ਬਰਨਾਲਾ (ਵਿਵੇਕ ਸਿੰਧਵਾਨੀ, ਧਰਮਪਾਲ) : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਨੇ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਕੇਸ ’ਚ ਨਾਮਜ਼ਦ ਦੋਸ਼ੀ ਹੀਰਾ ਉਰਫ਼ ਮੋਤੀ ਪੁੱਤਰ ਰਾਕੇਸ਼ ਕੁਮਾਰ ਵਾਸੀ ਰਾਏਕੋਟ ਰੋਡ ਬਰਨਾਲਾ ਨੂੰ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਜਾਣਕਾਰੀ ਅਨੁਸਾਰ 10 ਜੁਲਾਈ, 2021 ਨੂੰ ਹੀਰਾ ਉਰਫ਼ ਮੋਤੀ ਪਿੰਡ ਠੀਕਰੀਵਾਲ ਤੋਂ ਇਕ ਨਾਬਾਲਗ ਕੁੜੀ ਨੂੰ ਉਸਦੇ ਘਰੋਂ ਰਾਤ ਸਮੇਂ ਮੋਟਰਸਾਈਕਲ ’ਤੇ ਬਿਠਾ ਕੇ ਆਪਣੀ ਦੁਕਾਨ ’ਤੇ ਲੈ ਗਿਆ ਕਿਉਂਕਿ ਉਕਤ ਕੁੜੀ ਇਸ ਦੀ ਦੋਸਤ ਸੀ। ਉਸ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਨਾਬਾਲਗ ਕੁੜੀ ਦੇ ਬਿਆਨਾਂ ’ਤੇ 11 ਜੁਲਾਈ, 2021 ਨੂੰ ਹੀਰਾ ਉਰਫ਼ ਮੋਤੀ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਪਰਚਾ ਦਰਜ ਕਰ ਲਿਆ ਅਤੇ ਹੀਰਾ ਉਰਫ਼ ਮੋਤੀ ਨੂੰ ਜੇਲ੍ਹ ਭੇਜ ਦਿੱਤਾ ਸੀ।
ਸਥਾਨਕ ਅਦਾਲਤ ’ਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵਰਿੰਦਰ ਅਗਰਵਾਲ ਨੇ ਹੀਰਾ ਉਰਫ਼ ਮੋਤੀ ਨੂੰ ਦੋਸ਼ੀ ਮੰਨਦਿਆਂ 20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ 2 ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ।
ਪਾਕਿਸਤਾਨ ਪਹੁੰਚਦੇ ਹੀ ਭਾਰਤ ਖ਼ਿਲਾਫ਼ ਕਿਉਂ ਜ਼ਹਿਰ ਉਗਲਣ ਲੱਗਦੇ ਨੇ ਭਾਰਤ ਤੋਂ ਰਿਹਾਅ ਹੋਏ ਕੈਦੀ
NEXT STORY