ਫਗਵਾੜਾ, (ਜਲੋਟਾ)- ਆਮ ਆਦਮੀ ਪਾਰਟੀ (ਆਪ) ਨੇ ਆਖਰਕਾਰ ਨਗਰ ਨਿਗਮ ਫਗਵਾੜਾ ਦੀ ਸੱਤਾ ਸੰਭਾਲ ਲਈ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਥਾਨਕ ਆਡੀਟੋਰੀਅਮ ਵਿੱਖੇ ਮਾਣਯੋਗ ਹਾਈ ਕੋਰਟ ਵੱਲੋਂ ਜਾਰੀ ਸਖਤ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਮੌਕੇ ਕੇ ਰਹੇ ਬੇਹਦ ਸਖਤ ਪੁਲਸ ਬੰਦੋਬਸਤ ਚ 50 ਕੌਂਸਲਰਾਂ ਦੀ ਨਿਗਮ ਦੀ ਦੂਜੀ ਮੀਟਿੰਗ ਵਿੱਚ 'ਆਪ' ਦੇ ਕੌਂਸਲਰ ਰਾਮਪਾਲ ਉੱਪਲ ਨੂੰ ਮੇਅਰ, ਬਸਪਾ ਦੇ ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ ਅਤੇ 'ਆਪ' ਦੇ ਵਿੱਕੀ ਸੂਦ ਡਿਪਟੀ ਮੇਅਰ ਬਣੇ ਹਨ। ਮੀਟਿੰਗ ਕੀ ਸਾਰੀ ਕਾਰਵਾਈ ਮਾਣਯੋਗ ਹਾਈ ਕੋਰਟ ਦੇ ਸਾਬਕਾ ਜੱਜ ਹਰਬੰਸ ਲਾਲ (ਇੰਡੀਪੈਂਡੈੰਟ ਆਬਜਰਬਰ), ਡਵੀਜ਼ਨਲ ਕਮਿਸ਼ਨਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿਚ ਹੋਈ। ਮੀਟਿੰਗ ਦੌਰਾਨ ਮੇਅਰ ਦੀ ਚੋਣ ਜਿੱਤਣ ਵਾਲੇ 'ਆਪ' ਉਮੀਦਵਾਰ ਕੌਂਸਲਰ ਰਾਮਪਾਲ ਉੱਪਲ ਨੂੰ 26 ਕੌਂਸਲਰਾਂ ਨੇ ਸਮਰਥਨ ਦਿੱਤਾ ਹੈ, ਜਿਨ੍ਹਾਂ ਵਿਚ 'ਆਪ' ਦੇ 17, ਬਸਪਾ ਦੇ 1, ਅਕਾਲੀ ਦਲ (ਬ) ਦੇ 3, ਭਾਜਪਾ ਦੇ 3 ਅਤੇ 2 ਆਜ਼ਾਦ ਕੌਂਸਲਰ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕਾਂਗਰਸ 24 ਤੇ ਹੀ ਰਹਿ ਗਈ ਹੈ ਜਿਸ ਚ ਉਸਦੇ ਅਾਪਣੇ 22 ਅਤੇ ਬਸਪਾ ਦੇ 2 ਕੌਂਸਲਰ ਅਤੇ ਇਕ ਵੋਟ ਲੋਕਲ ਵਿਧਾਇਕ ਦੀ ਸ਼ਾਮਲ ਸੀ।
ਇਹ ਫਗਵਾੜਾ ਵਾਸੀਆਂ ਦੀ ਜਿੱਤ ਹੈ, ਹੁਣ ਸ਼ਹਿਰ ਦੇ ਸਾਰੇ 50 ਵਾਰਡਾਂ ਵਿੱਚ ਹਰ ਪਾਸੇ ਵਿਕਾਸ ਦੀ ਲਹਿਰ ਚੱਲੇਗੀ -ਪ੍ਰਧਾਨ ਅਮਨ ਅਰੋੜਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਇਹ ਫਗਵਾੜਾ ਦੇ ਲੋਕਾਂ ਦੀ ਜਿੱਤ ਹੈ, ਜਿਸ ਕਾਰਨ 'ਆਪ' ਦੇ ਕੌਂਸਲਰ ਰਾਮਪਾਲ ਉੱਪਲ ਨੇ ਬੇਹਦ ਕਰਡ਼ੇ ਮੁਕਾਬਲੇ 'ਚ ਮੇਅਰ ਬਣਨ ਦਾ ਸੁਭਾਗ ਮਿਲਿਆ ਹੈ। ਹੁਣ ਮੇਅਰ ਰਾਮਪਾਲ ਉੱਪਲ ਦੀ ਅਗਵਾਈ ਹੇਠ ਨਗਰ ਨਿਗਮ ਫਗਵਾੜਾ ਦੇ ਸਾਰੇ 50 ਵਾਰਡਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਸ਼ਹਿਰ ਵਿਚ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਹੋਵੇਗੀ। ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਹੈ ਕਿ ਆਮ ਲੋਕਾਂ ਦੀ ਹਰ ਜਨਤਕ ਸਮੱਸਿਆ ਦਾ ਸਥਾਈ ਤੌਰ ਤੇ ਪੱਕਾ ਹੱਲ ਕੀਤਾ ਜਾਵੇ।
ਉਨਾਂ ਕਿਹਾ ਕਿ 'ਆਪ' ਦੀ ਦਿੱਲੀ ਚੋਣਾਂ 'ਚ ਵੀ ਵੱਡੀ ਜਿੱਤ ਯਕੀਨੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੀ 'ਆਪ' ਸਰਕਾਰ 'ਤੇ ਲਾਏ ਗਏ ਗੰਭੀਰ ਦੋਸ਼ਾਂ 'ਤੇ ਟਿੱਪਣੀ ਕਰਦਿਆਂ ਪ੍ਰਦਾਨ ਅਮਨ ਅਰੋੜਾ ਨੇ ਕਿਹਾ ਕਿ ਹੁਣ ਇਨ੍ਹਾਂ ਗੱਲਾਂ ਵਿੱਚ ਕੋਈ ਤੱਥ ਅਤੇ ਸੱਚ ਬਾਕੀ ਨਹੀਂ ਹੈ। ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਵਿਰੋਧੀ ਧਿਰ ਵਜੋਂ ਫਤਵਾ ਦਿਤਾ ਹੋਈਆ ਹੈ ਅਤੇ ਜੇਕਰ ਪੰਜਾਬ ਵਿੱਚ ਕਾਂਗਰਸ ਦਾ ਚੰਗਾ ਰਾਜ ਹੁੰਦਾ ਤਾਂ 'ਆਪ' ਦੇ ਰੂਪ ਵਿੱਚ ਸੂਬੇ ਚ ਇੰਨੀ ਵੱਡੀ ਤਬਦੀਲੀ ਤਬਦੀਲੀ ਨਾ ਆਉਂਦੀ। ਅਮਨ ਅਰੋੜਾ ਨੇ ਕਿਹਾ ਕਿ ਆਪ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਲੋਕਾਂ ਦਾ ਸਮਰਥਨ ਆਪ ਨਾਲ ਹੀ ਹੈ।
ਫਗਵਾੜਾ ਦਾ ਸਰਵਪੱਖੀ ਵਿਕਾਸ ਹੋਵੇਗਾ, ਮੈਂ ਕਿਸੇ ਨਾਲ ਪੱਖਪਾਤ ਨਹੀਂ ਕਰਾਂਗਾ: ਮੇਅਰ ਰਾਮਪਾਲ ਉੱਪਲ
ਫਗਵਾੜਾ ਨਗਰ ਨਿਗਮ ਫਗਵਾੜਾ ਦੇ ਨਵ-ਨਿਯੁਕਤ ਮੇਅਰ ਰਾਮਪਾਲ ਉੱਪਲ ਨੇ ਕਿਹਾ ਹੈ ਕਿ ਉਹ ਫਗਵਾੜਾ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਗੇ। ਇਸ ਮੌਕੇ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਮੈਂਬਰ ਪਾਰਲੀਆਮੈਂਟ ਰਾਜਕੁਮਾਰ ਚੱਬੇਵਾਲ, 'ਆਪ' ਦੇ ਪੰਜਾਬ ਬੁਲਾਰੇ ਹਰਜੀ ਮਾਨ, ਫਗਵਾੜਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਪਵਨ ਸ਼ਰਮਾ ਪੱਪੀ, ਪਦਮਦੇਵ ਸੁਧੀਰ ਨਿੱਕਾ (ਕੌਂਸਲਰ ), ਅਰਜੁਨ ਸੁਧੀਰ, ਕਰਨ ਉੱਪਲ, ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਹਾਜ਼ਰੀ ਚ ਮੇਅਰ ਸ੍ਰੀ ਉੱਪਲ ਨੇ ਕਿਹਾ ਕਿ ਮੇਅਰ ਵਜੋਂ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਫਗਵਾੜਾ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਇੱਥੇ ਡਬਲ ਇੰਜਣ ਦਾ ਵਿਕਾਸ ਹੋਵੇਗਾ ਕਿਉਂਕਿ ਪੰਜਾਬ ਚ ਲੋਕਾਂ ਦੀ ਆਪਣੀ ਭਗਵੰਤ ਮਾਨ ਸਰਕਾਰ ਹੈ। ਸ੍ਰੀ ਉੱਪਲ ਨੇ ਕਿਹਾ ਕਿ ਅੱਜ ਕਾਰਪੋਰੇਸ਼ਨ ਵਿੱਚ ਵਿਕਾਸ ਦੇ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਈ ਹੈ। ਫਗਵਾੜਾ ਦੇ ਲੋਕ ਜਾਣਦੇ ਹਨ ਕਿ ਉਹ ਜੋ ਕਹਿੰਦੇ ਹਨ ਉਹ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਇਸ ਵਿਸ਼ਵਾਸ ਕਾਰਨ ਨਿਗਮ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਬਣਾਈ ਹੈ। ਸੀਨਿਅਰ ਡਿਪਟੀ ਮੇਅਰ ਬਣੇ ਬਸਪਾ ਦੇ ਤੇਜਪਾਲ ਬਸਰਾ ਅਤੇ 'ਆਪ' ਦੇ ਡਿਪਟੀ ਮੇਅਰ ਵਿੱਕੀ ਸੂਦ ਨੇ ਕਿਹਾ ਕਿ ਨਿਗਮ 'ਚ 'ਆਪ' ਦੀ ਜਿੱਤ ਲੋਕਾਂ ਦੀ ਜਿੱਤ ਹੈ। ਸਮਾਂ ਬਹੁਤ ਸ਼ਕਤੀਸ਼ਾਲੀ ਹੈ ਅਤੇ ਉਸਨੇ ਅੱਜ ਆਪਣੀ ਤਾਕਤ ਵਿਖਾਈ ਹੈ। ਹੁਣ ਸਾਰਾ ਧਿਆਨ ਮੇਅਰ ਸ੍ਰੀ ਉੱਪਲ ਦੇ ਸਹਿਯੋਗ ਨਾਲ ਫਗਵਾੜਾ ਦੇ ਵਿਕਾਸ 'ਤੇ ਹੀ ਹੋਵੇਗਾ।
ਹੁਣ ਪੰਜਾਬ ਦੇ ਇਸ ਇਸ ਇਲਾਕੇ 'ਚ ਦਿਖਿਆ ਚੀਤਾ ! ਲੋਕ ਘਰੋਂ ਨਿਕਲਣ ਤੋਂ ਵੀ ਕਰ ਰਹੇ 'ਤੌਬਾ'
NEXT STORY