ਚੰਡੀਗੜ(ਸੰਦੀਪ)-ਨਾਬਾਲਿਗਾ ਨੂੰ ਅਗਵਾ ਤੇ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਫਿਰੋਜ਼ਪੁਰ ਨਿਵਾਸੀ ਗੁਰਵਿੰਦਰ ਸਿੰਘ ਤੇ ਕਿਸ਼ਨਗੜ੍ਹ ਦੇ ਰਹਿਣ ਵਾਲੇ ਚੇਤਨ ਮਹਿਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਨੂੰ ਵੀਰਵਾਰ ਸਜ਼ਾ ਸੁਣਾਈ ਜਾਵੇਗੀ। ਦੋਸ਼ੀਆਂ ਖਿਲਾਫ ਆਈ. ਟੀ. ਪਾਰਕ ਥਾਣਾ ਪੁਲਸ ਨੇ ਪੀੜਤਾ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਸੀ।
17 ਜੁਲਾਈ ਨੂੰ ਪੀੜਤਾ ਦੇ ਭਰਾ ਨੇ ਪੁਲਸ ਸ਼ਿਕਾਇਤ 'ਚ ਦੱਸਿਆ ਸੀ ਕਿ ਦੁਪਹਿਰ ਨੂੰ ਉਨ੍ਹਾਂ ਦੀ 13 ਸਾਲਾ ਨਾਬਾਲਿਗ ਭੈਣ ਘਰ 'ਚ ਨਹੀਂ ਸੀ। ਭਾਲ ਕਰਨ ਤੋਂ ਬਾਅਦ ਉਸਨੂੰ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸਦੀ ਭੈਣ ਨੂੰ ਚੇਤਨ ਦੇ ਘਰ ਦੇਖਿਆ ਸੀ। ਸ਼ਿਕਾਇਤ ਮਿਲਣ 'ਤੇ ਪੁਲਸ ਨੇ ਚੇਤਨ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਸਨੇ ਪੀੜਤਾ ਨੂੰ ਆਪਣੇ ਦੋਸਤ ਗੁਰਵਿੰਦਰ ਨਾਲ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੀੜਤਾ ਨਾਲ ਜਬਰ-ਜ਼ਨਾਹ ਕੀਤਾ ਸੀ।
ਇਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖਿਲਾਫ ਅਗਵਾ, ਜਬਰ-ਜ਼ਨਾਹ ਤੇ ਪੋਕਸੋ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਚੇਤਨ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦੋਂਕਿ ਵਾਰਦਾਤ ਦੇ ਕੁਝ ਦਿਨਾਂ ਬਾਅਦ ਗੁਰਵਿੰਦਰ ਨੇ ਅਦਾਲਤ 'ਚ ਸਰੰਡਰ ਕੀਤਾ ਸੀ।
ਮੌਤ ਦੇ ਮੂੰਹ 'ਚ ਲੈ ਗਈ ਸਰੀਰਕ ਸਬੰਧ ਬਣਾਉਣ ਦੀ ਲਾਲਸਾ, ਨਸ਼ੇ 'ਚ ਧੁੱਤ ਨੌਜਵਾਨਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY