ਚੰਡੀਗੜ੍ਹ (ਸੁਸ਼ੀਲ)- ਹੱਲੋਮਾਜਰਾ ਤੋਂ ਲਾਪਤਾ ਹੋਈ 8 ਸਾਲਾ ਬੱਚੀ ਨੂੰ ਤਿੰਨ ਦਿਨਾਂ ਤੱਕ ਚੰਡੀਗੜ੍ਹ ਪੁਲਸ ਤਾਂ ਨਹੀਂ ਲੱਭ ਸਕੀ ਪਰ ਬੱਚੀ ਦੀ ਲਾਸ਼ ਐਤਵਾਰ ਰਾਤ ਉਸ ਦੇ ਘਰ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਮਿਲੀ। ਬੱਚੀ ਦੀ ਲਾਸ਼ ਕੂੜੇ ਦੇ ਢੇਰ ਵਿਚ ਪਈ ਮਿਲੀ। ਬੱਚੀ ਦੇ ਬੁੱਲ੍ਹਾਂ ਅਤੇ ਗੁਪਤ ਅੰਗਾਂ ’ਤੇ ਦੰਦਾਂ ਨਾਲ ਕੱਟਣ ਦੇ ਨਿਸ਼ਾਨ ਮਿਲੇ ਹਨ। ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ। ਸੈਕਟਰ-31 ਥਾਣਾ ਪੁਲਸ ਨੇ ਬੱਚੀ ਦੀ ਲਾਸ਼ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਰਖਵਾ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਰਿਪੋਰਟ ਆਉਣ ਵਿਚ ਜਬਰ-ਜ਼ਿਨਾਹ ਅਤੇ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ 10 ਨਵੇਂ IAS ਅਧਿਕਾਰੀ ਕੀਤੇ ਤਾਇਨਾਤ, ਤੁਰੰਤ ਚਾਰਜ ਸੰਭਾਲਣ ਦੇ ਹੁਕਮ
ਬੱਚੀ ਸ਼ੁੱਕਰਵਾਰ ਨੂੰ ਲਾਪਤਾ ਹੋਈ ਸੀ। ਡੀ.ਐੱਸ.ਪੀ. ਸਾਊਥ ਦਲਬੀਰ ਸਿੰਘ ਦੀ ਅਗਵਾਈ ਵਿਚ ਤਿੰਨ ਦਿਨਾਂ ਤੋਂ ਲਾਪਤਾ ਬੱਚੀ ਦੀ ਭਾਲ ਲਈ ਸੈਕਟਰ-31 ਥਾਣਾ ਪੁਲਸ ਨੇ ਇਲਾਕੇ ਵਿਚ ਐਤਵਾਰ ਰਾਤ 9 ਵਜੇ ਵੀ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਮੁਹਿੰਮ ਵਿਚ ਸਾਊਥ ਡਿਵੀਜ਼ਨ ਦੇ ਥਾਣਾ ਪੁਲਸ ਮੁਲਾਜ਼ਮ ਸ਼ਾਮਲ ਸਨ। ਪੁਲਸ ਨੇ ਹੱਲੋਮਾਜਰਾ ਦੇ ਘਰਾਂ ਅੰਦਰ ਜਾ ਕੇ ਚੈਕਿੰਗ ਕੀਤੀ ਅਤੇ ਖਾਲੀ ਤੇ ਸੁੰਨਸਾਨ ਥਾਵਾਂ ਦੀ ਤਲਾਸ਼ੀ ਲਈ। ਦੁਪਹਿਰ ਕਰੀਬ 12:30 ਵਜੇ ਜਦੋਂ ਪੁਲਸ ਟੀਮ ਨੇ ਹੱਲੋਮਾਜਰਾ ਦੇ ਪਾਵਰ ਗ੍ਰਿਡ ਦੇ ਗੇਟ ਕੋਲ ਲੱਗੇ ਕੂੜੇਦਾਨ ਨੂੰ ਚੈੱਕ ਕੀਤਾ ਤਾਂ ਕੂੜੇਦਾਨ ਨੇੜੇ ਕੂੜੇ ਦੇ ਢੇਰ ਹੇਠ 8 ਸਾਲ ਦੀ ਬੱਚੀ ਮਿਲੀ। ਜਦੋਂ ਪੁਲਸ ਨੇ ਕੂੜੇ ਵਿਚੋਂ ਮਿਲੀ ਬੱਚੀ ਦੀ ਫੋਟੋ ਦੇਖੀ ਤਾਂ ਇਹ ਲਾਪਤਾ ਬੱਚੀ ਦੀ ਹੀ ਨਿਕਲੀ। ਬੱਚੀ ਦੀ ਲਾਸ਼ ਅਕੜੀ ਹੋਈ ਸੀ। ਬੱਚੀ ਦਾ ਗਲਾ ਘੁਟਣ, ਬੁੱਲ੍ਹਾਂ ਅਤੇ ਗੁਪਤ ਅੰਗਾਂ ’ਤੇ ਜਖ਼ਮਾਂ ਦੇ ਨਿਸ਼ਾਨ ਸਨ। ਸੈਕਟਰ-31 ਥਾਣਾ ਪੁਲਸ ਨੇ ਮੌਕੇ ’ਤੇ ਫੋਰੈਂਸਿਕ ਮੋਬਾਈਲ ਟੀਮ ਨੂੰ ਬੁਲਾਇਆ। ਪੁਲਸ ਨੇ ਘਟਨਾਵਾਲੀ ਥਾਂ ਤੋਂ ਸੈਂਪਲ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਸੋਮਵਾਰ ਨੂੰ ਛੁੱਟੀ ਹੋਣ ਕਾਰਨ ਪੋਸਟ ਮਾਰਟਮ ਨਹੀਂ ਹੋ ਸਕਿਆ। ਸੈਕਟਰ-31 ਥਾਣਾ ਪੁਲਸ ਬੱਚੀ ਦੇ ਘਰ ਤੋਂ ਲੈ ਕੇ ਕੂੜੇਦਾਨ ਤਕ ਦੇ ਰਸਤੇ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, 7 ਮਹੀਨੇ ਪਹਿਲਾਂ ਹੀ ਭੈਣ ਦਾ ਵਿਆਹ ਕਰ ਕੇ ਗਿਆ ਸੀ ਗੁਰਜੰਟ ਸਿੰਘ
ਪਰਿਵਾਰਕ ਮੈਂਬਰਾਂ ਨੇ ਕੱਪੜਿਆਂ ਤੋਂ ਕੀਤੀ ਪਛਾਣ
ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸੈਕਟਰ-31 ਥਾਣਾ ਪੁਲਸ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਪਛਾਣ ਲਈ ਮੌਕੇ ’ਤੇ ਬੁਲਾਇਆ। ਬੱਚੀ ਦੇ ਮਾਪੇ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਧੀ ਦੀ ਪਛਾਣ ਉਸ ਦੇ ਕੱਪੜਿਆਂ ਤੋਂ ਕੀਤੀ। ਬੱਚੀ ਨੂੰ ਵੇਖਦਿਆਂ ਹੀ ਪਰਿਵਾਰਕ ਮੈਂਬਰ ਫੁੱਟ-ਫੁੱਟ ਕੇ ਰੋਣ ਲੱਗੇ। ਉਨ੍ਹਾਂ ਦੀ ਜੁਬਾਨ ’ਤੇ ਇੱਕੋ ਗੱਲ ਹੀ ਸੀ ਕਿ ਬੱਚੀ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਮੁਨਿਆਰੀ ਦੀ ਦੁਕਾਨ ਤੋਂ ਸਾਮਾਨ ਲੈਣ ਗਈ ਸੀ ਬੱਚੀ ਪਰ ਨਹੀਂ ਪਰਤੀ
ਹੱਲੋਮਾਜਰਾ ਦੀ ਰਹਿਣ ਵਾਲੀ 8 ਸਾਲਾ ਬੱਚੀ 19 ਜਨਵਰੀ ਨੂੰ ਮੁਨਿਆਰੀ ਦੀ ਦੁਕਾਨ ’ਤੇ ਸਾਮਾਨ ਲੈਣ ਗਈ ਸੀ ਪਰ ਬੱਚੀ ਘਰ ਨਹੀਂ ਪਰਤੀ। ਦੁਪਹਿਰ ਤੱਕ ਬੱਚੀ ਦਾ ਕਿਤੇ ਪਤਾ ਨਾ ਲੱਗਾ ਤਾਂ ਬੱਚੀ ਦੇ ਪਿਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸੈਕਟਰ-31 ਥਾਣਾ ਪੁਲਸ ਨੇ ਬੱਚੀ ਨੂੰ ਅਗਵਾ ਕਰਨ ਦਾ ਕੇਸ ਦਰਜ ਕਰ ਕੇ ਸ਼ੁੱਕਰਵਾਰ ਰਾਤ ਘਰ ਦੇ ਨੇੜੇ ਰਹਿੰਦੇ ਕਿਰਾਏਦਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗਾ। ਅਗਲੇ ਦਿਨ ਪੁਲਸ ਨੇ ਬੱਚੀ ਦੀ ਭਾਲ ਲਈ ਫਿਰ ਕਮਰਿਆਂ ਦੀ ਤਲਾਸ਼ੀ ਲਈ ਸੀ। ਤਲਾਸ਼ੀ ਦੌਰਾਨ ਪੁਲਸ ਨੂੰ ਇਕ ਕਮਰੇ ’ਤੇ ਤਾਲਾ ਲੱਗਾ ਮਿਲਿਆ ਅਤੇ ਉਥੇ ਰਹਿਣ ਵਾਲਾ ਵਿਅਕਤੀ ਗਾਇਬ ਸੀ। ਜਦੋਂ ਪੁਲਸ ਨੇ ਤਾਲਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਉਸ ਵਿਅਕਤੀ ਦੇ ਕਮਰੇ ਵਿਚ ਗੱਦੇ ’ਤੇ ਖੂਨ ਹੀ ਖੂਨ ਮਿਲਿਆ ਸੀ। ਪੁਲਸ ਨੇ ਸੀ.ਐੱਫ਼.ਐੱਸ.ਐੱਲ. ਟੀਮ ਨੂੰ ਬੁਲਾ ਕੇ ਖੂਨ ਦੇ ਨਮੂਨੇ ਲਏ ਸੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਨੂੰ ਝਟਕਾ! ਸਟਡੀ ਵੀਜ਼ਾ 'ਚ ਹੋਵੇਗੀ 35 ਫ਼ੀਸਦੀ ਕਟੌਤੀ
ਜਿਸ ਵਿਅਕਤੀ ਦੇ ਕਮਰੇ ਵਿਚ ਪੁਲਸ ਨੂੰ ਖੂਨ ਨਾਲ ਲਥਪਥ ਗੱਦੇ ਮਿਲੇ ਹਨ, ਉਸ ਨੇ ਦੋ ਮਹੀਨੇ ਪਹਿਲਾਂ ਹੀ ਇਹ ਕਮਰਾ ਕਿਰਾਏ ’ਤੇ ਲਿਆ ਸੀ। ਉਹ ਪੇਂਟਰ ਦਾ ਕੰਮ ਕਰਦਾ ਸੀ। ਜਦੋਂ ਪੁਲਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਉਕਤ ਵਿਅਕਤੀ ਬੈਗ ਲੈ ਕੇ ਜਾਂਦੇ ਹੋਏ ਦਿਖਾਈ ਦਿੱਤਾ ਸੀ। ਪੁਲਸ ਨੇ ਉਸ ਦੇ ਮੋਬਾਇਲ ਨੰਬਰ ਤੋਂ ਉਸ ਦਾ ਪਤਾ ਟਰੇਸ ਕੀਤਾ ਤਾਂ ਉਹ ਬਿਹਾਰ ਦਾ ਰਹਿਣ ਵਾਲਾ ਪਾਇਆ ਗਿਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਦੀਆਂ ਟੀਮਾਂ ਬਿਹਾਰ ਰਵਾਨਾ ਹੋ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ 10 ਨਵੇਂ IAS ਅਧਿਕਾਰੀ ਕੀਤੇ ਤਾਇਨਾਤ, ਤੁਰੰਤ ਚਾਰਜ ਸੰਭਾਲਣ ਦੇ ਹੁਕਮ
NEXT STORY