ਪਟਿਆਲਾ (ਬਲਜਿੰਦਰ)—ਰਣਜੀਤ ਨਗਰ ਵਿਚ ਪੀ.ਜੀ. ਵਿਚੋਂ ਗੈਂਗਸਟਰਾਂ ਦੇ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਟਿਆਲਾ ਪੁਲਸ ਨੇ ਪੀ.ਜੀਆਂ ਦੀ ਚੈਕਿੰਗ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਸਰਚ ਦੀ ਸ਼ੁਰੂਆਤ ਕਰਦੇ ਹੋਏ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਪੁਲਸ ਨੂੰ ਕਿਰਾਏਦਾਰਾਂ ਦੀ ਸੂਚਨਾ ਦੇਣ ਵਾਲੇ ਪੰਜ ਪੀ.ਜੀ. ਮਾਲਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਿਹੜੇ ਪੀ.ਜੀ. ਮਾਲਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ 'ਚ ਅਜੇ ਕੁਮਾਰ ਪੁੱਤਰ ਚਮਨ ਦਾਸ ਵਾਸੀ ਮਕਾਨ ਨੰ:768 ਗਲੀ ਨੰ:1 ਬੀ ਗੁਰੂ ਨਾਨਕ ਨਗਰ ਪਟਿਆਲਾ, ਸੀ.ਆਰ. ਚੌਧਰੀ ਵਾਸੀ ਮਕਾਨ ਨੰ:87 ਗਲੀ ਨੰ:1 ਏ/6 ਗੁਰੂ ਨਾਨਕ ਨਗਰ ਪਟਿਆਲਾ, ਲਾਲ ਚੰਦ ਵਾਸੀ ਮਕਾਨ ਨੰ:813 ਗਲੀ ਨੰ:8 ਤਫੱਜਲਪੁਰਾ ਪਟਿਆਲਾ, ਹਰਜੋਧ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮਕਾਨ ਨੰ:34 ਗਲੀ ਨੰ:9 ਤਫੱਜਲਪੁਰਾ ਪਟਿਆਲਾ ਅਤੇ ਜਸਪਾਲ ਸਿੰਘ ਵਾਸੀ ਮਕਾਨ ਨੰ:7100/5 ਗਲੀ ਨੰ: 1 ਤਫੱਜਲਪੁਰਾ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਏ.ਐਸ.ਆਈ. ਇਕਬਾਲ ਸਿੰਘ ਪੁਲਸ ਪਾਰਟੀ ਸਮੇਤ ਪੀ.ਜੀ ਚੈਕਿੰਗ ਦੇ ਸਬੰਧ ਵਿਚ ਗੁਰੂ ਨਾਨਕ ਨਗਰ ਵਿਖੇ ਮੌਜੂਦ ਸੀ, ਜਿਥੇ ਜਦੋਂ ਚੈਕਿੰਗ ਸ਼ੁਰੂ ਕੀਤੀ ਗਈ ਤਾਂ ਉਕਤ ਮਕਾਨ ਮਾਲਕਾਂ ਨੇ ਕਮਾਨ ਵਿਚ ਰੱਖੇ ਗਏ ਕਿਰਾਏਦਾਰਾਂ ਨੂੰ ਰੱਖਣ ਸਬੰਧੀ ਕਿਸੇ ਤਰ੍ਹਾਂ ਪੁਲਸ ਨੂੰ ਰਿਕਾਰਡ ਜਮ੍ਹਾ ਨਹੀਂ ਕਰਵਾਇਆ ਅਤੇ ਨਾ ਹੀ ਕੋਈ ਸੂਚਨਾ ਦਿੱਤੀ ਹੈ, ਇੰਨਾ ਹੀ ਨਹੀਂ ਕਿਰਾਏਦਾਰਾਂ ਦੀ ਪੱਕੀ ਰਿਹਾਇਸ਼ ਦਾ ਸਬੂਤ ਵੀ ਥਾਣੇ ਵਿਖੇ ਨਹੀਂ ਦਿੱਤਾ ਗਿਆ।
ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਦੇ ਖਿਲਾਫ 188 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਵਿਚ ਰਣਜੀਤ ਨਗਰ ਵਿਖੇ ਪੁਲਸ ਨਾਲ ਹੋਈ ਮੁਠਭੇੜ ਤੋਂ ਬਾਅਦ ਉਥੇ ਪੀ.ਜੀ. ਵਿਚੋਂ ਪੰਜ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੇ ਰਹਿਣ ਵਾਲੇ ਪੀ.ਜੀ. ਮਾਲਕ ਵੱਲੋਂ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਜਿਸ ਦੇ ਕਾਰਨ ਪੀ.ਜੀ. ਮਾਲਕ ਦੇ ਖਿਲਾਫ ਵੀ ਕੇਸ ਦਰਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਸਾਰੇ ਪੀ.ਜੀ. ਮਾਲਕਾਂ ਨੂੰ ਲਈ ਲਾਜਮੀ ਕਰ ਦਿੱਤਾ ਸੀ ਕਿ ਆਪਣੇ ਕਿਰਾਏਦਾਰਾਂ ਦੀ ਪੁਰੀ ਸੂਚਨਾ ਸਬੰਧਤ ਥਾਣੇ ਵਿਚ ਜਮ੍ਹਾਂ ਕਰਵਾਉਣ, ਤਾਂ ਕਿ ਪੁਲਸ ਦੇ ਕੋਲ ਸੂਚਨਾ ਹੋਵੇ ਕਿ ਉਨ੍ਹਾਂ ਦੇ Îਇਲਾਕੇ ਵਿਚ ਰਹਿਣ ਵਾਲਾ ਵਿਅਕਤੀ ਕਿਥੋਂ ਦਾ ਰਹਿਣ ਵਾਲਾ ਹੈ ਅਤੇ ਕੀ ਕੰਮ ਕਰਦਾ ਹੈ।
ਸਿੱਧੂ ਦੇਸ਼ਧ੍ਰੋਹੀ, ਜੁਤੀਆਂ ਨਾਲ ਹੋਣਾ ਚਾਹੀਦੈ ਸਵਾਗਤ : ਹਰਸਿਮਰਤ (ਵੀਡੀਓ)
NEXT STORY