ਲੁਧਿਆਣਾ (ਰਾਜ) : ਇੱਥੇ ਇਕ ਨੌਜਵਾਨ ਨੇ ਨਾਬਾਲਗ ਕੁੜੀ ਨਾਲ ਵਿਆਹ ਦਾ ਡਰਾਮਾ ਕਰਕੇ ਉਸ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ। ਨੌਜਵਾਨ ਨਾਬਾਲਗ ਕੁੜੀ ਨੂੰ ਵਰਗਲਾ ਕੇ ਸਕੂਲ ਦੀ ਛੁੱਟੀ ਤੋਂ ਬਾਅਦ ਆਪਣੇ ਨਾਲ ਗੱਡੀ ’ਚ ਬਿਠਾ ਕੇ ਲੈ ਗਿਆ। ਫਿਰ ਇਕ ਮੰਦਰ ’ਚ ਲਿਜਾ ਕੇ ਉਸ ਨਾਲ ਵਿਆਹ ਦਾ ਡਰਾਮਾ ਕੀਤਾ ਅਤੇ ਬਾਅਦ ’ਚ ਇਕ ਟਰਾਲੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਡਰਾ-ਧਮਕਾ ਕੇ ਨਾਬਾਲਗਾ ਨੂੰ ਉਸ ਦੇ ਘਰ ਕੋਲ ਛੱਡ ਗਿਆ। ਨਾਬਾਲਗਾ ਨੇ ਇਸ ਸਬੰਧੀ ਆਪਣੇ ਪਰਿਵਾਰ ਨੂੰ ਦੱਸਿਆ, ਜਿਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਤਰਨਤਾਰਨ ਦੇ ਪੁਲਸ ਥਾਣੇ 'ਤੇ ਰਾਕੇਟ ਲਾਂਚਰ ਨਾਲ ਹਮਲਾ, ਮੌਕੇ 'ਤੇ ਪੁੱਜੇ ਉੱਚ ਅਧਿਕਾਰੀ (ਤਸਵੀਰਾਂ)
ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਇਸ ਮਾਮਲੇ ’ਚ ਪੀੜਤ ਮਾਂ ਦੀ ਸ਼ਿਕਾਇਤ ’ਤੇ ਰਾਜੀਵ ਗਾਂਧੀ ਕਾਲੋਨੀ ਦੇ ਰਹਿਣ ਵਾਲੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ 16 ਸਾਲ ਦੀ ਹੈ। ਉਹ ਸਕੂਲ ਗਈ ਹੋਈ ਸੀ। ਛੁੱਟੀ ਤੋਂ ਬਾਅਦ ਉਹ ਘਰ ਆਈ ਤਾਂ ਮੁਲਜ਼ਮ ਉਸ ਨੂੰ ਰਸਤੇ ’ਚ ਮਿਲਿਆ। ਮੁਲਜ਼ਮ ਕਾਰ ’ਚ ਬਿਠਾ ਕੇ ਉਸ ਦੀ ਧੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਇਕ ਮੰਦਰ ’ਚ ਉਸ ਦੀ ਧੀ ਨੂੰ ਲਿਜਾ ਕੇ ਨੌਜਵਾਨ ਨੇ ਉਸ ਨਾਲ ਵਿਆਹ ਦਾ ਡਰਾਮਾ ਕਰ ਕੇ ਉਸ ਦੀ ਮਾਂਗ ’ਚ ਸੰਧੂਰ ਭਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ 3 ਮੰਤਰੀਆਂ ਨੂੰ ਹਾਈਕੋਰਟ ਤੋਂ ਮਿਲੀ ਰਾਹਤ, ਜ਼ਮਾਨਤ ਹੋਈ ਬਹਾਲ
ਇਸ ਤੋਂ ਬਾਅਦ ਉਸ ਦੀ ਧੀ ਨੂੰ ਇਕ ਟਰਾਲੇ ’ਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਫਿਰ ਉਸ ਨੂੰ ਘਰ ਨੇੜੇ ਛੱਡ ਕੇ ਫ਼ਰਾਰ ਹੋ ਗਿਆ। ਉਧਰ, ਜਾਂਚ ਅਧਿਕਾਰੀ ਵੀਨਾ ਰਾਣੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਮੁਲਜ਼ਮ ਨੌਜਵਾਨ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕੇਸ ਦਰਜ ਕਰ ਲਿਆ ਹੈ। ਨਾਬਾਲਗਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲੁਧਿਆਣਾ 'ਚ ਹਵਾਲਾਤੀਆਂ ਦਾ ਕਾਰਨਾਮਾ, ਜੇਲ੍ਹ ਦੀ ਬੱਸ 'ਚ ਬੈਠੇ ਪੁਲਸ ਮੁਲਾਜ਼ਮਾਂ ਨੂੰ ਧੱਕਾ ਮਾਰ ਬਾਹਰ ਕੁੱਦੇ
NEXT STORY