ਮੋਹਾਲੀ (ਕੁਲਦੀਪ) - ਮੋਹਾਲੀ ਵਿਚ ਦੋ ਵਿਅਕਤੀਆਂ ਵਲੋਂ ਇਕ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਰੇਪ ਕਰਨ ਦੀ ਖਬਰ ਹੈ । ਪੁਲਸ ਨੇ ਇਸ ਸਬੰਧੀ ਪੁਲਸ ਸਟੇਸ਼ਨ ਫੇਜ਼-1 ਵਿਚ ਦੋਵਾਂ ਵਿਅਕਤੀਆਂ ਸਾਗਰ ਅਤੇ ਗਗਨ ਖਿਲਾਫ ਕੇਸ ਦਰਜ ਕਰ ਲਿਆ ਹੈ । ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ, ਦੋਵੇਂ ਅਜੇ ਫਰਾਰ ਚੱਲ ਰਹੇ ਹਨ । ਪੁਲਸ ਨੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਨਾਬਾਲਿਗ ਲੜਕੀ ਦੀ ਮਾਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਕੰਮ 'ਤੇ ਗਏ ਹੋਏ ਸਨ, ਜਦੋਂਕਿ ਉਨ੍ਹਾਂ ਦੇ ਗੁਆਂਢੀ ਸਾਗਰ ਦੇ ਪਰਿਵਾਰਕ ਮੈਂਬਰ ਵੀ ਘਰ ਨਹੀਂ ਸਨ। ਇਸ ਦੌਰਾਨ ਸਾਗਰ ਨੇ ਉਸਦੀ ਬੇਟੀ ਨੂੰ ਕਿਸੇ ਬਹਾਨੇ ਆਪਣੇ ਕਮਰੇ ਵਿਚ ਬੁਲਾ ਲਿਆ । ਉਸ ਨੇ ਆਪਣੇ ਇਕ ਦੋਸਤ ਗਗਨ ਨੂੰ ਪਹਿਲਾਂ ਹੀ ਘਰ ਬੁਲਾਇਆ ਹੋਇਆ ਸੀ । ਦੋਵਾਂ ਨੇ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰਕੇ ਉਸਦੇ ਨਾਲ ਰੇਪ ਕੀਤਾ।
ਲੜਕੀ ਦੀ ਮਾਤਾ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਉਹ ਆਪਣੀ ਲੜਕੀ ਦੀ ਭਾਲ ਕਰਨ ਲੱਗੀ ਪਰ ਉਸ ਦਾ ਕੋਈ ਪਤਾ ਨਾ ਲੱਗਾ, ਜਦੋਂ ਸਾਗਰ ਨੂੰ ਪੁੱਛਿਆ ਤਾਂ ਉਸ ਨੇ ਕੋਈ ਜਾਣਕਾਰੀ ਨਾ ਹੋਣ ਬਾਰੇ ਕਿਹਾ। ਸਾਰੀ ਰਾਤ ਉਹ ਲੜਕੀ ਦੀ ਭਾਲ ਕਰਦੇ ਰਹੇ, ਸਵੇਰ ਹੁੰਦੇ ਹੀ ਸਾਗਰ ਅਤੇ ਗਗਨ ਆਪਣੇ ਕਮਰੇ ਵਿਚੋਂ ਚੁੱਪ-ਚਪੀਤੇ ਨਿਕਲ ਗਏ । ਬਾਅਦ ਵਿਚ ਜਦੋਂ ਸਾਗਰ ਦਾ ਕਮਰਾ ਖੋਲ੍ਹ ਕੇ ਵੇਖਿਆ ਗਿਆ ਤਾਂ ਲੜਕੀ ਉਨ੍ਹਾਂ ਦੇ ਕਮਰੇ ਵਿਚ ਬੇਹੋਸ਼ ਪਈ ਹੋਈ ਸੀ । ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਲੜਕੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਸਾਗਰ ਅਤੇ ਗਗਨ ਖਿਲਾਫ ਆਈ. ਪੀ. ਸੀ. ਦੀ ਧਾਰਾ 247, 363, 366ਏ, 376 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ।
ਸਾਬਕਾ ਸਰਕਾਰ ਦੇ ਕਾਰਜਕਾਲ 'ਚ ਸਭ ਤੋਂ ਵੱਧ ਕਿਸਾਨਾਂ ਨੇ ਕੀਤੀਆਂ ਖੁਦਕੁਸ਼ੀਆਂ
NEXT STORY