ਮੋਗਾ (ਅਜ਼ਾਦ) - ਮੋਗਾ ਜ਼ਿਲੇ ਦੇ ਇਕ ਪਿੰਡ ਨਾਲ ਸਬੰਧਤ ਦਿੱਲੀ ਰਹਿੰਦੀ ਇਕ ਲਡ਼ਕੀ ਨੇ ਮੋਗਾ ਨਿਵਾਸੀ ਇਕ ਲਡ਼ਕੇ ’ਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਦਿੱਲੀ ਦੇ ਇਕ ਹੋਟਲ ਅਤੇ ਹੋਰ ਕਈ ਜਗਾ ’ਤੇ ਲਿਜਾ ਕੇ ਉਸਦੀ ਮਰਜੀ ਦੇ ਬਿਨਾਂ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਵਿਆਹ ਤੋਂ ਇਨਕਾਰ ਕਰਨ ’ਤੇ ਪੀਡ਼੍ਹਤਾ ਨੇ ਦਿੱਲੀ ਪੁਲਸ ਦੇ ਥਾਣਾ ਨਵੀਕਰੀਮ ’ਚ ਸ਼ਿਕਾਇਤ ਦਰਜ ਕਰਵਾਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਵੀ ਕਰੀਮ ਪੁਲਸ ਸਟੇਸ਼ਨ ਵੱਲੋਂ ਉਕਤ ਮਾਮਲੇ ’ਚ ਪੀਡ਼੍ਹਤਾ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਬਾਅਦ ਜ਼ੀਰੋ ਐੱਫ. ਆਈ. ਆਰ. ਦਰਜ ਕਰਕੇ ਡਿਪਟੀ ਪੁਲਸ ਕਮਿਸ਼ਨਰ ਸੈਂਟਰਲ ਜ਼ਿਲਾ ਦਿੱਲੀ ਰਾਹੀਂ ਅਗਲੇਰੀ ਕਾਰਵਾਈ ਲਈ ਮੋਗਾ ਪੁਲਸ ਨੂੰ ਭੇਜ ਦਿੱਤੀ ਹੈ।
ਦਿੱਲੀ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼੍ਹਤਾ ਨੇ ਕਿਹਾ ਕਿ ਮੋਗਾ ਨਿਵਾਸੀ ਇਕ ਲਡ਼ਕਾ ਜੋ ਕੱਪਡ਼ੇ ਦੀ ਦੁਕਾਨ ਕਰਦਾ ਹੈ। ਉਕਤ ਲਡ਼ਕੇ ਨੇ ਮੇਰੇ ਨਾਲ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਮੇਰੇ ਨਾਲ ਕਥਿਤ ਤੌਰ ’ਤੇ ਪ੍ਰੇਮ ਸਬੰਧ ਬਣਾ ਲਏ ਅਤੇ ਮੈਂਨੂੰ ਭਰੋਸਾ ਦਿੱਤਾ ਕਿ ਉਹ ਉਸਦੇ ਨਾਲ ਵਿਆਹ ਕਰੇਗਾ। ਮੈਂ ਨੌਕਰੀ ਦੇ ਸਬੰਧ ’ਚ 2016 ਨੂੰ ਵਿਦੇਸ਼ ਚਲੀ ਗਈ ਸੀ ਅਤੇ ਮੈਂ 2017 ਨੂੰ ਵਾਪਸ ਇੰਡੀਆ ਆਈ। ਪੀਡ਼੍ਹਤਾ ਨੇ ਦੋਸ਼ ਲਾਇਆ ਕਿ ਦੋਸ਼ੀ ਲਡ਼ਕੇ ਨੇ ਮੇਰੇ ਨਾਲ ਕੈਂਪ ਭੀਮ ਨਗਰ ’ਚ ਸਥਿਤ ਇਕ ਦੁਕਾਨ ’ਚ ਹੀ ਪੰਜ ਦਿਨ ਤੱਕ ਜਬਰ-ਜ਼ਨਾਹ ਕੀਤਾ। ਇਸਦੇ ਬਾਅਦ ਮੈਂ ਦਿੱਲੀ ਆ ਗਈ। ਪੀਡ਼੍ਹਤਾ ਨੇ ਕਿਹਾ ਕਿ ਅਪ੍ਰੈਲ 2018 ਨੂੰ ਦੋਸ਼ੀ ਲਡ਼ਕਾ ਆਪਣੇ ਦੋਸਤ ਨੂੰ ਨਾਲ ਲੈ ਕੇ ਦਿੱਲੀ ਆਇਆ ਅਤੇ ਉਸਨੇ ਪਹਾਡ਼ਗੰਜ ਦੇ ਇਕ ਹੋਟਲ ’ਚ ਦੋ ਕਮਰੇ ਬੁੱਕ ਕਰਵਾਏ ਅਤੇ ਮੈਂਨੂੰ ਫੋਨ ਕਰਕੇ ਬੁਲਾ ਲਿਆ ਅਤੇ ਮੇਰੇ ਨਾਲ ਤਿੰਨ ਦਿਨ ਤੱਕ ਜਬਰ-ਜ਼ਨਾਹ ਕਰਦਾ ਰਿਹਾ। ਜਦ ਮੈਂ ਉਸ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਤਾਂ ਉਹ ਟਾਲ-ਮਟੋਲ ਕਰਨ ਲੱਗਾ ਅਤੇ ਆਖਿਰ ਉਸਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਮੈਂਨੂੰ ਉਸਨੇ ਉਸਦੇ ਪਰਿਵਾਰ ਵਾਲਿਆਂ ਨੇ ਵੀ ਧਮਕੀਆਂ ਦਿੱਤੀਆਂ। ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ।
ਦਿੱਲੀ ਪੁਲਸ ਵੱਲੋਂ ਮਾਮਲੇ ਨੂੰ ਗੱਭੀਰਤਾ ਨਾਲ ਲੈਂਦੇ ਹੋਏ ਪੀਡ਼੍ਹਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਅਤੇ ਪੀਡ਼੍ਹਤਾ ਦਾ ਮੈਡੀਕਲ ਐੱਨ. ਜੀ. ਓ. ਸ਼ਕਤੀਵਾਹਨੀ ਰਾਹੀਂ ਕਰਵਾ ਕੇ ਉਸ ਨੂੰ ਕੌਂਸਲਿੰਗ ਵੀ ਦਿੱਤੀ ਗਈ। ਜਦ ਇਸ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਪੁਲਸ ਵੱਲੋਂ ਭੇਜੀ ਗਈ ਸ਼ਿਕਾਇਤ ਜ਼ਿਲਾ ਪੁਲਸ ਮੁਖੀ ਮੋਗਾ ਰਾਹੀਂ ਮਿਲੀ ਹੈ। ਅਸੀਂ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ ਅਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।
ਬਸਤੀ ਬਾਵਾ ਖੇਲ 'ਚ ਰਾਮਾ ਮੰਡੀ ਤੋਂ ਗਊ ਦਾ ਮਾਸ ਸਪਲਾਈ ਕਰਨ ਆਇਆ ਵਿਅਕਤੀ ਗ੍ਰਿਫਤਾਰ
NEXT STORY