ਚੰਡੀਗੜ੍ਹ (ਗੰਭੀਰ)– ਡੇਰਾ ਸੱਚਾ ਸੌਦਾ ਦੇ ਤਤਕਾਲੀ ਪ੍ਰਬੰਧਕ ਰਣਜੀਤ ਸਿੰਘ ਦੇ ਕਤਲਕਾਂਡ ’ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ 4 ਹੋਰਨਾਂ ਦੇ ਬਰੀ ਹੋਣ ਦੇ ਮਾਮਲੇ ’ਚ ਹਾਈ ਕੋਰਟ ਨੇ ਸੀ. ਬੀ. ਆਈ. ਜਾਂਚ ’ਚ ਖਾਮੀਆਂ ਨੂੰ ਤਾਂ ਉਜਾਗਰ ਕੀਤਾ ਹੀ, ਨਾਲ ਹੀ ਬਚਾਅ ਧਿਰ ਨੇ ਵੀ ਕਈ ਅਜਿਹੇ ਤੱਥ ਪੇਸ਼ ਕੀਤੇ ਹਨ, ਜੋ ਸੀ. ਬੀ. ਆਈ. ਦੇ ਕੇਸ ਨੂੰ ਕਮਜ਼ੋਰ ਕਰ ਗਏ। ਇਸ ਮਾਮਲੇ ’ਚ ਡੇਰਾ ਮੁਖੀ ਦੇ ਤਤਕਾਲੀ ਡਰਾਈਵਰ ਖੱਟਾ ਸਿੰਘ ਨੂੰ ਜਾਂਚ ਏਜੰਸੀ ਨੇ ਅਹਿਮ ਗਵਾਹ ਬਣਾਇਆ ਸੀ। ਉਸ ਦਾ 2 ਵਾਰ ਬਿਆਨ ਬਦਲਣਾ ਤੇ ਪੁਲਸ ਨੂੰ ਸ਼ਿਕਾਇਤ ਦੇ ਕੇ ਸੀ. ਬੀ. ਆਈ. ਤੇ ਡੇਰਾ ਹਮਾਇਤੀਆਂ ਤੋਂ ਖ਼ਤਰਾ ਦੱਸਣਾ ਬਚਾਅ ਧਿਰ ਲਈ ਮਦਦਗਾਰ ਸਾਬਿਤ ਹੋਇਆ ਕਿਉਂਕਿ ਬਚਾਅ ਧਿਰ ਵਲੋਂ ਹਾਈ ਕੋਰਟ ’ਚ ਇਨ੍ਹਾਂ ਤੱਥਾਂ ਨੂੰ ਠੋਸ ਦਲੀਲਾਂ ਨਾਲ ਪੇਸ਼ ਕੀਤਾ ਗਿਆ।
ਬਚਾਅ ਧਿਰ ਵਲੋਂ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਖੱਟਾ ਸਿੰਘ 3 ਜੁਲਾਈ, 2009 ਨੂੰ ਸਬਦਿਲ ਸਿੰਘ ਦੀ ਨਾਨੀ ਦੇ ਭੋਗ ’ਚ ਸ਼ਾਮਲ ਹੋਇਆ ਸੀ ਤੇ ਸਬਦਿਲ ਵੀ ਉਥੇ ਮੌਜੂਦ ਸੀ। ਇਸ ਤੋਂ ਇਲਾਵਾ ਨਵੰਬਰ, 2016 ’ਚ ਖੱਟਾ ਸਿੰਘ ਨੇ ਸਬਦਿਲ ਸਿੰਘ ਦੀ ਮਾਤਾ ਦੇ ਭੋਗ ਦੀ ਰਸਮ ’ਚ ਵੀ ਸ਼ਿਰਕਤ ਕੀਤੀ ਸੀ। ਹਾਈ ਕੋਰਟ ਨੇ ਬਚਾਅ ਧਿਰ ਦੀਆਂ ਇਨ੍ਹਾਂ ਦਲੀਲਾਂ ਨੂੰ ਨੋਟ ਕੀਤਾ। ਬਚਾਅ ਧਿਰ ਨੇ ਅਦਾਲਤ ਨੂੰ ਦੱਸਿਆ ਕਿ 2018 ’ਚ ਜਦੋਂ ਖੱਟਾ ਸਿੰਘ ਤੋਂ ਦੁਬਾਰਾ ਪੁੱਛ-ਪੜਤਾਲ ਕੀਤੀ ਗਈ ਤਾਂ ਡੇਰਾ ਹਮਾਇਤੀਆਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਕਾਰਨ ਉਸ ਨੇ ਆਪਣਾ ਪਹਿਲਾਂ ਵਾਲਾ ਬਿਆਨ ਬਦਲ ਲਿਆ।
ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਲੋਕਾਂ ਨੂੰ ਡਰਾਉਣ ਦੀ ਕਰ ਰਹੀ ਰਾਜਨੀਤੀ, ਖ਼ੁਦ 100 ਵਾਰ ਕਰ ਚੁੱਕੇ ਨੇ ਸੰਵਿਧਾਨ ’ਚ ਸੋਧ : ਮੋਹਨ ਯਾਦਵ
ਬਚਾਅ ਧਿਰ ਨੇ ਅਦਾਲਤ ਨੂੰ ਦੱਸਿਆ ਕਿ ਖੱਟਾ ਸਿੰਘ ਪਹਿਲਾਂ ਵੀ ਆਪਣਾ ਬਿਆਨ ਬਦਲ ਚੁੱਕਾ ਹੈ ਤੇ ਅਜਿਹੀ ਸਥਿਤੀ ’ਚ ਵਾਰ-ਵਾਰ ਬਿਆਨ ਬਦਲਣ ਵਾਲੇ ਗਵਾਹ ਦੀ ਗਵਾਹੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਖੱਟਾ ਸਿੰਘ ਨੇ ਸਭ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਰਣਜੀਤ ਸਿੰਘ ਨੂੰ ਮਾਰਨ ਲਈ ਡੇਰੇ ’ਚ ਉਸ ਦੇ ਸਾਹਮਣੇ ਸਾਜ਼ਿਸ਼ ਰਚੀ ਗਈ ਸੀ ਤੇ ਉਸ ਮੀਟਿੰਗ ’ਚ ਡੇਰਾ ਮੁਖੀ ਵੀ ਮੌਜੂਦ ਸੀ।
ਦੱਸ ਦੇਈਏ ਕਿ ਰਣਜੀਤ ਸਿੰਘ ਕਤਲ ਕੇਸ ’ਚ ਸੀ. ਬੀ. ਆਈ. ਅਦਾਲਤ ਨੇ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ। ਉਥੇ ਹੀ ਜਦੋਂ ਇਸ ਮਾਮਲੇ ’ਚ ਸੀ. ਬੀ. ਆਈ. ਅਦਾਲਤ ਦਾ ਫ਼ੈਸਲਾ ਆਇਆ ਤਾਂ ਰਣਜੀਤ ਸਿੰਘ ਦਾ ਪਰਿਵਾਰ ਹੈਰਾਨ ਰਹਿ ਗਿਆ। ਰਣਜੀਤ ਦੇ ਜੀਜੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਈ ਕੋਰਟ ਦਾ ਫ਼ੈਸਲਾ ਸਾਡੀ ਮਰਜ਼ੀ ਮੁਤਾਬਕ ਨਹੀਂ ਹੈ। ਹੁਣ ਅਸੀਂ ਸੁਪਰੀਮ ਕੋਰਟ ’ਚ ਇਸ ਫ਼ੈਸਲੇ ਵਿਰੁੱਧ ਇਨਸਾਫ਼ ਲਈ ਮਰਦੇ ਦਮ ਤੱਕ ਲੜਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਰਮੀਆਂ 'ਚ ਵੀ ਖ਼ਾਸ ਲਾਹੇਵੰਦ ਹੁੰਦੇ ਹਨ ਮਰਦਾਨਾ ਤਾਕਤ ਵਧਾਉਣ ਦੇ ਇਹ ਦੇਸੀ ਨੁਸਖ਼ੇ
NEXT STORY