ਲੁਧਿਆਣਾ (ਰਾਮ ਗੁਪਤਾ) : ਥਾਣਾ ਜਮਾਲਪੁਰ ਅਧੀਨ ਆਉਂਦੇ ਇਕ ਕਲੋਨੀ 'ਚ 24 ਸਾਲਾਂ ਨੌਜਵਾਨ ਵੱਲੋਂ 6 ਸਾਲਾਂ ਮਾਸੂਮ ਬੱਚੀ ਨਾਲ ਕਥਿਤ ਜਬਰ-ਜ਼ਨਾਹ ਕਰਨ ਅਤੇ ਫਿਰ ਜਾਨੋਂ ਮਾਰਨ ਦੀ ਧਮਕੀ ਦੇ ਮੂੰਹ ਬੰਦ ਕਰਵਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜਮਾਲਪੁਰ ਪੁਲਸ ਨੇ ਉਕਤ ਨੌਜਵਾਨ ਖਿਲਾਫ ਪਾਸਕੋ ਐਕਟ ਅਤੇ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਨੌਜਵਾਨ ਵੱਲੋਂ ਬੱਚੀ ਦੇ ਪਰਿਵਾਰ ਨੂੰ ਵੀ ਸਿੱਧੇ ਅਤੇ ਅਸਿੱਧੇ ਤੌਰ 'ਤੇ ਧਮਕਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜਮਾਲਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸਦੇ ਦੋ ਬੱਚੇ 11 ਸਾਲਾ ਬੇਟਾ ਅਤੇ 6 ਸਾਲਾ ਬੇਟੀ ਹੈ। ਉਸਦੀ ਪਤਨੀ ਗੁੜਗਾਓਂ ਆਪਣੇ ਪੇਕੇ ਘਰ ਗਈ ਹੋਈ ਸੀ। ਜਿਸ ਕਾਰਨ ਉਸਦੇ ਬੱਚੇ ਸਕੂਲ ਤੋਂ ਛੁੱਟੀਆਂ ਹੋਣ ਕਾਰਨ ਉਸ ਕੋਲ ਚਲੇ ਗਏ। ਜਿਥੇ ਜਾ ਕੇ ਬੱਚੀ ਨੇ ਉਸਦੀ ਪਤਨੀ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਜਸਪ੍ਰੀਤ ਸਿੰਘ ਉਰਫ ਬਬਲੂ ਪੁੱਤਰ ਮਨਮੋਹਣ ਸਿੰਘ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਅਕਤੂਬਰ 2018 'ਚ ਮੌਕਾ ਤਾੜ ਕੇ ਕਥਿਤ ਰੂਪ ਨਾਲ ਉਸਦੀ ਬੱਚੀ ਨਾਲ ਜਬਰ-ਜ਼ਨਾਹ ਕੀਤਾ ਤੇ ਕਿਸੇ ਨੂੰ ਵੀ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੂੰਹ ਬੰਦ ਕਰਵਾ ਦਿੱਤਾ। ਉਸਦੀ ਪਤਨੀ ਨੇ ਤੁਰੰਤ ਵਾਪਸ ਆ ਕੇ ਸਾਰੀ ਗੱਲ ਉਸਨੂੰ ਦੱਸੀ ਅਤੇ ਫਿਰ ਸਾਰਾ ਮਾਮਲਾ ਥਾਣਾ ਪੁਲਸ ਦੇ ਧਿਆਨ 'ਚ ਲਿਆਂਦਾ ਗਿਆ। ਪੁਲਸ ਵੱਲੋਂ ਕਥਿਤ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਪੀੜਤ ਬੱਚੀ ਦੀ ਮੈਡੀਕਲ ਜਾਂਚ ਵੀ ਕਰਵਾਈ ਜਾ ਰਹੀ ਹੈ।
ਇਕਲੌਤੇ ਪੁੱਤ ਦੀ ਮੌਤ 'ਤੇ ਧਾਹਾਂ ਮਾਰ ਰੋਂਦੇ ਪਰਿਵਾਰ ਨਾਲ ਚਮਤਕਾਰ
NEXT STORY