ਖਨੌਰੀ (ਹਰਜੀਤ ਸਿੰਘ) - ਬੀਤੀ ਸ਼ਾਮ ਇਥੋਂ ਦੀਆਂ ਦੋ ਨਾਬਾਲਗ ਵਿਦਿਆਰਥਣਾਂ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪੀੜਤ ਬੱਚੀਆਂ 7ਵੀਂ ਕਲਾਸ ਦੀਆਂ ਵਿਦਿਆਰਥਣਾਂ ਦੱਸੀਆਂ ਜਾ ਰਹੀਆਂ ਹਨ । ਇਸ ਸਬੰਧੀ ਦੋਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਥਾਣਾ ਖਨੌਰੀ ਵਿਖੇ ਦੱਸਿਆ ਕਿ ਬੀਤੀ ਸ਼ਾਮ ਦੋਸ਼ੀ ਉਨ੍ਹਾਂ ਦੀਆਂ ਬੱਚੀਆਂ ਨੂੰ ਵਰਗ਼ਲਾ ਕੇ ਕਿਤੇ ਸੁੰਨਸਾਨ ਥਾਂ 'ਤੇ ਲੈ ਗਏ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ।
ਇਸ ਸਬੰਧੀ ਪੁਲਸ ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਸਬ-ਇੰਸਪੈਕਟਰ ਗਗਨਦੀਪ ਕੌਰ ਨੇ ਦੱਸਿਆ ਕਿ ਇਕ ਔਰਤ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਕਿ ਮੇਰੀ ਲੜਕੀ, ਜਿਸ ਦੀ ਉਮਰ 13 ਸਾਲ ਹੈ, ਜੋ 7ਵੀਂ ਜਮਾਤ ਦੀ ਵਿਦਿਆਰਥਣ ਹੈ। ਕੱਲ ਸ਼ਾਮ 6 ਕੁ ਵਜੇ ਆਪਣੀ ਇਕ ਸਹੇਲੀ ਜੋ ਕਿ 12 ਸਾਲ ਦੀ ਹੈ ਅਤੇ ਉਸ ਨਾਲ ਪੜ੍ਹਦੀ ਹੈ, ਨਾਲ ਨਹਿਰ ਦੀ ਪਟੜੀ 'ਤੇ ਘੁੰਮਣ ਗਈਆਂ ਸਨ । ਜਦੋਂ ਉਹ ਲੰਮਾ ਸਮਾਂ ਘਰ ਨਹੀਂ ਪਰਤੀਆਂ ਤਾਂ ਉਨ੍ਹਾਂ ਦਾ ਸਾਰਾ ਪਰਿਵਾਰ ਲੜਕੀਆਂ ਦੀ ਭਾਲ ਕਰਨ ਲੱਗਾ। ਮਿਲਣ 'ਤੇ ਲੜਕੀ ਤੋਂ ਘਰੋਂ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਦੀ ਲੜਕੀ ਨੇ ਦੱਸਿਆ ਕਿ ਦਾਣਾ ਅਤੇ ਵਿਕਾਸ ਉਨ੍ਹਾਂ ਨੂੰ ਵਰਗ਼ਲਾ ਕੇ ਲੈ ਗਏ ਸਨ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਮਰਜ਼ੀ ਖ਼ਿਲਾਫ਼ ਮਾੜਾ ਕੰਮ ਕੀਤਾ । ਐੱਸ. ਐੱਚ. ਓ. ਨੇ ਦੱਸਿਆ ਕਿ ਇਕ ਪੀੜਤਾ ਦੀ ਮਾਂ ਦੇ ਬਿਆਨ 'ਤੇ ਦੋਸ਼ੀ ਦਾਣਾ ਅਤੇ ਵਿਕਾਸ ਖ਼ਿਲਾਫ਼ ਮੁਕੱਦਮਾ ਨੰਬਰ 73 ਮਿਤੀ 5 ਜੁਲਾਈ 2018 ਅਧੀਨ ਧਾਰਾ 376, 5 ਪੰਜਾਬ ਪੈਸਕੋ ਐਕਟ ਦੇ ਤਹਿਤ ਕੇਸ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੰਜਾਬ ਸਰਕਾਰ ਵਲੋਂ ਜਨਤਕ ਵੰਡ ਪ੍ਰਣਾਲੀ 'ਚ ਕ੍ਰਾਂਤੀਕਾਰੀ ਤਬਦੀਲੀ
NEXT STORY