ਸੰਭਲ - ਜਬਰ-ਜ਼ਨਾਹ ਦੇ ਮੁਲਜ਼ਮ ਅਤੇ ਜ਼ਮਾਨਤ ’ਤੇ ਜੇਲ ਵਲੋਂ ਬਾਹਰ ਆਏ ਇਕ ਵਿਅਕਤੀ ਨੇ ਜਬਰ-ਜ਼ਨਾਹ ਪੀੜਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਧੀਕ ਪੁਲਸ ਸੁਪਰਡੈਂਟ ਸ਼੍ਰੀਸ਼ ਚੰਦਰ ਨੇ ਕਿਹਾ ਕਿ ਕੈਲਾ ਦੇਵੀ ਥਾਣਾ ਖੇਤਰ ’ਚ 18 ਸਤੰਬਰ ਦੀ ਰਾਤ ਇਕ ਨਾਬਾਲਿਗ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ’ਚ 2 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਇਕ ਮੁਲਜ਼ਮ ਰਿੰਕੂ (20) ਮ੍ਰਿਤਕਾ ਨਾਲ ਜਬਰ-ਜ਼ਨਾਹ ਕਰਨ ਦਾ ਮੁਲਜ਼ਮ ਹੈ।
ਜਬਰ-ਜ਼ਨਾਹ ਦਾ ਮਾਮਲਾ ਗਾਜ਼ੀਆਬਾਦ ਦੇ ਇਕ ਪੁਲਸ ਥਾਣੇ ’ਚ ਫਰਵਰੀ ’ਚ ਦਰਜ ਕੀਤਾ ਗਿਆ ਸੀ ਅਤੇ ਮੁਲਜ਼ਮ ਇਸ ਮਹੀਨੇ ਦੇ ਸ਼ੁਰੂ ’ਚ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਇਆ ਸੀ।
ਗਧੇ ਦੀ ਮੌਤ 'ਤੇ ਮਚਿਆ ਬਵਾਲ, 65 ਲੋਕਾਂ 'ਤੇ ਹੋ ਗਈ FIR
NEXT STORY