲਵਾਈ। ਇਨ੍ਹਾਂ ਤੋਂ ਇਲਾਵਾ ਅੱਤਵਾਦੀ ਵਿਰੋਧੀ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਤੇ ਖੱਬੇਪੱਖੀ ਨੇਤਾ ਮੰਗਤ ਰਾਮ ਪਾਸਲਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਤਲਵਾੜਾ ਤੋਂ ਆਈ ਦੁਖ਼ਦਾਇਕ ਖ਼ਬਰ, ਪਿਓ ਨੇ ਦੋ ਧੀਆਂ 'ਤੇ ਪੈਟਰੋਲ ਪਾ ਕੇ ਲਾਈ ਅੱਗ
ਸਾਰੇ ਧਰਮਾਂ ਦੇ ਪ੍ਰਤੀਨਿਧੀਆਂ ਨੇ ਕੀਤੀ ਸ਼ਮੂਲੀਅਤ
ਇਸ ਮੌਕੇ ਹਿੰਦੂ, ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਦੇ ਨੇਤਾਵਾਂ ਤੋਂ ਇਲਾਵਾ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਵਰਿੰਦਰ ਸ਼ਰਮਾ, ਵਿਵੇਕ ਖੰਨਾ, ਤਰਸੇਮ ਕਪੂਰ, ਪ੍ਰਿੰਸ ਅਸ਼ੋਕ ਗਰੋਵਰ, ਨਵਲ ਕੰਬੋਜ, ਐੱਮ. ਡੀ. ਸਭਰਵਾਲ, ਸੁਦੇਸ਼ ਵਿਜ, ਵਿਨੋਦ ਅਗਰਵਾਲ, ਸੁਮੇਸ਼ ਆਨੰਦ, ਅਨਿਲ ਨਈਅਰ, ਡਾ. ਮੁਕੇਸ਼ ਵਾਲੀਆ, ਰਵਿੰਦਰ ਖੁਰਾਣਾ, ਗੌਰਵ ਮਹਾਜਨ, ਪਵਨ ਕੁਮਾਰ ਭੌਂਡੀ, ਰਮੇਸ਼ ਸਹਿਗਲ, ਸੁਨੀਤਾ ਭਾਰਦਵਾਜ, ਗੁਲਸ਼ਨ ਸਭਰਵਾਲ, ਮੱਟੂ ਸ਼ਰਮਾ, ਪ੍ਰਦੀਪ ਛਾਬੜਾ, ਹੇਮੰਤ ਸ਼ਰਮਾ ਤੇ ਸੁਨੀਲ ਸ਼ਰਮਾ ਵੀ ਮੌਜੂਦ ਸਨ। ਪ੍ਰੋਗਰਾਮ ਦਾ ਮੰਚ ਸੰਚਾਲਨ ਅਵਨੀਸ਼ ਅਰੋੜਾ ਨੇ ਕੀਤਾ।
ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ 19 ਸਾਲਾ ਪੁੱਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬਿਨ੍ਹਾਂ IELTS ਲਓ ਯੂਕੇ ਦਾ ਸਟੱਡੀ ਵੀਜ਼ਾ, ਸਪਾਊਸ ਵੀ ਨਾਲ ਜਾ ਸਕਦਾ ਹੈ, ਜਲਦ ਕਰੋ ਅਪਲਾਈ
NEXT STORY