ਚੰਡੀਗੜ੍ਹ (ਸੰਦੀਪ) - ਜਿਸ ਸਮੇਂ ਬੱਚੀ ਨੇ ਪਹਿਲੀ ਵਾਰ ਆਪਣੇ ਨਾਲ ਵੱਡੇ ਮਾਮੇ ਵਲੋਂ ਕੀਤੇ ਰੇਪ ਬਾਰੇ ਦੱਸਿਆ ਸੀ ਤਾਂ ਉਸ ਸਮੇਂ ਉਸ ਦਾ ਛੋਟਾ ਮਾਮਾ ਉਥੇ ਹੀ ਕਮਰੇ ਵਿਚ ਮੌਜੂਦ ਸੀ, ਜਿਸ ਦੇ ਡਰ ਕਾਰਨ ਉਹ ਉਸ ਸਮੇਂ ਮਾਂ ਨੂੰ ਉਸ ਬਾਰੇ ਦੱਸ ਨਹੀਂ ਸਕੀ ਸੀ ਜੇਕਰ ਅਜਿਹਾ ਹੁੰਦਾ ਤਾਂ ਪਹਿਲੀ ਸ਼ਿਕਾਇਤ ਵਿਚ ਹੀ ਦੋਵੇਂ ਦੋਸ਼ੀਆਂ ਦਾ ਨਾਂ ਸਾਹਮਣੇ ਆ ਜਾਂਦਾ। ਅਦਾਲਤ ਦੇ ਹੁਕਮਾਂ 'ਤੇ ਬੱਚੀ ਦੀ ਗਵਾਹੀ ਵਿਚ ਇਹ ਖੁਲਾਸਾ ਹੋਇਆ ਹੈ ਕਿਉਂਕਿ ਦੋਸ਼ੀਆਂ ਵਲੋਂ ਬੱਚੀ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਲਈ ਧਮਕਾਇਆ ਜਾਂਦਾ ਸੀ।
ਉਹ ਕਹਿੰਦੇ ਸਨ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਮਾਂ-ਪਿਉ ਨੂੰ ਜਾਨੋਂ ਮਾਰ ਦੇਣਗੇ। ਉਸ ਦੀ ਭੈਣ ਦੇ ਨਾਲ ਵੀ ਉਹ ਇਹੋ ਸਭ ਕਰਨਗੇ, ਜੋ ਉਸ ਨਾਲ ਕਰਦੇ ਹਨ। ਇਸ ਡਰੋਂ ਬੱਚੀ ਇਸ ਬਾਰੇ ਕਿਸੇ ਨੂੰ ਵੀ ਨਹੀਂ ਦੱਸਦੀ ਸੀ। ਦੋਸ਼ੀ ਉਸ ਦੇ ਮਾਂ-ਪਿਉ ਤੇ ਭੈਣ ਦੀ ਗੈਰ-ਹਾਜ਼ਰੀ ਵਿਚ ਉਸ ਨਾਲ ਰੇਪ ਕਰਦੇ ਸਨ। ਇਸ ਮਾਮਲੇ ਵਿਚ ਅਦਾਲਤ ਵਲੋਂ ਦੋਵੇਂ ਦੋਸ਼ੀਆਂ ਨੂੰ ਵੀਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
'ਨਾਈਪਰ' ਦੀ ਨੈਨੋ ਹਲਦੀ ਨੂੰ ਮਿਲਿਆ ਯੂ. ਐੱਸ. ਦਾ ਪੇਟੈਂਟ
NEXT STORY