ਮੋਹਾਲੀ/ਬਲਾਚੌਰ : ਮੋਹਾਲੀ ਦੇ ਸੋਹਾਣਾ ਵਿਖੇ ਕਬੱਡੀ ਮੈਚ ਦੌਰਾਨ ਗੋਲੀਆਂ ਮਾਰ ਕੇ ਕਤਲ ਕੀਤੇ ਕਬੱਡੀ ਪ੍ਰਮੋਟਰ ਰਾਣਾ ਬਾਲਚੌਰੀਆ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਾਣਾ ਬਲਾਚੌਰੀਆ ਦੀ ਚੂੜੇ ਵਾਲੀ ਪਤਨੀ ਅਤੇ ਮਾਂ ਨੂੰ ਕੋਈ ਹੋਸ਼ ਨਹੀਂ ਹੈ। ਪਰਿਵਾਰ ਦਾ ਹਾਲ ਦੇਖ ਕੇ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਆ ਰਹੇ ਹਨ। ਅਜੇ 10 ਦਿਨ ਪਹਿਲਾਂ ਹੀ ਰਾਣਾ ਬਲਾਚੌਰੀਆ ਦਾ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ, ਸਿੱਖਿਆ ਵਿਭਾਗ ਨੇ ਜਾਰੀ ਕੀਤੀ ਨੋਟੀਫਿਕੇਸ਼ਨ
ਉਸ ਦੀ ਪਤਨੀ ਦੇ ਤਾਂ ਅਜੇ ਹੱਥਾਂ ਦੀ ਮਹਿੰਗੀ ਵੀ ਨਹੀਂ ਉਤਰੀ ਸੀ ਕਿ ਉਸ ਦਾ ਸੁਹਾਗ ਇਸ ਦੁਨੀਆ ਤੋਂ ਚਲਾ ਗਿਆ। ਦੱਸਣਯੋਗ ਹੈ ਕਿ ਬੀਤੀ ਸ਼ਾਮ ਮੋਹਾਲੀ ਦੇ ਸੋਹਾਣਾ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਹੀ ਗੋਲੀਆਂ ਮਾਰ ਕੇ ਰਾਣਾ ਬਲਾਚੌਰੀਆ ਦਾ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋ ਜਾਣ ਸਾਵਧਾਨ, ਚਿੰਤਾ ਭਰੀ ਖ਼ਬਰ ਆਈ ਸਾਹਮਣੇ
ਅੱਜ ਰਾਣਾ ਦੇ ਪੋਸਟਮਾਰਟਮ ਦੌਰਾਨ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਸ਼ੂਟਰਾਂ ਨੇ ਰਾਣਾ ਦੇ ਸਿਰ 'ਚ ਗੋਲੀ ਮਾਰੀ, ਜੋ ਉਸ ਦੀ ਠੋਡੀ ਰਾਹੀਂ ਬਾਹਰ ਆ ਗਈ। ਇਹੀ ਗੋਲੀ ਉਸ ਦੀ ਮੌਤ ਦਾ ਮੁੱਖ ਕਾਰਨ ਬਣੀ। ਇਸ ਵਾਰਦਾਤ ਦੌਰਾਨ ਰਾਣਾ ਬਲਾਚੌਰੀਆ ਦਾ ਸਾਥੀ ਜਗਪ੍ਰੀਤ ਗੋਸਲਾਂ ਵੀ ਗੋਲੀ ਲੱਗਣ ਕਾਰਣ ਗੰਭੀਰ ਜ਼ਖਮੀ ਹੋਇਆ ਹੈ। ਜਿਸ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵੱਲੋਂ ਭਰਤੀ ਨੂੰ ਪ੍ਰਵਾਨਗੀ, ਇਸ ਵਿਭਾਗ ਵਿਚ ਭਰੀਆਂ ਜਾਣਗੀਆਂ 1,568 ਅਸਾਮੀਆਂ
NEXT STORY