ਫਿਰੋਜ਼ਪੁਰ (ਮਲਹੋਤਰਾ): ਸਤਲੁਜ ਦਰਿਆ ਕਿਨਾਰੇ ਪਸ਼ੂਆਂ ਦੇ ਲਈ ਪੱਠੇ ਵੱਢਣ ਗਈ ਜਨਾਨੀ ਨੂੰ ਅਗਵਾ ਕਰਕੇ ਜ਼ਬਰ-ਜ਼ਿਨਾਹ ਕਰਨ ਵਾਲੇ ਤਿੰਨ ਦੋਸ਼ੀਆਂ ਦੇ ਖਿਲਾਫ ਪੁਲਸ ਨੇ ਪਰਚਾ ਦਰਜ ਕੀਤਾ ਹੈ। ਪੀੜਤਾ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਹ ਆਪਣੇ ਪਤੀ ਦੇ ਨਾਲ ਖੇਤਾਂ ਵਿਚ ਝੋਨੇ ਦੀ ਪਨੀਰੀ ਨੂੰ ਪਾਣੀ ਲਗਾਉਣ ਗਈ ਸੀ।
ਇਹ ਵੀ ਪੜ੍ਹੋ: ‘ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ’
ਕੰਮ ਖ਼ਤਮ ਕਰਨ ਤੋਂ ਬਾਅਦ ਉਸ ਦਾ ਪਤੀ ਖੇਤਾਂ ਵਿਚ ਚੱਕਰ ਲਗਾਉਣ ਚਲਾ ਗਿਆ ਜਦਕਿ ਉਹ ਪਸ਼ੂਆਂ ਦੇ ਲਈ ਪੱਠੇ ਵੱਢਦ ਲਈ ਦਰਿਆ ਕਿਨਾਰੇ ਵੱਲ ਚਲੀ ਗਈ। ਜਦ ਉਹ ਪੱਠੇ ਵੱਢ ਰਹੀ ਸੀ ਤਾਂ ਪਿੱਛੋਂ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਮੂੰਹ ਦੱਬ ਲਿਆ ਤੇ ਉਸ ਨੂੰ ਖਿੱਚ ਕੇ ਥੋੜੀ ਦੂਰੀ ਤੇ ਸਥਿਤੀ ਟਿਊਬਵੈਲ ਤੇ ਲੈ ਗਿਆ ਜਿੱਥੇ ਪਹਿਲਾਂ ਤੋਂ ਹੀ ਹਰਜੀਤ ਸਿੰਘ ਬੱਗੂ ਅਤੇ ਸੁਰਜੀਤ ਸਿੰਘ ਵਾਸੀ ਕਮਾਲੇਵਾਲਾ ਮੌਜੂਦ ਸਨ। ਉਸ ਨੇ ਦੋਸ਼ ਲਗਾਏ ਕਿ ਉਥੇ ਤਿੰਨਾਂ ਨੇ ਉਸ ਦੇ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਥਾਣਾ ਸਦਰ ਦੀ ਐੱਸ.ਆਈ. ਪਰਮਜੀਤ ਕੌਰ ਅਨੁਸਾਰ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਤਿੰਨਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ’ਤੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ
ਵਿਧਾਇਕ ਪਰਗਟ ਦੇ ਕਰੀਬੀ ਅਫ਼ਸਰਾਂ ਦੇ ਪਰ ਕੁਤਰਨ ਦੀ ਤਿਆਰੀ, ਜਲੰਧਰ 'ਚ ਵੀ 3 ਵੱਡੇ ਅਧਿਕਾਰੀ ਸਰਕਾਰ ਦੀ ਰਾਡਾਰ ’ਤੇ
NEXT STORY